ਮੁੱਖ ਖਬਰਾਂ

ਬਿਕਰਮ ਸਿੰਘ ਮਜੀਠੀਆ ਮੋਹਾਲੀ ਅਦਾਲਤ 'ਚ ਹੋਏ ਪੇਸ਼, ਅਗਲੀ ਸੁਣਵਾਈ 7 ਨਵੰਬਰ ਨੂੰ

By Pardeep Singh -- August 22, 2022 11:45 am -- Updated:August 22, 2022 11:50 am

ਮੋਹਾਲੀ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਮੋਹਾਲੀ ਕੋਰਟ ਵਿੱਚ ਪੇਸ਼ ਹੋਏ ਅਤੇ ਕੇਸ ਦੀ ਅਗਲੀ  ਸੁਣਵਾਈ 7 ਨਵੰਬਰ ਹੋਵੇਗੀ। ਕੋਰਟ ਵਿੱਚ ਪੇਸ਼ ਹੋਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਅੱਜ ਮੋਹਾਲੀ ਕੋਰਟ ਵਿੱਚ ਪੇਸ਼ ਹੋਏ ਹਾਂ ਅਤੇ ਆਪਣੇ ਕਾਗਜ਼ ਕੋਰਟ ਵਿੱਚ ਜਮ੍ਹਾਂ ਕਰਵਾਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮੈਨੂੰ ਰੱਬ ਉੱਤੇ ਪੂਰਨ ਭਰੋਸਾ ਹੈ ਅਤੇ ਨਿਆ ਪ੍ਰਣਾਲੀ ਸੱਚ ਨੂੰ ਸਾਹਮਣੇ ਲੈ ਕੇ ਆਵੇਗੀ।

ਇਸ ਮੌਕੇ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਦੀ ਸਾਜਿਸ਼ ਸੀ ਕਿ ਪੰਜਾਬ ਵਿਧਾਨ ਸਭਾ ਦੀ ਚੋਣ ਨਾ ਲੜ ਸਕਾ ਪਰ ਚੋਣ ਲਈ ਸੁਪਰੀਮ ਕੋਰਟ ਨੇ ਮੈਨੂੰ ਰਾਹਤ ਦਿੱਤੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਕਾਂਗਰਸ ਨੇ ਡੀਜੀਪੀ ਨਾਲ ਮਿਲ ਕੇ ਸਾਰਾ ਕੇਸ ਬਣਾਇਆ ਸੀ।

ਆਮ ਆਦਮੀ ਪਾਰਟੀ ਉੱਤੇ ਤੰਜ ਕੱਸਦੇ ਹੋਏ ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਸ਼ਤਿਹਾਰਾਂ ਉੱਤੇ ਰੁਪਏ ਖਰਚ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵਿੱਤ ਮੰਤਰੀ ਚੀਮਾ ਨੇ ਬਜਟ ਪੇਪਰ ਲੈੱਸ ਪੇਸ਼ ਕੀਤਾ ਪਰ ਬਜਟ ਦੀ ਮਸ਼ਹੂਰੀ ਲਈ ਕਰੋੜਾ ਰੁਪਏ ਖਰਚ ਦਿੱਤੇ। ਉਨ੍ਹਾਂ ਨੇ ਕਿਹਾ ਹੈ ਕਿ ਮੇਰੇ ਕੇਸ ਵਿੱਚ ਸਰਕਾਰ ਸੁਪਰੀਮ ਕੋਰਟ ਦਾ ਵਕੀਲ ਲੈ ਕੇ ਆਉਂਦੀ ਸੀ ਜਿਸ ਉੱਤੇ ਸਰਕਾਰ ਲੱਖਾਂ ਰੁਪਏ ਖਰਚ ਕਰਦੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਲੋਕਾਂ ਦੇ ਰੁਪਇਆ ਨੂੰ ਨਜਾਇਜ਼ ਢੰਗ ਨਾ ਉਡਾਇਆ ਜਾਵੇ।

ਬਿਕਰਮ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਨੇ ਸਾਨੂੰ ਸਾਰਿਆਂ ਭਾਵੁਕ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਹੈ ਕਿ ਮੂਸੇਵਾਲਾ ਮਾਪਿਆ ਦਾ ਇਕੱਲਾ ਪੁੱਤ ਸੀ ਜੋ ਉਨ੍ਹਾਂ ਦਾ ਸਹਾਰਾ ਵੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੇ ਸਕਿਉਰਿਟੀ ਵਾਪਸ ਦੀ ਇਸ਼ਤਿਹਾਰਬਾਜ਼ੀ ਕਿਓ ਕੀਤੀ।

ਇਹ ਵੀ ਪੜ੍ਹੋ:ਪਾਕਿਸਤਾਨ 'ਚ ਅਗਵਾ ਸਿੱਖ ਲੜਕੀ ਦਾ ਮਾਮਲਾ: ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਘਟਨਾ ਦੀ ਨਿੰਦਾ

-PTC News

  • Share