ਬਿਜਨੌਰ: CJM ਅਦਾਲਤ ‘ਚ ਫਾਇਰਿੰਗ, ਜੱਜ ਦੇ ਸਾਹਮਣੇ ਗੋਲੀਆਂ ਨਾਲ ਭੁੰਨਿਆਂ ਦੋਸ਼ੀ

Cjm Firing

ਬਿਜਨੌਰ: CJM ਅਦਾਲਤ ‘ਚ ਫਾਇਰਿੰਗ, ਜੱਜ ਦੇ ਸਾਹਮਣੇ ਗੋਲੀਆਂ ਨਾਲ ਭੁੰਨਿਆਂ ਦੋਸ਼ੀ,ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲੇ ਦੀ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕੋਰਟ ‘ਚ ਅੱਜ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਇਥੇ ਫਾਇਰਿੰਗ ਕੀਤੀ ਗਈ। ਜਿਸ ਦੌਰਾਨ ਬੀ.ਐੱਸ.ਪੀ. ਨੇਤਾ ਦੀ ਹੱਤਿਆ ਦੇ ਦੋਸ਼ੀ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ।

ਇਸ ਦੌਰਾਨ ਅਚਾਨਕ ਗੋਲੀਆਂ ਦੀ ਆਵਾਜ਼ ਆਉਣ ਕਾਰਨ ਕੋਰਟ ਰੂਮ ‘ਚ ਹਫੜਾ-ਦਫੜੀ ਮੱਚ ਗਈ। ਲੋਕ ਇੱਧਰ ਉੱਧਰ ਆਪਣੀ ਜਾਨ ਬਚਾਉਣ ਲਈ ਭੱਜਣ ਲੱਗੇ। ਫਿਲਹਾਲ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।

ਹੋਰ ਪੜ੍ਹੋ: ਕਸ਼ਮੀਰ ਵਿਚ ਤਿੰਨ ਪੁਲਿਸ ਮੁਲਾਜ਼ਮਾਂ ਦੀ ਹੱਤਿਆ ਮਗਰੋਂ ਭਾਰਤ-ਪਾਕਿ ਵਿਦੇਸ਼ ਮੰਤਰੀਆਂ ਦੀ ਮੀਟਿੰਗ ਰੱਦ

ਤੁਹਾਨੂੰ ਦੱਸ ਦਈਏ ਕਿ ਬਿਜਨੌਰ ਸੀ.ਜੇ.ਐੱਮ. ਕੋਰਟ ‘ਚ ਅੱਜ ਭਾਵ ਮੰਗਲਵਾਰ ਨੂੰ ਦੋਸ਼ੀ ਸ਼ਾਹਨਵਾਜ ਦੇ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ। ਸ਼ਾਹਨਵਾਜ ‘ਤੇ ਬੀ.ਐੱਸ.ਪੀ ਨੇਤਾ ਅਹਿਸਾਨ ਅਹਿਮਦ ਅਤੇ ਉਨ੍ਹਾਂ ਦੇ ਭਾਣਜੇ ਦੀ ਹੱਤਿਆ ਦਾ ਦੋਸ਼ ਹੈ।

-PTC News