Sat, Apr 27, 2024
Whatsapp

ਜੋ ਬਾਈਡਨ ਨੇ ਟ੍ਰਾਂਸਜੈਂਡਰ ਮਹਿਲਾ ਡਾ. ਰਾਚੇਲ ਲੇਵਿਨ ਨੂੰ ਚੁਣਿਆ ਸਹਾਇਕ ਸਿਹਤ ਸਕੱਤਰ

Written by  Shanker Badra -- January 20th 2021 04:47 PM -- Updated: January 20th 2021 04:49 PM
ਜੋ ਬਾਈਡਨ ਨੇ ਟ੍ਰਾਂਸਜੈਂਡਰ ਮਹਿਲਾ ਡਾ. ਰਾਚੇਲ ਲੇਵਿਨ ਨੂੰ ਚੁਣਿਆ ਸਹਾਇਕ ਸਿਹਤ ਸਕੱਤਰ

ਜੋ ਬਾਈਡਨ ਨੇ ਟ੍ਰਾਂਸਜੈਂਡਰ ਮਹਿਲਾ ਡਾ. ਰਾਚੇਲ ਲੇਵਿਨ ਨੂੰ ਚੁਣਿਆ ਸਹਾਇਕ ਸਿਹਤ ਸਕੱਤਰ

ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਈਡਨ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਉਸਨੇ ਡਾ.ਰਾਚੇਲ ਲੇਵਿਨ ਨੂੰ ਸੰਯੁਕਤ ਰਾਜ ਦੇ ਸਿਹਤ ਅਤੇ ਮਨੁੱਖੀ ਸੇਵਾਵਾਂ ਵਿਭਾਗ ਵਿੱਚ ਸਹਾਇਕ ਸਕੱਤਰ ਵਜੋਂ ਸੇਵਾ ਕਰਨ ਲਈ ਨਾਮਜ਼ਦ ਕੀਤਾ ਹੈ। ਬਾਈਡਨ -ਹੈਰਿਸ ਦੀ ਤਬਦੀਲੀ ਟੀਮ ਦੇ ਅਨੁਸਾਰ ਜੇ ਸੈਨੇਟ ਦੁਆਰਾ ਇਸ ਨਾਮਜ਼ਦਗੀ ਦੀ ਪੁਸ਼ਟੀ ਕੀਤੀ ਜਾਂਦੀ ਹੈ ਤਾਂ ਲੇਵਿਨ ਸੈਨੇਟ ਦੁਆਰਾ ਪ੍ਰਮਾਣਿਤ ਕੀਤੀ ਭੂਮਿਕਾ ਲਈ ਸਭ ਤੋਂ ਪਹਿਲੀ ਟਰਾਂਸਜੈਂਡਰ ਫੈਡਰਲ ਅਧਿਕਾਰੀ ਹੋਵੇਗੀ। [caption id="attachment_467848" align="aligncenter" width="300"]Biden selects transgender doctor Rachel Levine as assistant health secretary ਜੋ ਬਾਈਡਨ ਨੇ ਟ੍ਰਾਂਸਜੈਂਡਰ ਮਹਿਲਾ ਡਾ. ਰਾਚੇਲ ਲੇਵਿਨ ਨੂੰ ਚੁਣਿਆ ਸਹਾਇਕ ਸਿਹਤ ਸਕੱਤਰ[/caption] ਪੜ੍ਹੋ ਹੋਰ ਖ਼ਬਰਾਂ : ਕਿਸਾਨ ਬਾਹਰੀ ਰਿੰਗ ਰੋਡ 'ਤੇ ਪਰੇਡ ਕਰਨ ਲਈ ਬਜ਼ਿੱਦ , ਪੁਲਿਸ ਨੇ ਕਿਸਾਨਾਂ ਨੂੰ ਆਪਣਾ ਰੂਟ ਪਲਾਨ ਬਦਲਣ ਲਈ ਕਿਹਾ ਬਾਈਡਨ ਦੁਆਰਾ ਨਾਮਜ਼ਦ ਲੇਵਿਨ, ਪੈਨਸਿਲਵੇਨੀਆ ਦੇ ਸਿਹਤ ਵਿਭਾਗ ਦੀ ਸੈਕਟਰੀ ਹੈ ਅਤੇ ਇਸ ਸਮੇਂ ਕੋਵਿਡ -19 ਮਹਾਂਮਾਰੀ ਪ੍ਰਬੰਧਣ ਲਈ ਰਾਜ ਦੀ ਅਗਵਾਈ ਕਰ ਰਹੀ ਹੈ। ਇਸਦੇ ਇਲਾਵਾ ਬਾਈਡਨ ਦੇ ਇੱਕ ਬਿਆਨ ਅਨੁਸਾਰ ਡਾ. ਰਾਚੇਲ ਲੇਵਿਨ ਮਹਾਂਮਾਰੀ ਦੌਰਾਨ ਬਿਨਾਂ ਕਿਸੇ ਤਰ੍ਹਾਂ ਦੇ ਨਸਲੀ, ਧਾਰਮਿਕ, ਜਿਨਸੀ ਰੁਝਾਨ, ਲਿੰਗ ਪਛਾਣ ,ਅਪੰਗਤਾ ਆਦਿ ਭੇਦਭਾਵ ਦੇ ਲੋਕਾਂ ਨੂੰ ਉਭਾਰਨ ਦੇ ਲਈ ਨਿਰੰਤਰਤਾ ਨਾਲ ਸੇਵਾ ਕਰੇਗੀ ਅਤੇ ਲੇਵਿਨ ਪ੍ਰਸ਼ਾਸਨ ਦੇ ਸਿਹਤ ਯਤਨਾਂ ਦੀ ਅਗਵਾਈ ਕਰਨ ਵਿੱਚ ਸਹਾਇਤਾ ਕਰਨ ਲਈ ਇੱਕ ਇਤਿਹਾਸਕ ਅਤੇ ਢੁੱਕਵੀਂ ਯੋਗਤਾ ਵਾਲੀ ਚੋਣ ਹੈ। [caption id="attachment_467850" align="aligncenter" width="294"]Biden selects transgender doctor Rachel Levine as assistant health secretary ਜੋ ਬਾਈਡਨ ਨੇ ਟ੍ਰਾਂਸਜੈਂਡਰ ਮਹਿਲਾ ਡਾ. ਰਾਚੇਲ ਲੇਵਿਨ ਨੂੰ ਚੁਣਿਆ ਸਹਾਇਕ ਸਿਹਤ ਸਕੱਤਰ[/caption] ਜੋ ਬਾਈਡਨ ਨੇ ਪੈਂਸਿਲਵੇਨਿਆ ਦੀ ਸਿਹਤ ਮੰਤਰੀ ਰੈਸ਼ੇਲ ਲੇਵਿਨ ਨੂੰ ਅਪਣਾ ਸਹਾਇਕ ਸਿਹਤ ਮੰਤਰੀ ਬਣਾਇਆ ਹੈ।ਇਸਦੇ ਇਲਾਵਾ ਉਪ-ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ ਨੇ ਵੀ ਲੇਵਿਨ ਨੂੰ ਗਿਆਨ ਅਤੇ ਤਜ਼ਰਬੇ ਵਾਲੀ ਇੱਕ ਮਹੱਤਵਪੂਰਨ ਜਨਤਕ ਸੇਵਕ ਕਿਹਾ ਹੈ। ਲੇਵਿਨ, ਹਾਰਵਰਡ ਕਾਲਜ ਅਤੇ ਤੁਲੇਨ ਯੂਨੀਵਰਸਿਟੀ ਸਕੂਲ ਆਫ਼ ਮੈਡੀਸਨ ਦੀ ਗਰੈਜੂਏਟ ਹੈ ਅਤੇ ਉਸਨੇ ਨਿਊਯਾਰਕ ਸਿਟੀ ਵਿੱਚ ਸਿਨਾਈ ਮੈਡੀਕਲ ਸੈਂਟਰ ਤੋਂ ਬਾਲ ਰੋਗ ਅਤੇ ਕਿਸ਼ੋਰਾਂ ਸੰਬੰਧੀ ਦਵਾਈ ਦੀ ਸਿਖਲਾਈ ਪ੍ਰਾਪਤ ਕੀਤੀ ਹੈ। Kisan Andolan:  ਕਿਸਾਨ ਟਰੈਕਟਰ ਪਰੇਡ 'ਤੇ ਸੁਪਰੀਮ ਕੋਰਟ ਨੇ ਕੋਈ ਹੁਕਮ ਦੇਣ ਤੋਂ ਕੀਤਾ ਇਨਕਾਰ Biden selects transgender doctor Rachel Levine as assistant health secretary ਡਾ. ਲੇਵਿਨ ਪੇਨ ਸਟੇਟ ਕਾਲਜ ਆਫ਼ ਮੈਡੀਸਨ ਵਿਖੇ ਬਾਲ ਰੋਗਾਂ ਅਤੇ ਮਨੋਵਿਗਿਆਨ ਦੀ ਪ੍ਰੋਫੈਸਰ ਹੋਣ ਦੇ ਨਾਲ ਰਾਜ ਅਤੇ ਖੇਤਰੀ ਸਿਹਤ ਅਧਿਕਾਰੀਆਂ ਦੀ ਐਸੋਸੀਏਸ਼ਨ (ASTHO) ਦੀ ਪ੍ਰਧਾਨ ਵਜੋਂ ਵੀ ਸੇਵਾ ਨਿਭਾਉਂਦੀ ਹੈ। ਇਹਨਾਂ ਸਭ ਸੇਵਾਵਾਂ ਦੇ ਨਾਲ ਰਿਪਬਲਿਕਨ ਨਿਯੰਤਰਿਤ ਰਾਜ ਸੈਨੇਟ ਦੁਆਰਾ ਉਸ ਦੀ ਪੈਨਸਿਲਵੇਨੀਆ ਦੀ ਸਿਹਤ ਸਕੱਤਰ ਅਤੇ ਸੂਬੇ ਦੇ ਫਿਜ਼ਿਸ਼ੀਅਨ ਜਨਰਲ ਵਜੋਂ ਵੀ ਤਿੰਨ ਵਾਰ ਪੁਸ਼ਟੀ ਕੀਤੀ ਗਈ ਹੈ। -PTCNews


Top News view more...

Latest News view more...