ਬਿੱਗ ਬੌਸ 13: ਦੂਜੇ ਦਿਨ ਹੀ ਫੁੱਟ-ਫੁੱਟ ਕੇ ਰੋਈ ਸ਼ਹਿਨਾਜ਼ ਗਿੱਲ, ਜਾਣੋ ਵਜ੍ਹਾ

Sehnaz Gill

ਬਿੱਗ ਬੌਸ 13: ਦੂਜੇ ਦਿਨ ਹੀ ਫੁੱਟ-ਫੁੱਟ ਕੇ ਰੋਈ ਸ਼ਹਿਨਾਜ਼ ਗਿੱਲ, ਜਾਣੋ ਵਜ੍ਹਾ,ਸਲਮਾਨ ਖਾਨ ਦੇ ਸ਼ੋਅ ‘ਬਿੱਗ ਬੌਸ 13’ ਦਾ ਆਗਾਜ਼ ਹੋ ਚੁੱਕਾ ਹੈ। ਬਿੱਗ ਬੌਸ ਦੇ ਘਰ ’ਚ ਕੰਟੇਸਟੈਂਟ ਦੇ ਤੌਰ ’ਤੇ ਪੰਜਾਬੀ ਮਾਡਲ ਤੇ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਵੀ ਪਹੁੰਚੀ।ਬਿੱਗ ਬੌਸ 13 ਦਾ ਪਹਿਲਾ ਐਪੀਸੋਡ ਜਿੱਥੇ ਦਰਸ਼ਕਾਂ ਨੂੰ ਕਾਫੀ ਬੋਰਿੰਗ ਲੱਗਿਆ।

ਉੱਥੇ ਹੀ ਦੂਜਾ ਐਪੀਸੋਡ ਐਨਟਰਟੇਨਮੈਂਟ ਦੇ ਡੋਜ ਨਾਲ ਭਰਿਆ ਹੋਇਆ ਸੀ।ਦੂਜੇ ਐਪੀਸੋਡ ਵਿੱਚ ਹੀ ਬਿੱਗ ਬੌਸ ਦੇ ਘਰ ਵਿੱਚ ਚਾਹ ਪੱਤੀ ਇੱਕ ਵੱਡਾ ਮੁੱਦਾ ਬਣਦਾ ਹੋਇਆ ਦਿਖਾਈ ਦਿੱਤਾ।ਜਿਸ ਤੋਂ ਬਾਅਦ ਰਾਸ਼ਨ ਨੂੰ ਲੈ ਕੇ ਕੰਟੈਸਟੈਂਟ ਦੇ ਵਿੱਚ ਜੰਮ ਕੇ ਘਮਾਸਾਨ ਹੋਇਆ।

ਹੋਰ ਪੜ੍ਹੋ: ਕਿੰਨਰਾਂ ਨੂੰ ਦੀਵਾਲੀ ਪਈ ਮਹਿੰਗੀ ,ਲੁੱਟੇ ਗਏ ਕਿੰਨਰ ,ਜਾਣੋਂ ਪੂਰਾ ਮਾਮਲਾ

ਦੱਸ ਦੇਈਏ ਕਿ ਸ਼ਹਿਨਾਜ਼ ਨੂੰ ਘਰ ਦੇ ਰਾਸ਼ਨ ਦੀ ਜ਼ਿੰਮੇਦਾਰੀ ਦਿੱਤੀ ਗਈ ਸੀ। ਰਾਸ਼ਨ ਡਿਊਟੀ ਠੀਕ ਤਰ੍ਹਾਂ ਨਾ ਨਿਭਾਉਣ ਕਾਰਨ ਪੰਜਾਬੀ ਸਿੰਗਰ ਸ਼ਹਿਨਾਜ਼ ਗਿੱਲ ‘ਤੇ ਪੂਰੇ ਘਰਵਾਲੇ ਦੱਬ ਕੇ ਵਰ੍ਹੇ, ਜਿਸ ਨੂੰ ਸੁਣ ਕੇ ਸ਼ਹਿਨਾਜ਼ ਆਪਣੇ ਹੰਝੂ ਨਾ ਰੋਕ ਸਕੀ।

ਬਿੱਗ ਬੌਸ ‘ਚ ਐਂਟਰੀ ਲੈਣ ਦੌਰਾਨ ਹਰ ਉਮੀਦਵਾਰ ਨੂੰ ਉਨ੍ਹਾਂ ਦੀ ਹਾਊਸ ਡਿਊਟੀ ਸੌਂਪ ਦਿੱਤੀ ਗਈ ਸੀ। ਸ਼ਹਿਨਾਜ਼ ਨੂੰ ਹਾਊਸ ‘ਚ ਰਾਸ਼ਨ ਮੈਨੇਜ਼ ਕਰਨ ਦਾ ਕੰਮ ਦਿੱਤਾ ਗਿਆ ਹੈ, ਜਿਸ ਲਈ ਉਨ੍ਹਾਂ ਨੇ ਪਾਰਸ ਛਾਬੜਾ ਨੂੰ ਆਪਣਾ ਪਾਟਨਰ ਚੁਣਿਆ ਹੈ।

-PTC News