ਮੁੱਖ ਖਬਰਾਂ

Bigg Boss 14 :ਸ਼ਹਿਨਾਜ਼ ਗਿੱਲ ਦੀ ਹੋਈ ਘਰ ਵਾਪਸੀ,ਇੰਝ ਕੀਤਾ ਸਲਮਾਨ ਨੂੰ ਪਿਆਰ ਦਾ ਇਜ਼ਹਾਰ

By Jagroop Kaur -- November 01, 2020 3:21 pm -- Updated:November 02, 2020 2:19 pm

ਮੁੰਬਈ :ਟੀਵੀ ਦੇ ਮਸ਼ਹੂਰ ਰਿਐਲਿਟੀ ਸ਼ੋਅ 'ਬਿੱਗ ਬੌਸ 13' 'ਚ ਆਪਣੇ ਭੋਲੇਪਨ ਅਤੇ ਦਿਲਕਸ਼ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਸ਼ਹਿਨਾਜ਼ ਕੌਰ ਗਿੱਲ ਇਕ ਵਾਰ ਫਿਰ ਤੋਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਲਈ ਵਾਪਿਸ ਆ ਗਈ ਹੈ , ਜੀ ਹਾਂ ਸ਼ਹਿਨਾਜ਼ ਬਿਗ ਬੌਸ ਦੇ 14ਵੇਂ ਸੀਜ਼ਨ 'ਚ ਨਜ਼ਰ ਆਉਣ ਵਾਲੀ ਹੈ। ਸ਼ਹਿਨਾਜ਼ ਐਤਵਾਰ ਦੇ 'ਵੀਕੈਂਡ ਕਾ ਵਾਰ' 'ਚ ਉਹ ਘਰ ਦੇ ਅੰਦਰ ਦਾਖ਼ਲ ਹੋਵੇਗੀ।Shehnaz Gill is back in the house

Shehnaz Gill is back in the house ਉਨ੍ਹਾਂ ਨੂੰ ਵੇਖ ਕੇ ਪ੍ਰਸ਼ੰਸਕ ਕ੍ਰੇਜ਼ੀ ਹੋ ਗਏ ਹਨ ਅਤੇ ਟਵਿੱਟਰ 'ਤੇ # ਟਰੈਂਡ ਹੋ ਰਿਹਾ ਹੈ। ਕਲਰਸ ਚੈਨਲ ਨੇ ਆਫੀਸ਼ੀਅਲ ਅਕਾਊਂਟ 'ਤੇ ਅੱਜ ਦੇ ਐਪੀਸੋਡ ਦਾ ਪ੍ਰੋਮੋ ਸ਼ੇਅਰ ਕੀਤਾ ਹੈ, ਜਿਸ 'ਚ ਸ਼ਹਿਨਾਦਡ ਗਿੱਲ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਉਹ ਘਰ ਦੇ ਅੰਦਰ ਆਉਂਦੇ ਹੀ ਖੁਸ਼ਮਿਜ਼ਾਜ਼ੀ ਨਾਲ ਘਰਵਾਲਿਆਂ ਦੇ ਨਾਲ-ਨਾਲ ਹੋਸਟ ਸਲਮਾਨ ਖ਼ਾਨ ਦੇ ਚਿਹਰੇ 'ਤੇ ਵੀ ਮੁਸਕਾਨ ਲੈ ਆਉਂਦੀ ਹੈ।Bigg Boss 14 SPOILER: Shehnaz Gill to have a special task for Eijaz -  Pavitraਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਹਿਨਾਜ਼ ਕੌਰ ਗਿੱਲ ਘਰ ਅੰਦਰ ਦਾਖ਼ਲ ਹੁੰਦੀ ਹੈ ਤਾਂ ਉਸਨੂੰ ਦੂਰ ਤੋਂ ਹੀ ਗਲਾਸ ਅੰਦਰ ਰਹਿ ਕੇ ਘਰਵਾਲਿਆਂ ਨਾਲ ਗੱਲ ਬਾਤ ਕਰਨੀ ਹੁੰਦੀ ਹੈ ਅਤੇ ਇਸੇ ਤਰ੍ਹਾਂ ਹੀ ਉਹ ਸ਼ੋਅ ਦੇ ਹੋਸਟ ਸਲਮਾਨ ਖਾਨ ਨਾਲ ਵੀ ਆਪਣੇ ਪਿਆਰ ਦਾ ਇਜ਼ਹਾਰ ਕਰਦੀ ਹੈ ਅਤੇ ਕਹਿੰਦੀ ਹੈ ‘I love you in a positive way’ ਅਤੇ ਉਹਨਾਂ ਨੂੰ hug ਕਰਨ ਦੀ ਇੱਛਾ ਜ਼ਾਹਿਰ ਕਰਦੀ ਹੈ |

Bigg Boss 14: Fans Trends #SalNaaz on Twitter as Shehnaaz Gill and Host Salman Khan Reunites - Celebrity Tadka

ਇਸ 'ਤੇ ਸਾਰੇ ਹੀ ਖੁਸ਼ੀ ਖੁਸ਼ੀ ਉਸ ਦਾ ਸਵਾਗਤ ਕਰ ਰਹੇ ਸਨ। ਇਸ ਮੌਕੇ ਸ਼ਹਿਨਾਜ਼ ਘਰਵਾਲਿਆਂ ਤੋਂ ਰੋਮਾਂਟਿਕ ਟਾਸਕ ਕਰਵਾਏਗੀ।ਸ਼ਹਿਨਾਜ਼ ਕੌਰ ਗਿੱਲ ਪਹਿਲੀ ਝਲਕ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕ੍ਰੇਜ਼ੀ ਹੋ ਗਏ ਹਨ। ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਦਾ ਨਾਂ ਟਰੈਂਡ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ 'ਬਿੱਗ ਬੌਸ 14' 'ਚ ਦੇਖਣ ਨੂੰ ਕਾਫ਼ੀ ਉਤਸੁਕ ਹਨ। ਹੁਣ ਅੱਜ ਦੇਖਣਾ ਹੋਵੇਗਾ ਕਿ ਸ਼ਹਿਨਾਜ਼ ਘਰ ਵਿਚ ਹੋਰ ਕਿ ਕੁਝ ਕਰਦੀ ਨਜ਼ਰ ਆਵੇਗੀ।shehnaz gill bigg boss 14

shehnaz gill bigg boss 14ਜ਼ਿਕਰਯੋਗ ਹੈ ਕਿ ਪਿਛਲੇ ਸੀਜ਼ਨ ਦੇ ਸ਼ਹਿਨਾਜ਼ ਦੇ ਖਾਸ ਦੋਸਤ ਸਿਧਾਰਥ ਸ਼ੁਕਲਾ ਹਾਲ ਹੀ 'ਚ ਸੀਨੀਅਰ ਵੱਜੋਂ ਸੀ ਘਰ 'ਚ ਆਏ ਸਨ ਅਤੇ ਇਸ ਦੌਰਾਨ ਲੋਕਾਂ ਨੂੰ ਉੱਮੀਦ ਸੀ ਕਿ ਸ਼ਹਿਨਾਜ਼ ਵੀ ਊਨਾ ਦੇ ਨਾਲ ਹੋਵੇਗੀ ਪਰ ਇਹ ਦੋਨੋ ਇੱਕਠੇ ਨਹੀਂ ਹੋਏ।

  • Share