Sat, Apr 27, 2024
Whatsapp

ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੀ 20 ਮੈਂਬਰੀ ਕੋਰ ਕਮੇਟੀ ਦਾ ਐਲਾਨ

Written by  Joshi -- December 28th 2017 01:30 PM -- Updated: December 28th 2017 04:46 PM
ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੀ 20 ਮੈਂਬਰੀ ਕੋਰ ਕਮੇਟੀ ਦਾ ਐਲਾਨ

ਬੀਬੀ ਜਗੀਰ ਕੌਰ ਵੱਲੋਂ ਇਸਤਰੀ ਅਕਾਲੀ ਦਲ ਦੀ 20 ਮੈਂਬਰੀ ਕੋਰ ਕਮੇਟੀ ਦਾ ਐਲਾਨ

bibi jagir kaur announced the core committee of istri akali dal ਚੰਡੀਗੜ:  ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੀ ਪਹਿਲੀ ਸੂਚੀ ਜਾਰੀ ਕਰਦਿਆਂ ਵਿੰਗ ਦੀ ਕੋਰ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ਅੱਜ ਪਾਰਟੀ ਦੇ ਮੁੱਖ ਦਫਤਰ, ਚੰਡੀਗੜ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ ਸ. ਸੁਖਬੀਰ ਸਿੰਘ ਬਾਦਲ ਦੇ ਆਦੇਸ਼ਾ ਮੁਤਾਬਿਕ ਵਿੰਗ ਦੇ ਜਥੇਬੰਦਕ ਢਾਂਚੇ ਦਾ ਪੁਨਰਗਠਨ ਕੀਤਾ ਗਿਆ ਹੈ। bibi jagir kaur announced the core committee of istri akali dalbibi jagir kaur announced the core committee of istri akali dal: ਉਹਨਾਂ ਕਿਹਾ ਇਸ ਵਿੰਗ ਵਿੱਚ ਮਿਹਨਤੀ ਬੀਬੀਆਂ ਨੂੰ ਬਣਦਾ ਪੂਰਾ ਮਾਨ-ਸਨਮਾਨ ਦਿੱਤਾ ਜਾਵੇਗਾ। ਉਹਨਾ ਕਿਹਾ ਕਿ ਅੱਜ ਇਸਤਰੀ ਵਿੰਗ ਦੀ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ ਅਤੇ ਇਸ ਵਿੱਚ ਜਿਹਨਾਂ ਸੀਨੀਅਰ ਬੀਬੀਆਂ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਬੀਬੀ ਸਤਵੰਤ ਕੌਰ ਸੰਧੂ ਸਾਬਕਾ ਕੈਬਨਿਟ ਮੰਤਰੀ, ਬੀਬੀ ਸਤਵਿੰਦਰ ਕੌਰ ਧਾਲੀਵਾਲ ਸਾਬਕਾ ਐਮ.ਪੀ, ਬੀਬੀ ਰਜਿੰਦਰ ਕੌਰ ਬੁਲਾਰਾ ਸਾਬਕਾ ਐਮ.ਪੀ, ਬੀਬੀ ਮਹਿੰਦਰ ਕੌਰ ਜੋਸ਼ ਸਾਬਕਾ ਮੁੱਖ ਸੰਸਦੀ ਸਕੱਤਰ, ਬੀਬੀ ਗੁਰਦੇਵ ਕੌਰ ਸੰਘਾ ਸਾਬਕਾ ਚੇਅਰਪਰਸਨ, ਬੀਬੀ ਰਜਿੰਦਰ ਕੌਰ ਹਿੰਦ ਮੋਟਰਜ ਬਰਨਾਲਾ, ਬੀਬੀ ਗੁਰਦਿਆਲ ਕੌਰ ਮੱਲਣ ਗਿੱਦੜਬਾਹਾ ਸਾਬਕਾ ਚੇਅਰਪਰਸਨ, ਬੀਬੀ ਬਲਬੀਰ ਕੌਰ ਪ੍ਰਧਾਨ ਖਾਲਸਾ ਕਾਲਜ ਜਲੰਧਰ, ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ ਸਾਬਕਾ ਵਿਧਾਇਕ, ਬੀਬੀ ਗੁਰਿੰਦਰ ਕੌਰ ਭੋਲੂਵਾਲਾ ਮੈਂਬਰ ਐਸ.ਜੀ.ਪੀ.ਸੀ ਫਰੀਦਕੋਟ, ਬੀਬੀ ਕਰਤਾਰ ਕੌਰ ਸ਼ਾਹਬਾਦ ਹਰਿਆਣਾ, ਬੀਬੀ ਸੁਰਿੰਦਰ ਕੌਰ ਫੱਤਣਵਾਲਾ ਸ਼੍ਰੀ ਮੁਕਤਸਰ ਸਾਹਿਬ, ਬੀਬੀ ਗਗਨਦੀਪ ਕੌਰ ਢੀਂਡਸਾ ਸੰਗਰੂਰ, ਬੀਬੀ ਹਰਜੀਤ ਕੌਰ ਤਲਵੰਡੀ ਸਿੱਧੂ ਜਲੰਧਰ, ਬੀਬੀ ਕੁਲਦੀਪ ਕੌਰ ਕੰਗ ਮੋਹਾਲੀ, ਬੀਬੀ ਪੁਸ਼ਪਿੰਦਰ ਕੌਰ ਮਜਬੂਰ ਦੀਨਾਨਗਰ, ਬੀਬੀ ਪਰਮਿੰਦਰ ਕੌਰ ਪੰਨੂ ਜਲੰਧਰ, ਪ੍ਰਿੰਸੀਪਲ ਵੀਨਾ ਦਾਦਾ ਜਲੰਧਰ, ਬੀਬੀ ਗੁਰਮਿੰਦਰਪਾਲ ਕੌਰ ਬਠਿੰਡਾ ਅਤੇ ਬੀਬੀ ਰਜਿੰਦਰ ਕੌਰ ਵੀਨਾ ਮੱਕੜ ਚੰਡੀਗੜ ਦੇ ਨਾਮ ਹਨ। bibi jagir kaur announced the core committee of istri akali dalਬੀਬੀ ਜਗੀਰ ਕੌਰ ਨੇ ਕਿਹਾ ਕਿ ਇਸਤਰੀ ਵਿੰਗ ਦੇ ਬਾਕੀ ਢਾਂਚੇ ਦਾ ਐਲਾਨ ਕੁਝ ਦਿਨਾਂ ਵਿੱਚ ਕਰ ਦਿੱਤਾ ਜਾਵੇਗਾ। —PTC News


Top News view more...

Latest News view more...