Fri, May 3, 2024
Whatsapp

love Marriage 'ਤੇ ਹਾਈਕੋਰਟ ਦਾ ਆਇਆ ਵੱਡਾ ਫੈਸਲਾ

Written by  Riya Bawa -- February 23rd 2022 01:45 PM
love Marriage 'ਤੇ ਹਾਈਕੋਰਟ ਦਾ ਆਇਆ ਵੱਡਾ ਫੈਸਲਾ

love Marriage 'ਤੇ ਹਾਈਕੋਰਟ ਦਾ ਆਇਆ ਵੱਡਾ ਫੈਸਲਾ

HC's big decision on love marriage: ਮੱਧ ਪ੍ਰਦੇਸ਼ ਹਾਈਕੋਰਟ ਨੇ ਇਕ ਪਟੀਸ਼ਨ ਦੀ ਸੁਣਵਾਈ ਦੌਰਾਨ ਆਪਣੇ ਅਹਿਮ ਹੁਕਮ 'ਚ ਕਿਹਾ ਕਿ ਪਸੰਦ ਦੇ ਪ੍ਰੇਮ ਵਿਆਹ love marriage ਕਰਨ ਨਾਲ ਪਿਓ-ਧੀ ਦਾ ਰਿਸ਼ਤਾ ਖਤਮ ਨਹੀਂ ਹੁੰਦਾ। ਵਿਆਹ ਤੋਂ ਬਾਅਦ ਵੀ ਉਹ ਧੀ ਲਈ ਪਿਤਾ ਹੀ ਰਹੇਗਾ। ਹਾਈ ਕੋਰਟ ਦੇ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਐਮਐਸ ਭੱਟੀ ਨੇ ਅਦਾਲਤ ਵਿੱਚ ਮੌਜੂਦ ਲੜਕੀ ਨੂੰ ਬਾਲਗ ਹੋਣ ਦੇ ਨਾਤੇ ਆਪਣੀ ਇੱਛਾ ਅਨੁਸਾਰ ਰਹਿਣ ਦੀ ਆਜ਼ਾਦੀ ਦਿੱਤੀ ਹੈ। ਪ੍ਰੇਮ ਵਿਆਹ 'ਤੇ ਹਾਈਕੋਰਟ ਦਾ ਆਇਆ ਵੱਡਾ ਫੈਸਲਾ ਦਰਅਸਲ ਹੋਸ਼ੰਗਾਬਾਦ ਨਿਵਾਸੀ ਫੈਜ਼ਲ ਖਾਨ ਨੇ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਸੀ, ਜਿਸ 'ਚ ਕਿਹਾ ਗਿਆ ਸੀ ਕਿ ਉਸ ਦੀ ਪ੍ਰੇਮਿਕਾ, ਜੋ ਕਿ ਹਿੰਦੂ ਹੈ, ਨੂੰ ਨਾਰੀ ਨਿਕੇਤਨ 'ਚ ਜ਼ਬਰਦਸਤੀ ਰੱਖਿਆ ਗਿਆ ਸੀ। ਉਹ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਅਤੇ ਲੜਕੀ ਦੀ ਉਮਰ 19 ਸਾਲ ਹੈ। ਉਹ ਪੂਰਨ ਬਾਲਗ ਹੈ। ਜਨਵਰੀ ਦੇ ਪਹਿਲੇ ਹਫ਼ਤੇ ਉਹ ਆਪਣਾ ਘਰ ਛੱਡ ਕੇ ਉਸ ਨਾਲ ਰਹਿਣ ਲੱਗ ਪਈ ਸੀ, ਜਿਸ ਤੋਂ ਬਾਅਦ ਲੜਕੀ ਦੇ ਪਿਤਾ ਨੇ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਰਿਪੋਰਟ ਤੋਂ ਬਾਅਦ ਨੌਜਵਾਨ ਅਤੇ ਲੜਕੀ ਦੋਵਾਂ ਨੇ ਥਾਣੇ 'ਚ ਹਾਜ਼ਰ ਹੋ ਕੇ ਆਪਣੀ ਮਰਜ਼ੀ ਨਾਲ ਇਕੱਠੇ ਰਹਿਣ ਦੀ ਗੱਲ ਮੰਨ ਲਈ ਸੀ, ਜਿਸ ਤੋਂ ਬਾਅਦ ਦੋਵੇਂ ਭੋਪਾਲ ਆ ਕੇ ਰਹਿਣ ਲੱਗੇ ਸਨ। ਪ੍ਰੇਮ ਵਿਆਹ 'ਤੇ ਹਾਈਕੋਰਟ ਦਾ ਆਇਆ ਵੱਡਾ ਫੈਸਲਾ ਫਰਵਰੀ ਵਿੱਚ ਇਟਾਰਸੀ ਪੁਲੀਸ ਨੇ ਦੋਵਾਂ ਨੂੰ ਐਸਡੀਐਮ ਅੱਗੇ ਬਿਆਨ ਦਰਜ ਕਰਵਾਉਣ ਲਈ ਬੁਲਾਇਆ ਸੀ, ਜਿੱਥੋਂ ਬਿਨਾਂ ਕਿਸੇ ਜਾਣਕਾਰੀ ਦੇ ਲੜਕੀ ਨੂੰ ਨਾਰੀ ਨਿਕੇਤਨ ਭੇਜ ਦਿੱਤਾ ਗਿਆ ਸੀ। ਫੈਜ਼ਲ ਖਾਨ ਨੇ ਇਸ ਦੇ ਖਿਲਾਫ ਹੈਬੀਅਸ ਕਾਰਪਸ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ਦੀ ਸੁਣਵਾਈ ਦੌਰਾਨ ਲੜਕੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਨੌਜਵਾਨ ਨਾਲ ਮੌਜੂਦ ਰਹਿਣ ਦੀ ਗੱਲ ਕਹੀ ਸੀ। ਪ੍ਰੇਮ ਵਿਆਹ 'ਤੇ ਹਾਈਕੋਰਟ ਦਾ ਆਇਆ ਵੱਡਾ ਫੈਸਲਾ ਪੱਖ ਸੁਣਨ ਤੋਂ ਬਾਅਦ ਅਦਾਲਤ ਨੇ ਹੁਕਮ 'ਚ ਕਿਹਾ ਕਿ ਲੜਕੀ ਦੀ ਉਮਰ ਸਿਰਫ 19 ਸਾਲ ਸੀ ਅਤੇ ਉਸ ਦੇ ਪਿਤਾ ਉਸ ਦੇ ਅਕਾਦਮਿਕ ਕਰੀਅਰ ਨੂੰ ਲੈ ਕੇ ਚਿੰਤਤ ਸਨ। ਇਹ ਵੀ ਪੜ੍ਹੋ :ਸ਼ਰੇਆਮ ਇਕ ਫੈਨ ਨੇ ਸ਼ਹਿਨਾਜ਼ ਗਿੱਲ ਨੂੰ ਕੀਤੀ ਹੈਰਾਨ ਕਰ ਦੇਣ ਵਾਲੀ ਡਿਮਾਂਡ, ਅਦਾਕਾਰਾ ਨੇ ਦਿੱਤਾ ਠੋਕਵਾਂ ਜਵਾਬ ਹਾਈ ਕੋਰਟ (Highcourt on Love Marriage) ਦੇ ਨਿਰਦੇਸ਼ਾਂ 'ਤੇ ਪਟੀਸ਼ਨਕਰਤਾ ਨੇ ਸਿੱਖਿਆ, ਆਮਦਨ ਅਤੇ ਧਰਮ ਬਾਰੇ ਹਲਫਨਾਮਾ ਦਾਖਲ ਕੀਤਾ ਸੀ। ਹਲਫ਼ਨਾਮੇ ਵਿੱਚ ਕਿਹਾ ਗਿਆ ਸੀ ਕਿ ਦੋਵੇਂ ਆਪਣੇ ਧਰਮ ਦਾ ਪਾਲਣ ਕਰਨ ਲਈ ਆਜ਼ਾਦ ਹਨ ਅਤੇ ਉਹ ਸਪੈਸ਼ਲ ਮੈਰਿਜ ਐਕਟ ਤਹਿਤ ਵਿਆਹ ਕਰਨਗੇ। -PTC News


Top News view more...

Latest News view more...