ਸ਼ਹੀਦ ਸੁਖਬੀਰ ਸਿੰਘ ਦੇ ਪਰਿਵਾਰ ਲਈ ਕੈਪਟਨ ਦਾ ਵੱਡਾ ਐਲਾਨ

sukhbir singh shaheed
sukhbir singh shaheed

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ 18 ਜੇ.ਏ.ਕੇ. ਆਰ.ਆਈ.ਐੱਫ. ਦੇ ਸਿਪਾਹੀ ਸੁਖਬੀਰ ਸਿੰਘ ਜੋ ਸ਼ੁੱਕਰਵਾਰ ਨੂੰ ਜੰਮੂ ਕਸ਼ਮੀਰ ਦੇ ਸੁੰਦਰਬਨੀ ਇਲਾਕੇ ਵਿੱਚ ਕੰਟਰੋਲ ਰੇਖਾ ਦੇ ਨਾਲ ਪਾਕਿਸਤਾਨ ਸੈਨਾ ਵਲੋਂ ਕੀਤੀ ਅੰਨ੍ਹੇਵਾਹ ਫਾਇਰਿੰਗ ਵਿੱਚ ਸ਼ਹੀਦ ਹੋ ਗਿਆ ਸੀ, ਦੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ 50 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ।

ਸ਼ਹੀਦ ਨੂੰ ਸ਼ਰਧਾਂਜਲੀ ਭੇਟ ਅਤੇ ਦੁਖੀ ਪਰਿਵਾਰ ਨਾਲ ਆਪਣੀ ਸੰਵੇਦਨਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 22 ਵਰ੍ਹਿਆਂ ਦਾ ਸਿਪਾਹੀ ਸੁਖਬੀਰ ਸਿੰਘ ਇਕ ਬਹਾਦਰ ਤੇ ਉਤਸ਼ਾਹੀ ਸੈਨਿਕ ਸੀ। ਦੇਸ਼ ਇਸ ਸੈਨਿਕ ਦੀ ਮਹਾਨ ਕੁਰਬਾਨੀ ਅਤੇ ਡਿਊਟੀ ਪ੍ਰਤੀ ਸਮਰਪਣ ਭਾਵਨਾ ਨੂੰ ਹਮੇਸ਼ਾ ਯਾਦ ਰੱਖੇਗਾ ਅਤੇ ਨੌਜਵਾਨਾਂ ਲਈ ਪ੍ਰੇਰਨਾ ਦਾ ਸ੍ਰੋਤ ਰਹੇਗਾ।

ਹੋਰ ਪੜ੍ਹੋ :ਭਾਰੀ ਤਸ਼ੱਦਦ ਦਾ ਸਾਹਮਣਾ ਕਰਨ ਤੋਂ ਬਾਅਦ ਆਖਿਰਕਾਰ ਕਿਸਾਨਾਂ ਦੀ ਦਿੱਲੀ ‘ਚ ਹੋਈ ਐਂਟਰੀ

ਸਿਪਾਹੀ ਸੁਖਬੀਰ ਸਿੰਘ ਜੋ ਤਰਨ ਤਾਰਨ ਜ਼ਿਲ੍ਹੇ ਦੀ ਤਹਿਸੀਲ ਖਡੂਰ ਸਾਹਿਬ ਦੇ ਪਿੰਡ ਖੁਵਾਸਪੁਰ ਦਾ ਰਹਿਣ ਵਾਲਾ ਸੀ, ਆਪਣੇ ਪਿੱਛੇ ਪਿਤਾ ਕੁਲਵੰਤ ਸਿੰਘ, ਮਾਤਾ ਜਸਬੀਰ ਕੌਰ, ਵਿਆਹੁਤਾ ਭਰਾ ਕੁਲਦੀਪ ਸਿੰਘ ਅਤੇ ਦੋ ਭੈਣਾਂ ਦਵਿੰਦਰ ਕੌਰ (ਵਿਆਹੀ) ਤੇ ਕੁਲਵਿੰਦਰ ਕੌਰ (ਅਣਵਿਆਹੀ) ਛੱਡ ਗਿਆ।