ਹੋਰ ਖਬਰਾਂ

ਵਿਆਹ ਦੇ 7 ਸਾਲ ਬਾਅਦ ਵੀ ਪ੍ਰੇਮੀ ਨੂੰ ਨਹੀਂ ਭੁੱਲ ਸਕੀ ਪਤਨੀ, ਪਤੀ ਨੇ ਦੋਹਾਂ ਦਾ ਵਿਆਹ ਕਰਾਉਣ ਦਾ ਕੀਤਾ ਫੈਸਲਾ

By Jashan A -- November 25, 2019 5:57 pm

ਵਿਆਹ ਦੇ 7 ਸਾਲ ਬਾਅਦ ਵੀ ਪ੍ਰੇਮੀ ਨੂੰ ਨਹੀਂ ਭੁੱਲ ਸਕੀ ਪਤਨੀ, ਪਤੀ ਨੇ ਦੋਹਾਂ ਦਾ ਵਿਆਹ ਕਰਾਉਣ ਦਾ ਕੀਤਾ ਫੈਸਲਾ ,ਭੋਪਾਲ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ, ਇਥੇ ਇਕ ਸਾਫਟਵੇਅਰ ਇੰਜੀਨੀਅਰ ਨੇ ਆਪਣੀ ਘਰਵਾਲੀ ਨੂੰ ਤਲਾਕ ਦੇਣ ਦਾ ਫੈਸਲਾ ਕੀਤਾ ਹੈ।

ਇਹ ਵਿਅਕਤੀ ਆਪਣੀ ਪਤਨੀ ਨੂੰ ਇਸ ਲਈ ਤਲਾਕ ਦੇ ਰਿਹਾ ਹੈ ਤਾਂਕਿ ਉਸਦੀ ਘਰਵਾਲੀ ਆਪਣੇ ਪ੍ਰੇਮੀ ਨਾਲ ਅੱਗੇ ਦੀ ਜਿੰਦਗੀ ਖੁਸ਼ੀ-ਖੁਸ਼ੀ ਬਤੀਤ ਕਰ ਸਕੇ। ਇੰਜੀਨੀਅਰ ਮੁਕੇਸ਼ ਦੀ ਘਰਵਾਲੀ ਅਲਕਾ ਫੈਸ਼ਨ ਡਿਜਾਇਨਰ ਹੈ। ਦੋਹਾਂ ਦੇ ਵਿਆਹ ਹੋਏ ਨੂੰ ਸੱਤ ਸਾਲ ਹੋ ਗਏ ਹਨ ਅਤੇ ਇਨ੍ਹਾਂ ਦੇ ਦੋ ਬੱਚੇ ਵੀ ਹਨ।

ਹੋਰ ਪੜ੍ਹੋ: ਸੁੰਦਰ ਮੁੰਦਰੀਏ, ਹੋ ਤੇਰਾ ਕੌਣ ਵਿਚਾਰਾ... ਕੌਣ ਹੈ ਦੁੱਲਾ ਭੱਟੀ, ਕੀ ਹੈ ਲੋਹੜੀ ਦੇ ਤਿਓਹਾਰ ਦੀ ਖਾਸੀਅਤ, ਜਾਣੋ (ਵੀਡੀਓ)

ਵਿਆਹ ਤੋਂ ਬਾਅਦ ਸੱਭ ਕੁੱਝ ਠੀਕ ਠਾਕ ਚੱਲ ਰਿਹਾ ਸੀ ਪਰ ਅਲਕਾ ਦੇ ਜੀਵਨ ਵਿਚ ਉਸ ਦਾ ਪੁਰਾਣਾ ਪ੍ਰੇਮੀ ਆ ਗਿਆ, ਜਿਸ ਤੋਂ ਬਾਅਦ ਪਤੀ-ਪਤਨੀ ਵਿਚਾਲੇ ਦੂਰੀ ਵਧਦੀ ਗਈ। ਅਲਕਾ ਆਪਣੇ ਪ੍ਰੇਮੀ ਲਈ ਘਰ ਛੱਡਣ ਲਈ ਵੀ ਤਿਆਰ ਹੈ।

ਮਿਲੀ ਜਾਣਕਾਰੀ ਮੁਤਾਬਕ ਅਲਕਾ ਵਿਆਹ ਤੋਂ ਪਹਿਲਾਂ ਇਕ ਵਿਅਕਤੀ ਨੂੰ ਪਿਆਰ ਕਰਦੀ ਸੀ। ਪਰ ਉਹ ਵਿਅਕਤੀ ਦੂਜੀ ਜਾਤ ਦੀ ਸੀ ਇਸੇ ਕਰਕੇ ਅਲਕਾ ਦੇ ਪਿਤਾ ਨੇ ਉਸਦਾ ਵਿਆਹ ਨਹੀਂ ਕਰਾਇਆ ਅਤੇ ਉਸਦੀ ਇੱਛਾ ਵਿਰੁੱਧ ਅਲਕਾ ਦਾ ਵਿਆਹ ਕਰ ਦਿੱਤਾ ਪਰ ਅਲਕਾ ਦੇ ਪ੍ਰੇਮੀ ਨੇ ਹੁਣ ਤੱਕ ਵਿਆਹ ਨਹੀਂ ਕਰਵਾਇਆ ਹੈ।

ਮਾਮਲਾ ਜਿਆਦਾ ਵੱਧਣ 'ਤੇ ਪਤੀ-ਪਤਨੀ ਦੇ ਰਿਸ਼ਤਿਆਂ ਦੀ ਦੂਰੀ ਘੱਟ ਕਰਣ ਦੇ ਲਈ ਕਾਉਂਸਲਿੰਗ ਵੀ ਕਰਵਾਈ ਗਈ। ਇਸਦੇ ਬਾਅਦ ਵੀ ਰਿਸ਼ਤਿਆਂ ਵਿਚ ਕੋਈ ਫ਼ਰਕ ਨਹੀਂ ਪਿਆ ਤੇ ਹੁਣ ਘਰਵਾਲਾ ਆਪਣੀ ਘਰਵਾਲੀ ਨੂੰ ਇਸ ਲਈ ਤਲਾਕ ਦੇਣ ਲਈ ਤਿਆਰ ਹੈ ਤਾਂਕਿ ਉਸਦੀ ਘਰਵਾਲੀ ਆਪਣੇ ਪ੍ਰੇਮੀ ਦੇ ਨਾਲ ਰਹਿ ਸਕੇ।

-PTC News

  • Share