Tue, Apr 23, 2024
Whatsapp

Bigg Boss 16: ਕਪਤਾਨੀ ਟਾਸਕ ਲਈ ਭਿੜੇ ਸ਼ਿਵ ਠਾਕਰੇ ਤੇ ਨਿਮਰਤ ਕੌਰ, ਆਉਣ ਵਾਲੇ ਐਪੀਸੋਡ ਹੋਣਗੇ ਹੰਗਾਮੇਦਾਰ

Written by  Ravinder Singh -- October 17th 2022 11:50 AM -- Updated: October 17th 2022 11:55 AM
Bigg Boss 16: ਕਪਤਾਨੀ ਟਾਸਕ ਲਈ ਭਿੜੇ ਸ਼ਿਵ ਠਾਕਰੇ ਤੇ ਨਿਮਰਤ ਕੌਰ, ਆਉਣ ਵਾਲੇ ਐਪੀਸੋਡ ਹੋਣਗੇ ਹੰਗਾਮੇਦਾਰ

Bigg Boss 16: ਕਪਤਾਨੀ ਟਾਸਕ ਲਈ ਭਿੜੇ ਸ਼ਿਵ ਠਾਕਰੇ ਤੇ ਨਿਮਰਤ ਕੌਰ, ਆਉਣ ਵਾਲੇ ਐਪੀਸੋਡ ਹੋਣਗੇ ਹੰਗਾਮੇਦਾਰ

ਮੁੰਬਈ : ਬਿੱਗ ਬਾਸ-16 (Bigg Boss 16) ਵਿਚ ਹਰ ਰੋਜ਼ ਨਵਾਂ ਡਰਾਮਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦਰਮਿਆਨ ਘਰਵਾਲਿਆਂ ਦੇ ਨਵੇਂ ਚਿਹਰੇ ਵੀ ਸਾਹਮਣੇ ਆ ਰਹੇ ਹਨ। ਬਿੱਗ ਬਾਸ ਦੇ ਆਉਣ ਵਾਲੇ ਐਪੀਸੋਡ ਵਿਚ ਵੱਡਾ ਧਮਾਕਾ ਹੋਣ ਦੀ ਸੰਭਾਵਨਾ ਹੈ। ਇਕ ਪਾਸੇ ਸ਼ੋਅ ਵਿਚ ਪ੍ਰਿਅੰਕਾ ਚਾਹਰ ਚੌਧਰੀ (Priyanka Chahar Chaudhary) ਤੇ ਸ਼ਿਵ ਠਾਕਰੇ (Shiv Thackeray) ਦੇ ਵਿਚਕਾਰ ਮੁਕਾਬਲਾ ਦੇਖਣ ਨੂੰ ਮਿਲੇਗਾ, ਜਿਸ ਵਿਚ ਕਾਫੀ ਹੰਗਾਮਾ ਹੋਵੇਗਾ। ਇਸ ਦੇ ਪਿਛੇ ਕਾਰਨ ਇਹ ਹੈ ਕਿ ਸਾਰੇ ਘਰਵਾਲੇ ਕੰਪਟੈਂਸੀ ਟਾਸਕ (Competency task) ਦੌਰਾਨ ਖੇਡ ਖਰਾਬ ਕਰਨ ਵਿੱਚ ਲੱਗ ਜਾਂਦੇ ਹਨ। BiggBoss16ਇਸ ਦੌਰਾਨ ਅੰਕਿਤ ਗੁਪਤਾ ਬਾਲਟੀ ਵਿਚ ਪਾਣੀ ਲੈ ਕੇ ਦੂਜੀ ਟੀਮ ਦੇ ਟਾਸਕ ਨੂੰ ਖ਼ਰਾਬ ਕਰਨ ਲਈ ਜਾਂਦੇ ਹਨ ਤਾਂ ਉਥੇ ਹੀ ਗੋਰੀ ਨਗੋਰੀ ਉਨ੍ਹਾਂ ਦੀ ਬਾਲਟੀ ਫੜ੍ਹਦੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਸਭ ਤੋਂ ਇਲਾਵਾ ਅੰਕਿਤ ਨੂੰ ਨਿਮਰਤ ਕੌਰ (Nimrat Kaur) ਧੱਕਾ ਮਾਰ ਦਿੰਦੀ ਹੈ। ਇਸ ਕਾਰਨ ਅੰਕਿਤ ਦਾ ਸੰਤੁਲਨ ਵਿਗੜ ਜਾਂਦਾ ਹੈ। ਬੈਲੇਂਸ ਵਿਗੜਨ ਕਾਰਨ ਅੰਕਿਤ ਤੇ ਗੋਰੀ ਨਗੋਰੀ ਡਿੱਗ ਜਾਂਦੇ ਹਨ। ਡਿੱਗਣ ਤੋਂ ਬਾਅਦ ਗੋਰੀ ਨਗਰੋ ਰੋਣ ਲੱਗਦੀ ਹੈ ਤਾਂ ਉਥੇ ਅੰਕਿਤ ਉਨ੍ਹਾਂ ਨੂੰ ਚੁੱਪ ਕਰਵਾਉਂਦਾ ਹੋਇਆ ਦਿਖਾਈ ਦਿੰਦਾ ਹੈ। ਹੁਣ ਇਸ ਵਿਚਕਾਰ ਸ਼ੋਅ ਦੇ ਬਿੱਗ ਬਾਸ ਦਾ ਇਕ ਹੋਰ ਪ੍ਰੋਮੋ ਸਾਹਮਣੇ ਆਇਆ ਹੈ, ਜਿਸ ਵਿਚ ਸ਼ਿਵ ਠਾਕਰੇ ਅਤੇ ਨਿਮਰਤ ਕੌਰ ਕੰਪਟੈਂਸੀ ਟਾਸਕ ਨੂੰ ਲੈ ਕੇ ਲੜਦੇ ਹੋਏ ਦਿਖਾਈ ਦੇ ਰਹੇ ਹਨ। ਇਹ ਵੀ ਪੜ੍ਹੋ : Delhi Air Quality: ਦੀਵਾਲੀ ਤੋਂ ਪਹਿਲਾਂ ਵਿਗੜੇਗੀ ਦਿੱਲੀ ਦੀ ਆਬੋ ਹਵਾ, ਅਗਲੇ ਦਿਨਾਂ ਲਈ ਹੋ ਜਾਓ ਸਾਵਧਾਨ! ਉਥੇ ਨਿਮਰਤ ਨੂੰ ਅੰਕਿਤ ਦੀ ਕੋਈ ਗੱਲ ਬੁਰੀ ਲੱਗ ਜਾਂਦੀ ਹੈ, ਜਿਸ ਤੋਂ ਬਾਅਦ ਉਹ ਰੋਂਦੀ ਹੋਈ ਆਪਣੇ ਕਮਰੇ ਵਿਚ ਚਲੀ ਜਾਂਦੀ ਹੈ। ਇਥੋਂ ਤੱਕ ਕਿ ਨਿਮਰਤ ਨੂੰ ਸਭ ਸਮਝਾਉਂਦੇ ਵੀ ਹਨ ਕਿ ਗਲਤੀ ਉਨ੍ਹਾਂ ਦੀ ਹੈ ਅਤੇ ਸ਼ਿਵ ਤੋਂ ਮਾਫ਼ੀ ਮੰਗ ਲਵੇ। ਇਸ ਦੌਰਾਨ ਨਿਮਰਤ ਕਹਿੰਦੀ ਹੋਈ ਨਜ਼ਰ ਆਉਂਦੀ ਹੈ ਕਿ ਉਨ੍ਹਾਂ ਇਨਜਾਇਟੀ ਇਸ਼ੂ ਹੈ। ਸ਼ਿਵ ਇਸ ਉਤੇ ਟਿੱਪਣੀ ਕਰਦੇ ਹੋਏ ਕਹਿੰਦੇ ਹਨ ਕਿ ਓਵਰਐਕਟਿੰਗ ਨਾਲ ਕੁਝ ਨਹੀਂ ਹੋਣ ਵਾਲਾ। ਇਸ ਗੱਲ ਨੂੰ ਸੁਣ ਕੇ ਨਿਮਰਤ ਆਪਣਾ ਆਪਾ ਖੋਹ ਬੈਠਦੀ ਹੈ। ਹੁਣ ਇਹ ਦੇਖਣਾ ਮਜ਼ੇਦਾਰ ਹੋਵੇਗਾ ਕਿ 17 ਅਕਤੂਬਰ ਨੂੰ ਪ੍ਰਸਾਰਿਤ ਹੋਣ ਵਾਲੇ ਐਪੀਸੋਡ ਵਿਚ ਬਿੱਗ ਬੋਸ ਹਾਊਸ ਦਾ ਨਵਾਂ ਕੈਪਟਨ ਕੌਣ ਹੋਵੇਗਾ। -PTC News  


Top News view more...

Latest News view more...