ਹਿਮਾਂਸ਼ੀ ਤੇ ਆਸਿਮ ਦਾ ਪਿਆਰ ਹੋ ਰਿਹਾ ਹੈ ਗੂੜ੍ਹਾ, ਇੱਕ-ਦੂਜੇ ਨੂੰ ਕੀਤੀ ਕਿੱਸ, ਦੇਖੋ ਵੀਡੀਓ

Asim Riaz Kiss Himanshi

ਹਿਮਾਂਸ਼ੀ ਤੇ ਆਸਿਮ ਦਾ ਪਿਆਰ ਹੋ ਰਿਹਾ ਹੈ ਗੂੜ੍ਹਾ, ਇੱਕ-ਦੂਜੇ ਨੂੰ ਕੀਤੀ ਕਿੱਸ, ਦੇਖੋ ਵੀਡੀਓ,’ਬਿੱਗ ਬੌਸ 13′ ਸੀਜ਼ਨ ਦਿਨ ਬ ਦਿਨ ਰੋਮਾਂਚ ਦੇ ਨਾਲ ਨਾਲ ਰੋਮਾਂਸ ਨਾਲ ਵੀ ਭਰਪੂਰ ਹੁੰਦਾ ਜਾ ਰਿਹਾ ਹੈ। ਆਏ ਦਿਨ ਨਵੇਂ ਡਰਾਮੇ ਤੇ ਕੰਟੈਸਟੈਂਸ ਵਿਚਕਾਰ ਬਣ ਰਹੇ ਰਿਸ਼ਤੇ ਕਾਫੀ ਐਂਟਰਟੇਨਿੰਗ ਸਾਬਿਤ ਹੋ ਰਹੇ ਹਨ।

ਜਿਥੇ ਇਕ ਪਾਸੇ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਦੇ ਰਿਲੇਸ਼ਨ ਨੂੰ ਲੈ ਕੇ ਚਰਚਾ ਹੈ, ਉਥੇ ਹੀ ਦੂਜੇ ਪਾਸੇ ਆਸਿਮ ਰਿਆਜ਼ ਤੇ ਹਿਮਾਂਸ਼ੀ ਦੇ ਰੋਮਾਂਟਿਕ ਐਕਸ਼ਾਂਸ ਵੀ ਲੋਕਾਂ ਦਾ ਧਿਆਨ ਖਿੱਚ ਰਹੇ ਹਨ। ਦੋਹਾਂ ਦਾ ਪਿਆਰ ਦਿਨੋਂ-ਦਿਨ ਗੂੜ੍ਹਾ ਹੁੰਦਾ ਜਾ ਰਿਹਾ ਹੈ।

ਹੋਰ ਪੜ੍ਹੋ: ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਮਿਲੀ ਵੱਡੀ ਸਫਲਤਾ, ਹਥਿਆਰਾਂ ਸਮੇਤ 3 ਲੁਟੇਰੇ ਕੀਤੇ ਕਾਬੂ

ਹਾਲ ਹੀ ‘ਚ ਫੈਨ ਪੇਜ ‘ਤੇ ਸ਼ੇਅਰ ਕੀਤੀ ਇਕ ਵੀਡੀਓ ‘ਚ ਆਸਿਮ ਤੇ ਹਿਮਾਂਸ਼ੀ ‘ਚ ਪਿਆਰ ਨਜ਼ਰ ਆ ਰਿਹਾ ਹੈ। ਤੁਸੀਂ ਵੀਡੀਓ ‘ਚ ਸਾਫ ਦੇਖ ਸਕਦੇ ਹੋ ਕਿ ਆਸਿਮ ਰਸੋਈ ‘ਚ ਜਾ ਕੇ ਹਿਲਾਂ ਉਸ ਨੂੰ ਬਰਥਡੇ ਵਿਸ਼ ਕਰਦਾ ਹੈ। ਫਿਰ ਉਸ ਨੂੰ ਗਲੇ ਲਾ ਕੇ ਉਸ ਦੀ ਗਰਦਨ ‘ਤੇ ਕਿੱਸ ਕਰਦਾ ਹੈ।

ਇਸ ਤੋਂ ਇਲਾਵਾ ਆਸਿਮ ਨੇ ਹਿਮਾਂਸ਼ੀ ਲਈ ਹਾਰਟ ਸ਼ੇਪ ਦਾ ਪਰਾਂਠਾ ਵੀ ਬਣਾਇਆ।ਇਸ ਤੋਂ ਬਾਅਦ ਹਿਮਾਂਸ਼ੀ ਨੇ ਵੀ ਆਸਿਮ ਨੂੰ ਕਿਸ ਕੀਤੀ। ਦੱਸਣਯੋਗ ਹੈ ਕਿ ਆਸਿਮ ਤੇ ਹਿਮਾਂਸ਼ੀ ‘ਚ ਕਾਫੀ ਵਧੀਆ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਦੋਵੇਂ ਇਕ-ਦੂਜੇ ਨਾਲ ਕੁਆਲਿਟੀ ਸਮਾਂ ਬਤੀਤ ਕਰਦੇ ਨਜ਼ਰ ਆ ਰਹੇ ਹਨ।

-PTC News