ਮੁੱਖ ਖਬਰਾਂ

ਸਖ਼ਤ ਨਿਗਰਾਨੀ ਦੇ ਬਾਵਜੂਦ ਜੇਲ੍ਹ ਚੋਂ ਫਰਾਰ ਹੋਏ 3 ਕੈਦੀ, ਸਵਾਲਾਂ ਦੇ ਘੇਰੇ 'ਚ ਸੁਰੱਖਿਆ

By Jagroop Kaur -- April 28, 2021 1:44 pm -- Updated:April 28, 2021 1:44 pm

ਪੰਜਾਬ ਚ ਇਨ੍ਹੀਂ ਦਿਨੀਂ ਕੋਰੋਨਾ ਤਹਿਤ ਲਾਈਆਂ ਪਾਬੰਦੀਆਂ ਦੌਰਾਨ ਪੁਲਿਸ ਦੀ ਸਖਤੀ ਵਧੀ ਹੋਈ ਹੈ ਅਤੇ ਰਾਤ ਦਾ ਕਰਫਿਉ ਵੀ ਲੱਗਿਆ ਹੈ ਕਿਹਾ ਜਾ ਸਕਦਾ ਹੈ ਕਿ ਪੁਲਿਸ ਦੀ ਮਰਜ਼ੀ ਦੇ ਬਿਨਾ ਇਕ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ ਪਰ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚੋਂ ਤਿੰਨ ਕੈਦੀ ਜਰੁਰ ਫਰਾਰ ਹੋ ਜਾਂਦੇ ਹਨ , ਜੀ ਹਾਂ ਕੈਦੀਆਂ ਦੇ ਫ਼ਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਫਰਾਰ ਕੈਦੀ ਜਿਸ ਜੇਲ੍ਹ ਵਿਚ ਬੰਦ ਸਨ, ਉਥੇ ਪਾੜ ਵੀ ਲੱਗਿਆ ਹੋਇਆ ਹੈ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਜੇਲ੍ਹ ’ਚੋਂ ਬਾਹਰ ਕਿੱਥੋਂ ਅਤੇ ਕਿਵੇਂ ਨਿਕਲੇ।'

ਫਰਾਰ ਹੋਏ ਤਿੰਨ ਕੈਦੀਆਂ ਵਿਚੋਂ ਇਕ ਕੈਦੀ ਸ਼ੇਰ ਸਿੰਘ ਵਿਸ਼ੇਸ਼ ਸਮਝੌਤੇ ਤਹਿਤ ਯੂ. ਕੇ. ਤੋਂ ਤਬਦੀਲ ਹੋ ਕੇ ਆਇਆ ਹੋਇਆ ਹੈ, ਜਿਸ ਨੂੰ ਉਥੇ ਦੀ ਅਦਾਲਤ ਨੇ ਨਸ਼ਾ ਤਸਕਰੀ ਦੇ ਇਕ ਕੇਸ ’ਚ 22 ਸਾਲ ਕੈਦ ਦੀ ਸਜ਼ਾ ਕੀਤੀ ਹੋਈ ਹੈ। ਬਾਕੀ ਦੋ ਕੈਦੀਆਂ ’ਚ ਇੰਦਰਜੀਤ ਸਿੰਘ ਧਿਆਨਾ ਅਤੇ ਜਸਪ੍ਰੀਤ ਸਿੰਘ ਸ਼ਾਮਲ ਹਨ। ਜੇਲ੍ਹ ਅਧਿਕਾਰੀਆਂ ਨੇ ਇਨ੍ਹਾਂ ਤਿੰਨਾਂ ਕੈਦੀਆਂ ਦੇ ਆਪਣੀ ਬੈਰਕ ਵਿਚ ਨਾ ਹੋਣ ਦੀ ਪੁਸ਼ਟੀ ਕੀਤੀ ਹੈ।ਅਧਿਕਾਰੀਆਂ ਦਾ ਤਰਕ ਹੈ ਕਿ 27 ਅਪ੍ਰੈਲ ਦੀ ਸ਼ਾਮ ਨੂੰ ਇਨ੍ਹਾਂ ਤਿੰਨਾਂ ਨੂੰ ਵੀ ਹੋਰ ਕੈਦੀਆਂ ਦੇ ਨਾਲ ਹੀ ਬੰਦ ਕੀਤਾ ਸੀ, ਪਰ ਅੱਜ ਸਵੇਰੇ ਉਹ ਆਪਣੀ ਬੈਰਕ ’ਚ ਨਹੀਂ ਸਨ। ਇਸ ਦੇ ਨਾਲ ਹੀ ਜੇਲ੍ਹ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕੋਈ ਵੀ ਜੇਲ੍ਹ ਅਧਿਕਾਰੀ ਇਸ ਸਬੰਧੀ ਕੈਮਰੇ ਸਾਹਮਣੇ ਪੁਸ਼ਟੀ ਨਹੀਂ ਕਰ ਰਿਹਾ। ਖੈਰ ਹੁਣ ਦੇਖਣਾ ਹੋਵੇਗਾ ਕਿ ਇੰਨੀ ਸੁਰਖਿਆ ਹੇਠ ਆਉਂਦੀ ਪਟਿਆਲਾ ਦੀ ਕੇਂਦਰੀ ਜੇਲ੍ਹ ਤੋਂ ਫਰਾਰ ਹੋਏ ਇਹਨਾਂ ਕੈਦੀਆਂ ਦੀ ਭਾਲ ਕਦ ਤਕ ਹੁੰਦੀ ਹੈ ਅਤੇ ਫਰਾਰ ਹੋਣ ਪਿੱਛੇ ਕਿਹੜੇ ਹੱਥ ਸਾਹਮਣੇ ਆਉਂਦੇ ਹਨ।
  • Share