ਬਿਹਾਰ ‘ਚ ਅਸਮਾਨੀ ਬਿਜਲੀ ਦਾ ਕਹਿਰ, 17 ਲੋਕਾਂ ਦੀ ਮੌਤ

Sky Lighting

ਬਿਹਾਰ ‘ਚ ਅਸਮਾਨੀ ਬਿਜਲੀ ਦਾ ਕਹਿਰ, 17 ਲੋਕਾਂ ਦੀ ਮੌਤ,ਨਵੀਂ ਦਿੱਲੀ: ਬਿਹਾਰ ‘ਚ ਕਈ ਜ਼ਿਲਿਆਂ ‘ਚ ਭਾਰੀ ਬਾਰਿਸ਼ ਹੋਣ ਕਾਰਨ ਜਿਥੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ,ਉਥੇ ਹੀ ਆਸਮਾਨੀ ਬਿਜਲੀ ਡਿੱਗਣ ਕਾਰਨ 17 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਅਸਮਾਨੀ ਬਿਜਲੀ ਡਿੱਗਣ ਕਾਰਨ ਕਈ ਲੋਕ ਜ਼ਖਮੀ ਵੀ ਹੋ ਗਏ ਹਨ। ਮਿਲੀ ਜਾਣਕਾਰੀ ਮੁਤਾਬਕ ਪਿਛਲੇ ਦਿਨੀਂ ਕਈ ਜ਼ਿਲਿਆਂ ‘ਚ ਤੇਜ਼ ਹਵਾ ਨਾਲ ਭਾਰੀ ਬਾਰਿਸ਼ ਹੋਈ।

ਹੋਰ ਪੜ੍ਹੋ: ਜੰਮੂ ਕਸ਼ਮੀਰ ‘ਚ ਅੰਤਿਮ ਗੇੜ ਦੀਆਂ ਸ਼ਹਿਰੀ ਨਿਗਮ ਚੋਣਾਂ ਲਈ ਵੋਟਿੰਗ ਜਾਰੀ

ਇਸ ਦੌਰਾਨ ਕੈਮੂਰ ‘ਚ 4, ਪੂਰਬੀ ਚੰਪਾਰਨ ‘ਚ 3, ਅਰਵਲ, ਜਹਾਨਾਬਾਦ ‘ਚ 2 ਅਤੇ ਗਯਾ ‘ਚ 1 ਵਿਅਕਤੀ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਮੌਸਮ ਵਿਭਾਗ ਨੇ ਕਈ ਇਲਾਕਿਆਂ ਦੇ ਲੋਕਾਂ ਨੂੰ ਇੱਕ ਵਾਰ ਫਿਰ ਤੋਂ ਖਰਾਬ ਮੌਸਮ ਦੌਰਾਨ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ।

-PTC News