ਪੰਜਾਬ

ਬੀਬੀ ਹਰਸਿਮਰਤ ਕੌਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

By Riya Bawa -- June 23, 2022 11:26 am -- Updated:June 23, 2022 12:41 pm

ਅੰਮ੍ਰਿਤਸਰ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ। ਇਥੇ ਉਨ੍ਹਾਂ ਨੇ ਗੁਰੂ ਘਰ ਦਾ ਅਸ਼ੀਰਵਾਦ ਲਿਆ ਤੇ ਗੁਰਬਾਣੀ ਦਾ ਸਰਵਣ ਕੀਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਸੰਗਰੂਰ ਵਿੱਚ ਚੋਣ ਹੋਣ ਜਾ ਰਹੀ ਹੈ ਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਗਈ ਹੈ ਕਿ ਬੀਬੀ ਕਮਲਦੀਪ ਕੌਰ ਦੀ ਜਿੱਤ ਹੋਵੇ।

ਬੀਬੀ ਹਰਸਿਮਰਤ ਕੌਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਉਨ੍ਹਾਂ ਕਿਹਾ ਕਿ ਸੰਗਰੂਰ ਦੇ ਲੋਕਾਂ ਨੂੰ ਅਪੀਲ ਕਰਦੀ ਹਾਂ ਕਿ ਬੀਬੀ ਕਮਲਦੀਪ ਕੌਰ ਦਾ ਸਾਥ ਦੇਣ ਇਸ ਸੂਬੇ ਨੇ ਹਮੇਸ਼ਾ ਹੀ ਸ਼ਹੀਦਾਂ ਦਾ ਸਤਿਕਾਰ ਕੀਤਾ ਹੈ। ਅੱਜ ਜ਼ਿੰਦਾ ਸ਼ਹੀਦਾਂ ਵਾਸਤੇ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ ਕੌਮ ਵਾਸਤੇ ਉਨ੍ਹਾਂ ਨੂੰ ਬੇਨਤੀ ਕਰਦਿਆਂ ਸੰਗਤਾਂ ਨੂੰ ਉਨ੍ਹਾਂ ਸ਼ਹੀਦਾਂ ਨੂੰ 30-30 ਸਾਲ ਕਾਲ ਕੋਠੜੀਆਂ 'ਚ ਬੰਦ ਪਏ ਹਨ ਸੜ ਰਹੇ ਹਨ ਆਪਣਾ ਸਾਰਾ ਜੀਵਨ ਆਪਣੇ ਸੁਪਨੇ ਤਿਆਗ ਕੇ ਸਿੱਖ ਕੌਮ ਦੇ ਵਾਸਤੇ ਲੜਾਈ ਕੀਤੀ।

ਬੀਬੀ ਹਰਸਿਮਰਤ ਕੌਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਉਨ੍ਹਾਂ ਸੰਗਰੂਰ ਵਾਸੀਆਂ ਨੂੰ ਸਿੱਖ ਕੈਦੀਆਂ ਦੀ ਰਿਹਾਈ ਲਈ ਇਤਿਹਾਸ ਸਿਰਜਣ ਲਈ ਵੀ ਕਿਹਾ। ਕੱਲ੍ਹ ਇਤਿਹਾਸ ਲਿਖਿਆ ਜਾਵੇਗਾ ਹੀ ਅੱਜ ਜਿਹੜੀ ਬੀਬੀ ਕਮਲਦੀਪ ਕੌਰ ਇਨ੍ਹਾਂ ਸ਼ਹੀਦਾਂ ਦੇ ਇਨ੍ਹਾਂ ਸਭ ਵਾਸਤੇ ਅੱਗੇ ਆਏ ਹਨ।

ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਕੋਈ ਸਿਆਸਤ ਵਿੱਚ ਨਹੀਂ, ਅਕਾਲ ਤਖਤ ਸਾਹਿਬ ਦੇ ਹੁਕਮਾਂ ਕਰਕੇ ਸਿੱਖ ਕੌਮ ਲਈ ਅੱਗੇ ਆਏ ਹਨ, ਸਿੱਖ ਪੰਥ ਲਈ ਇਹ ਲੜਾਈ ਲੜਨ ਲਈ ਮਨ ਬਣਾਇਆ। ਉਨ੍ਹਾਂ ਦਾ ਮੈਂ ਸ਼ੁਕਰਾਨਾ ਕਰਦੀ ਹਾਂ ਸੰਗਰੂਰ ਵਾਸੀਆਂ ਨੂੰ ਅਪੀਲ ਕਰਦੀ ਹਾਂ ਕਿ ਕੱਲ੍ਹ ਇੱਕ ਇਤਿਹਾਸ ਲਿਖਣਾ ਜਿਹੜੀ ਬੀਬੀ ਕਮਲਦੀਪ ਕੌਰ ਅੱਜ ਇਨਸਾਫ਼ ਵਾਸਤੇ ਲੜ ਰਹੀ ਹੈ।

 ਬੀਬਾ ਹਰਸਿਮਰਤ ਕੌਰ ਬਾਦਲ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਇਹ ਵੀ ਪੜ੍ਹੋ : ਚਿੰਤਾ ਦਾ ਵਿਸ਼ਾ; ਸਵਾਈਨ ਫਲੂ ਨਾਲ ਵਿਅਕਤੀ ਦੀ ਮੌਤ

ਦਿੱਲੀ ਨੇ ਕਦੇ ਪੰਜਾਬ ਦਾ ਅਤੇ ਪੰਜਾਬੀਆਂ ਦਾ ਭਲਾ ਨਹੀਂ ਕੀਤਾ ਅੱਜ ਸੰਗਰੂਰ ਵਾਸੀਆਂ ਨੇ ਫ਼ੈਸਲਾ ਕਰਨਾ ਹੈ ਕਿ ਉਹ ਇਨਸਾਫ ਦੇ ਨਾਲ ਖੜ੍ਹਨਾ ਹੈ। ਮੈਨੂੰ ਉਮੀਦ ਹੈ ਸਿੱਖ ਕੌਮ ਵਾਸਤੇ ਸਿੱਖ ਪੰਥ ਵਾਸਤੇ ਜਿਹੜੇ ਬੰਦੀ ਸਿੰਘ ਕਾਲ ਕੋਠੜੀ 'ਚ ਬੰਦ ਏ ਉਨ੍ਹਾਂ ਰਿਹਾਅ ਕਰਨ ਵਾਸਤੇ ਬੀਬੀ ਕਮਲਦੀਪ ਕੌਰ ਨੂੰ ਜਿਤਾਉਣਗੇ। ਹੁਣ ਵੇਖਣਾ ਇਹ ਹੋਵੇਗਾ ਕਿ ਸਿੱਖ ਕੌਮ ਬੀਬੀ ਕਮਲਦੀਪ ਕੌਰ ਨਾਲ ਖੜ੍ਹੀ ਹੈ ਕਿ ਨਹੀਂ ਸਿੱਖ ਕੌਮ ਕੀ ਸੋਚਦੀ ਹੈ ਜ਼ਿੰਦਾ ਸ਼ਹੀਦਾਂ ਬਾਰੇ ਕੀ ਸੋਚਦੀ ਹੈ ਇਹ ਹੁਣ ਆਉਣ ਵਾਲਾ ਵਕਤ ਦੱਸੇਗਾ।

-PTC News

  • Share