Fri, Apr 26, 2024
Whatsapp

ਮੋਗਾ ਪੁਲਿਸ ਦੀ ਵੱਡੀ ਕਾਮਯਾਬੀ, 24 ਕਿਲੋ ਅਫੀਮ ਸਮੇਤ ਨੌਜਵਾਨ ਕਾਬੂ

Written by  Riya Bawa -- October 17th 2021 02:30 PM
ਮੋਗਾ ਪੁਲਿਸ ਦੀ ਵੱਡੀ ਕਾਮਯਾਬੀ,  24 ਕਿਲੋ ਅਫੀਮ ਸਮੇਤ ਨੌਜਵਾਨ ਕਾਬੂ

ਮੋਗਾ ਪੁਲਿਸ ਦੀ ਵੱਡੀ ਕਾਮਯਾਬੀ, 24 ਕਿਲੋ ਅਫੀਮ ਸਮੇਤ ਨੌਜਵਾਨ ਕਾਬੂ

ਮੋਗਾ : ਮੋਗਾ ਪੁਲਿਸ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਮੋਗਾ ਪੁਲਿਸ ਨੇ 24 ਕਿੱਲੋ ਅਫੀਮ ਅਤੇ 4 ਲੱਖ ਰੁਪਏ ਡਰੱਗ ਮਨੀ ਸਮੇਤ ਨੌਜਵਾਨ ਨੂੰ ਕਾਬੂ ਕਰ ਲਿਆ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਪੰਜਾਬ , ਉਪ - ਮੁੱਖ ਮੰਤਰੀ ਪੰਜਾਬ ਅਤੇ ਡੀ.ਜੀ.ਪੀ ਪੰਜਾਬ ਜੀ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ “ ਜੀਰੋ ਟਾਲਰੈਂਸ " ਮੁਹਿੰਮ ਅਧੀਨ ਸੁਰਿੰਦਰਜੀਤ ਸਿੰਘ ਮੰਡ 5 ਐਸ.ਐਸ.ਪੀ. ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜਗਤਪ੍ਰੀਤ ਸਿੰਘ , ਐਸ.ਪੀ - ਆਈ , ਮੋਗਾ ਦੀ ਨਿਗਰਾਨੀ ਹੇਠ ਸੀ.ਆਈ.ਏ ਸਟਾਫ ਮੋਗਾ ਵੱਲੋਂ 24 ਕਿਲੋ ਅਫੀਮ ਅਤੇ 4 ਲੱਖ ਰੁਪਏ ਡਰੰਗ ਮਨੀ ਬਰਾਮਦ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ਗਈ ਹੈ। ਇੰਸਪੈਕਟਰ ਕਿੱਕਰ ਸਿੰਘ, ਸੀ.ਆਈ.ਏ ਸਟਾਫ ਮੋਗਾ ਨੂੰ ਇਤਲਾਹ ਮਿਲੀ ਸੀ ਕਿ ਗੁਰਪ੍ਰੀਤ ਸਿੰਘ ਉਰਫ ਰਿੰਪੀ ਪੁੱਤਰ ਬਿੱਕਰ ਸਿੰਘ ਵਾਸੀ ਚੁਗਾਵਾ ਹਾਲ ਅਬਾਦ ਕਰਤਾਰ ਨਗਰ ਵਾਰਡ ਨੰਬਰ 7 ਮੋਗਾ ਜੋ ਕਿ ਅਫੀਮ ਵੇਚਣ ਦਾ ਧੰਦਾ ਕਰਦਾ ਹੈ ਅਤੇ ਅੱਜ ਵੀ ਅਫੀਮ ਆਪਣੇ ਗਾਹਕਾਂ ਨੂੰ ਦੇਣ ਲਈ ਲਿੰਕ ਰੋਡ ਮਹਿਮੇਵਾਲਾ ਤੇ ਹੁੰਦਾ ਹੋਇਆ ਫੋਕਲ ਪੁਆਇਟ ਵਿੱਚ ਦੀ ਮੋਗਾ ਲੁਧਿਆਣਾ ਜੀ.ਟੀ ਰੋਡ ਨੂੰ ਆ ਰਿਹਾ ਸੀ। ਕਾਰਵਾਈ ਕਰਦੇ ਹੋਏ ਇੰਸਪੈਕਟਰ ਕਿੱਕਰ ਸਿੰਘ ਨੇ ਸਮੇਤ ਪੁਲਿਸ ਪਾਰਟੀ ਨਾਕਾਬੰਦੀ ਕਰਕੇ ਜਸਤਿੰਦਰ ਸਿੰਘ, ਡੀ.ਐਸ.ਪੀ.ਡੀ ਮੋਗਾ ਜੀ ਦੀ ਮੌਜੂਦਗੀ ਵਿਚ ਗੁਰਪ੍ਰੀਤ ਸਿੰਘ ਉਰਫ ਰਿੰਪੀ ਨੂੰ ਕਾਬੂ ਕਰਕੇ ਉਸਦੀ ਕਾਰ ਸਵਿਫਟ ਡੀਜਾਇਰ ਨੰਬਰੀ ਪੀ.ਬੀ - 04 - ਏ.ਡੀ -7962 ਰੰਗ ਚਿੱਟਾ ਦੀ ਤਲਾਸ਼ੀ ਕਰਨ ਤੇ ਕਾਰ ਵਿਚੋਂ ਵੱਡੀ ਮਾਤਰਾ ਵਿਚ ਅਫੀਮ ( 24 ਕਿੱਲੋਂ ) ਅਤੇ 4 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਸ ਵਿਸ਼ੇ ਸਬੰਧੀ ਮੁਕੱਦਮਾ ਨੰਬਰ 183 ਮਿਤੀ 16-10-2021 ਅ / ਧ 18-61-85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਮੋਗਾ ਰਜਿਸਟਰ ਕਰਕੇ , ਇਹ ਅਫੀਮ ਦੋਸ਼ੀ ਦੁਆਰਾ ਕਿਥੋਂ ਲਿਆਦੀ ਗਈ ਸੀ ਅਤੇ ਅੱਗੇ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ ਇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਵਿਸ਼ੇ ਸਬੰਧੀ ਮੁਕੱਦਮਾ ਨੰਬਰ 183 ਮਿਤੀ 16-10-2021 ਅ / ਧ 18-61-85 ਐਨ.ਡੀ.ਪੀ.ਐਸ ਐਕਟ ਥਾਣਾ ਸਿਟੀ ਮੋਗਾ ਰਜਿਸਟਰ ਕਰਕੇ, ਇਹ ਅਫੀਮ ਦੋਸ਼ੀ ਦੁਆਰਾ ਕਿਥੋਂ ਲਿਆਦੀ ਗਈ ਸੀ ਅਤੇ ਅੱਗੇ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ ਇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ। -PTC News


Top News view more...

Latest News view more...