ਮੁੱਖ ਖਬਰਾਂ

ਹੁਣ 10ਵੀਂ ਅਤੇ 12ਵੀਂ ਦੇ ਆਨਲਾਈਨ ਮਿਲ ਸਕਣਗੇ ਡੁਪਲੀਕੇਟ ਸਰਟੀਫਿਕੇਟ

By Baljit Singh -- June 26, 2021 2:57 pm -- Updated:June 26, 2021 2:57 pm

ਲੁਧਿਆਣਾ : ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੇ ਜੋ ਵਿਦਿਆਰਥੀ ਆਪਣੇ 10ਵੀਂ ਅਤੇ 12ਵੀਂ ਕਲਾਸ ਦੇ ਡੁਪਲੀਕੇਟ ਅਕੈਡਮਿਕ ਡਾਕੂਮੈਂਟ ਪਾਉਣਾ ਚਾਹੁੰਦਾ ਹੈ, ਬੋਰਡ ਨੇ ਇਸ ਤਰ੍ਹਾਂ ਦੇ ਵਿਦਿਆਰਥੀਆਂ ਨੂੰ ਵੱਡੀ ਸਹੂਲਤ ਦਿੱਤੀ ਹੈ। ਉਹ ਹੁਣ ਨਿਰਧਾਰਿਤ ਫੀਸ ਦੇ ਕੇ ਡੁਪਲੀਕੇਟ ਸਰਟੀਫਿਕੇਟ ਆਨਲਾਈਨ ਪ੍ਰਾਪਤ ਕਰ ਸਕਦੇ ਹਨ। ਸੀ. ਬੀ. ਐੱਸ. ਈ. ਨੇ ਇਸ ਦੇ ਲਈ ਇਕ ਪੋਰਟਲ ਸ਼ੁਰੂ ਕਰ ਦਿੱਤਾ ਹੈ। ਸੀ. ਬੀ. ਐੱਸ. ਈ. ਨੇ ਦੱਸਿਆ ਕਿ ਆਨਲਾਈਨ ਡੁਪਲੀਕੇਟ ਅਕੈਡਮਿਕ ਡਾਕੂਮੈਂਟ ਸਿਸਟਮ ਦੇ ਲਿੰਕ ’ਤੇ ਜਾ ਕੇ ਅਪਲਾਈ ਕਰਨਾ ਹੋਵੇਗਾ।

ਪੜੋ ਹੋਰ ਖਬਰਾਂ: ਪੰਜਾਬ ਦੇ ਇਸ ਸ਼ਹਿਰ ‘ਚ 100 ਰੁਪਏ ਤੋਂ ਪਾਰ ਹੋਇਆ ਪੈਟਰੋਲ, ਲੋਕਾਂ ‘ਚ ਮਚੀ ਹਾਹਾਕਾਰ

ਸੀ. ਬੀ. ਐੱਸ. ਈ. ਨੇ ਦੱਸਿਆ ਕਿ ਕੁਝ ਵਿਦਿਆਰਥੀ ਡਾਕੂਮੈਂਟ ਗੁੰਮ ਹੋ ਜਾਣ ਜਾਂ ਖਰਾਬ ਹੋਣ ਜਾਣ ਕਾਰਨ ਸੀ. ਬੀ. ਐੱਸ. ਈ. ਨੂੰ ਡੁਪਲੀਕੇਟ ਡਾਕੂਮੈਂਟ ਜਾਰੀ ਕਰਨ ਲਈ ਬੇਨਤੀ ਕਰਦੇ ਸਨ। ਪਹਿਲਾਂ ਵਿਦਿਆਰਥੀਆਂ ਨੂੰ ਸੀ. ਬੀ. ਐੱਸ. ਈ. ਦੇ ਰਿਜਨਲ ਆਫਿਸ ਵਿਚ ਜਾ ਕੇ ਅਰਜ਼ੀ ਦੇਣੀ ਹੁੰਦੀ ਸੀ ਪਰ ਹੁਣ ਇਹ ਪੋਰਟਲ ਵਿਕਸਤ ਕਰਨ ਨਾਲ ਵਿਦਿਆਰਥੀਆਂ ਨੂੰ ਕਾਫੀ ਜ਼ਿਆਦਾ ਆਸਾਨੀ ਹੋਵੇਗੀ। ਵਿਦਿਆਰਥੀਆਂ ਨੂੰ ਹੁਣ ਸੀ. ਬੀ. ਐੱਸ. ਈ. ਤੋਂ ਡਿਜੀਟਲ ਅਤੇ ਪ੍ਰਿਟਿੰਡ ਦੋਵੇਂ ਤਰ੍ਹਾਂ ਦੀ ਕਾਪੀ ਮਿਲ ਸਕੇਗੀ। ਇਸ ਪੋਰਟਲ ਜ਼ਰੀਏ ਵਿਦਿਆਰਥੀ ਮਾਈਗ੍ਰੇਸ਼ਨ ਸਰਟੀਫਿਕੇਟ, ਪਾਸਿੰਗ ਸਰਟੀਫਿਕੇਟ ਆਦਿ ਪ੍ਰਾਪਤ ਕਰ ਸਕਣਗੇ।

-PTC News

  • Share