ਵੱਡੀ ਖ਼ਬਰ: ਹੈਲੀਕਾਪਟਰ ਕ੍ਰੈਸ਼ ਵਿੱਚ ਸੀਡੀਐਸ ਬਿਪਿਨ ਰਾਵਤ ਦੀ ਮੌਤ
ਨਵੀਂ ਦਿੱਲੀ: ਤਾਮਿਲਨਾਡੂ 'ਚ ਫੌਜ ਦੇ ਕ੍ਰੈਸ਼ ਹੋਏ ਹੈਲੀਕਾਪਟਰ ਵਿੱਚ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਦੀ ਮੌਤ ਹੋ ਗਈ ਹੈ। ਉਨ੍ਹਾਂ ਦਾ ਸਟਾਫ ਤੇ ਕੁਝ ਪਰਿਵਾਰਕ ਮੈਂਬਰ ਵੀ ਇਸ ਵਿੱਚ ਸਵਾਰ ਸਨ। ਇਸ ਹਾਦਸੇ ਵਿੱਚ ਉਹਨਾਂ ਦੀ ਪਤਨੀ ਦੀ ਵੀ ਮੌਤ ਹੋ ਗਈ ਹੈ। ਅਧਿਕਾਰੀਆਂ ਮੁਤਾਬਿਕ ਹਾਦਸੇ 'ਚ 13 ਲੋਕਾਂ ਦੀ ਮੌਤ ਹੋਈ ਹੈ।
ਦੱਸ ਦੇਈਏ ਕਿ ਬੁੱਧਵਾਰ ਦੁਪਹਿਰ ਕਰੀਬ 12.20 ਵਜੇ ਤਾਮਿਲਨਾਡੂ ਦੇ ਕੂਨੂਰ 'ਚ ਫੌਜ ਦਾ Mi-17 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਸੀ, ਜਿਸ ਵਿੱਚ CDS ਬਿਪਿਨ ਰਾਵਤ ਤੇ ਉਨ੍ਹਾਂ ਦੀ ਪਤਨੀ ਵੀ ਮੌਜੂਦ ਸਨ। ਇਸ ਹੈਲੀਕਾਪਟਰ 'ਚ ਫੌਜ ਦੇ ਸੀਨੀਅਰ ਅਧਿਕਾਰੀਆਂ ਸਮੇਤ ਕੁੱਲ 14 ਲੋਕ ਸਵਾਰ ਸਨ।
[caption id="attachment_556447" align="alignnone" width="1200"]
Army Chopper Crash : CDS ਬਿਪਿਨ ਰਾਵਤ ਦੇ ਘਰ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ[/caption]
ਦੱਸ ਦੇਈਏ ਕਿ ਜਨਰਲ ਬਿਪਿਨ ਰਾਵਤ ਭਾਰਤੀ ਥਲ ਸੈਨਾ ਦੇ ਸਾਬਕਾ ਮੁਖੀ ਹਨ। ਉਨ੍ਹਾਂ ਨੂੰ ਜਨਵਰੀ 2020 ਦੇਸ਼ ਦਾ ਪਹਿਲਾਂ ਚੀਫ਼ ਆਫ਼ ਡਿਫ਼ੈਸ ਸਟਾਫ਼ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਰਾਵਤ 27ਵੇਂ ਥਲ ਸੈਨਾ ਮੁਖੀ ਸਨ। 2016 ਵਿੱਚ ਉਹ ਆਰਮੀ ਚੀਫ ਬਣੇ।
ਕੌਣ ਹਨ ਸੀਡੀਐਸ ਬਿਪਿਨ ਰਾਵਤ
ਬਿਪਿਨ ਰਾਵਤ ਦਾ ਜਨਮ ਪੌੜੀ ਗੜ੍ਹਵਾਲ, ਉੱਤਰਾਖੰਡ ਵਿੱਚ ਹੋਇਆ। ਉਹ 1978 ਤੋਂ ਭਾਰਤੀ ਫੌਜ ਵਿੱਚ ਸੇਵਾ ਕਰ ਰਹੇ ਹਨ। ਜਨਰਲ ਬਿਪਿਨ ਰਾਵਤ ਸੇਂਟ ਐਡਵਰਡ ਸਕੂਲ, ਸ਼ਿਮਲਾ, ਅਤੇ ਨੈਸ਼ਨਲ ਡਿਫੈਂਸ ਅਕੈਡਮੀ, ਖੜਕਸਾਲਾ ਦੇ ਸਾਬਕਾ ਵਿਦਿਆਰਥੀ ਹਨ। ਉਨ੍ਹਾਂ ਨੂੰ ਦਸੰਬਰ 1978 ਵਿਚ ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ ਤੋਂ ਗਿਆਰਾਂ ਗੋਰਖਾ ਰਾਈਫਲਜ਼ ਦੀ 5ਵੀਂ ਬਟਾਲੀਅਨ ਵਿਚ ਕਮਿਸ਼ਨ ਨਿਯੁਕਤ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਨੂੰ 'ਸੋਰਡ ਆਫ਼ ਆਨਰ' ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਕੋਲ ਅੱਤਵਾਦ ਵਿਰੋਧੀ ਮੁਹਿੰਮਾਂ ਵਿੱਚ ਕੰਮ ਕਰਨ ਦਾ 10 ਸਾਲਾਂ ਤੋਂ ਵੱਧ ਦਾ ਤਜਰਬਾ ਹੈ।
ਜਨਰਲ ਬਿਪਿਨ ਰਾਵਤ ਕੋਲ ਉੱਚ ਉਚਾਈ ਵਾਲੇ ਲੜਾਕੂ ਜ਼ੋਨਾਂ ਅਤੇ ਅੱਤਵਾਦ ਵਿਰੋਧੀ ਕਾਰਵਾਈਆਂ ਦੀ ਕਮਾਂਡ ਕਰਨ ਦਾ ਤਜਰਬਾ ਹੈ। ਉਨ੍ਹਾਂ ਨੇ ਪੂਰਬੀ ਸੈਕਟਰ ਵਿੱਚ ਇੱਕ ਪੈਦਲ ਬਟਾਲੀਅਨ ਦੀ ਕਮਾਂਡ ਕੀਤੀ ਹੈ। ਕਸ਼ਮੀਰ ਘਾਟੀ ਵਿੱਚ ਰਾਸ਼ਟਰੀ ਰਾਈਫਲਜ਼ ਸੈਕਟਰ ਅਤੇ ਇੱਕ ਪੈਦਲ ਡਵੀਜ਼ਨ ਦੀ ਕਮਾਂਡ ਵੀ ਕੀਤੀ ਹੈ। ਉਨ੍ਹਾਂ ਨੇ ਬਹਾਦਰੀ ਅਤੇ ਵਿਲੱਖਣ ਸੇਵਾਵਾਂ ਲਈ UISM, AVSM, YSM, SM ਨਾਲ ਸਨਮਾਨਿਤ ਕੀਤਾ ਗਿਆ ਹੈ।
ਰਾਵਤ ਨੇ ਜਨਰਲ ਦਲਬੀਰ ਸਿੰਘ ਦੀ ਸੇਵਾਮੁਕਤੀ ਤੋਂ ਬਾਅਦ 31 ਦਸੰਬਰ 2016 ਨੂੰ ਭਾਰਤੀ ਫੌਜ ਦੀ ਕਮਾਨ ਸੰਭਾਲੀ ਸੀ। ਉਨ੍ਹਾਂ ਨੂੰ 2020 ਵਿੱਚ ਸੀਡੀਐਸ ਬਣਾਇਆ ਗਿਆ ਸੀ। ਰਾਵਤ ਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਭਾਰਤੀ ਫੌਜ ਵਿੱਚ ਸੇਵਾ ਕਰ ਰਿਹਾ ਹੈ। ਉਨ੍ਹਾਂ ਦੇ ਪਿਤਾ ਲੈਫਟੀਨੈਂਟ ਜਨਰਲ ਲਕਸ਼ਮਣ ਸਿੰਘ ਰਾਵਤ ਸਨ ਜੋ ਕਈ ਸਾਲਾਂ ਤੋਂ ਭਾਰਤੀ ਫੌਜ ਦਾ ਹਿੱਸਾ ਸਨ। ਜਨਰਲ ਬਿਪਿਨ ਰਾਵਤ ਨੇ ਇੰਡੀਅਨ ਮਿਲਟਰੀ ਅਕੈਡਮੀ ਅਤੇ ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਮਦਰਾਸ ਯੂਨੀਵਰਸਿਟੀ ਤੋਂ ਰੱਖਿਆ ਸੇਵਾਵਾਂ ਵਿੱਚ ਐਮਫਿਲ ਕੀਤੀ ਹੈ। ਜਨਰਲ ਬਿਪਿਨ ਰਾਵਤ ਭਾਰਤੀ ਫੌਜ ਦੇ ਮੁਖੀ ਬਣਨ ਵਾਲੇ ਗੋਰਖਾ ਬ੍ਰਿਗੇਡ ਦੇ ਪੰਜਵੇਂ ਅਧਿਕਾਰੀ ਹਨ।
-PTC News