Fri, Apr 26, 2024
Whatsapp

BIGG BOSS-13 : ਸਿਧਾਰਥ ਸ਼ੁਕਲਾ ਤੇ ਆਸਿਮ ਵਿਚਾਲੇ ਦੁਸ਼ਮਣੀ ਖ਼ਤਮ ਕਰਨ ਲਈ ਪਹੁੰਚਿਆ ਇਹ ਬਾਲੀਵੁੱਡ ਸਿਤਾਰਾ

Written by  Shanker Badra -- December 28th 2019 02:35 PM
BIGG BOSS-13 : ਸਿਧਾਰਥ ਸ਼ੁਕਲਾ ਤੇ ਆਸਿਮ ਵਿਚਾਲੇ ਦੁਸ਼ਮਣੀ ਖ਼ਤਮ ਕਰਨ ਲਈ ਪਹੁੰਚਿਆ ਇਹ ਬਾਲੀਵੁੱਡ ਸਿਤਾਰਾ

BIGG BOSS-13 : ਸਿਧਾਰਥ ਸ਼ੁਕਲਾ ਤੇ ਆਸਿਮ ਵਿਚਾਲੇ ਦੁਸ਼ਮਣੀ ਖ਼ਤਮ ਕਰਨ ਲਈ ਪਹੁੰਚਿਆ ਇਹ ਬਾਲੀਵੁੱਡ ਸਿਤਾਰਾ

BIGG BOSS-13 : ਸਿਧਾਰਥ ਸ਼ੁਕਲਾ ਤੇ ਆਸਿਮ ਵਿਚਾਲੇ ਦੁਸ਼ਮਣੀ ਖ਼ਤਮ ਕਰਨ ਲਈ ਪਹੁੰਚਿਆ ਇਹ ਬਾਲੀਵੁੱਡ ਸਿਤਾਰਾ:ਮੁੰਬਈ : ਬਿੱਗ ਬੌਸ- 13 ਦਾ ਘਰ ਹਮੇਸ਼ਾਂ ਹੀ ਸੁਰਖੀਆਂ ਬਟੋਰਦਾ ਰਹਿੰਦਾ ਹੈ। ਇਸ ਘਰ 'ਚ ਬਣੇ ਤੇ ਵਿਗੜੇ ਰਿਸ਼ਤੇ ਹਮੇਸ਼ਾ ਲਈ ਆਪਣੀ ਛਾਪ ਛੱਡ ਜਾਂਦੇ ਹਨ। ਇਸ ਘਰ 'ਚ ਵਿਗੜੇ ਰਿਸ਼ਤਿਆਂ ਨੂੰ ਠੀਕ ਕਰਨਾ ਹਮੇਸ਼ਾਂ ਹੀ ਇੱਕ ਵੱਡਾ ਟਾਸਕ ਰਹਿੰਦਾ ਹੈ। ਫ਼ਿਲਹਾਲ ਇਸ ਸੀਜ਼ਨ ਦੀ ਸਭ ਤੋਂ ਤੱਕੜੀ ਦੁਸ਼ਮਣੀ ਸਿਧਾਰਥ ਸ਼ੁਕਲਾ ਤੇ ਆਸਿਮ ਦੀ ਹੈ। [caption id="attachment_373825" align="aligncenter" width="300"]Bigg Boss 13: Rohit Shetty enters the house to sort out differences between Sidharth Shukla and Asim Riaz BIGG BOSS-13 : ਸਿਧਾਰਥ ਸ਼ੁਕਲਾ ਤੇ ਆਸਿਮ ਵਿਚਾਲੇ ਦੁਸ਼ਮਣੀ ਖ਼ਤਮ ਕਰਨ ਲਈ ਪਹੁੰਚਿਆ ਇਹ ਬਾਲੀਵੁੱਡ ਸਿਤਾਰਾ[/caption] ਇਹਨਾਂ ਵਿੱਚ ਹਾਲਾਤ ਠੀਕ ਕਰਨ ਲਈ ਹੁਣ ਘਰ 'ਚ ਬਾਲੀਵੁੱਡ ਇੰਡਸਟਰੀ ਦੇ ਨਾਮਚੀਨ ਡਾਇਰੈਕਟਰ ਰੋਹਿਤ ਸ਼ੈੱਟੀ ਘਰ 'ਚ ਗਏ ਹਨ। ਰੋਹਿਤ ਸ਼ੈੱਟੀ ਨੂੰ ਘਰ 'ਚ ਦੇਖ ਸਾਰੇ ਘਰ ਦੇ ਹੈਰਾਨ ਸਨ। ਰੋਹਿਤ ਸ਼ੈੱਟੀ ਨੇ ਸਿਧਾਰਥ ਤੇ ਆਸਿਮ ਨੂੰ ਬੈਠਾ ਕੇ ਸਾਰੀ ਗੱਲ ਸਾਫ਼ ਕੀਤੀ ਕਿ ਤੁਸੀਂ ਦੋਵੇਂ ਗਲਤ ਹੋ ਤੇ ਹੁਣ ਸਮਾਂ ਆਇਆ ਹੈ ਕਿ ਹੁਣ ਹਾਲਾਤ ਸਹੀ ਕੀਤੇ ਜਾਣ। ਰੋਹਿਤ ਸ਼ੈੱਟੀ ਦੀ ਗੱਲ ਦਾ ਉਹਨਾਂ 'ਤੇ ਕਿੰਨਾ ਕੁ ਅਸਰ ਹੋਵੇਗਾ ਇਹ ਤਾਂ ਹੁਣ ਸਮੇਂ ਨਾਲ਼ ਹੀ ਪਤਾ ਲੱਗੇਗਾ। [caption id="attachment_373826" align="aligncenter" width="300"]Bigg Boss 13: Rohit Shetty enters the house to sort out differences between Sidharth Shukla and Asim Riaz BIGG BOSS-13 : ਸਿਧਾਰਥ ਸ਼ੁਕਲਾ ਤੇ ਆਸਿਮ ਵਿਚਾਲੇ ਦੁਸ਼ਮਣੀ ਖ਼ਤਮ ਕਰਨ ਲਈ ਪਹੁੰਚਿਆ ਇਹ ਬਾਲੀਵੁੱਡ ਸਿਤਾਰਾ[/caption] ਜ਼ਿਕਰਯੋਗ ਹੈ ਕਿ ਕਿਸੇ ਵੇਲ਼ੇ ਇਹ ਦੋਨੇ ਬਹੁਤ ਚੰਗੇ ਦੋਸਤ ਹੁੰਦੇ ਸਨ। ਆਪਸੀ ਗ਼ਲਤਫ਼ਹਿਮੀ ਕਰ ਕੇ ਇਹਨਾਂ 'ਚ ਦੂਰੀਆਂ ਆ ਗਈਆਂ। ਸਾਰੇ ਘਰਦੇ ਮੈਂਬਰਾਂ ਨੇ ਇਹਨਾਂ ਦੀ ਮੁੜ ਦੋਸਤੀ ਵੀ ਕਰਵਾਉਣੀ ਚਾਹੀ ਪਰ ਇਹ ਦੋਵੇਂ ਰਾਜ਼ੀ ਨਹੀਂ ਸਨ। ਦਿਨ-ਬ-ਦਿਨ ਇਹਨਾਂ ਵਿੱਚ ਵੱਧ ਰਹੇ ਤਣਾਅ ਕਾਰਨ ਸਾਰੇ ਘਰ ਨੂੰ ਝੱਲਣਾ ਪੈਂਦਾ ਹੈ ਕਿਉਂਕਿ ਇਹਨਾਂ ਵਿੱਚਲੀ ਲੜਾਈ ਇੰਨੀ ਹਿੰਸਕ ਹੋ ਜਾਂਦੀ ਹੈ ਕਿ ਫ਼ਿਰ ਦੋਵਾਂ ਨੂੰ ਸਾਂਭਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਸ਼ੋਅ ਦੇ ਹੋਸਟ ਸਲਮਾਨ ਖਾਨ ਨੇ ਵੀ ਕਾਫ਼ੀ ਵਾਰ ਇਹਨਾਂ 'ਚ ਹਾਲਾਤ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਇਹਨਾਂ 'ਤੇ ਕੋਈ ਖ਼ਾਸ ਫ਼ਰਕ ਨਹੀਂ ਪਿਆ। -PTCNews


Top News view more...

Latest News view more...