ਭਾਜਪਾ ਦਾ ਨਵਾਂ ਐਲਾਨ, ਸੱਤਾ ‘ਚ ਆਉਣ ‘ਤੇ 1 ਰੁਪਏ ‘ਚ ਮਿਲੇਗਾ 5 ਕਿੱਲੋ ਚੌਲ, ਅੱਧਾ ਕਿੱਲੋ ਦਾਲ ਤੇ ਲੂਣ

bjp
ਭਾਜਪਾ ਦਾ ਨਵਾਂ ਐਲਾਨ, ਸੱਤਾ ‘ਚ ਆਉਣ ‘ਤੇ 1 ਰੁਪਏ 'ਚ ਮਿਲੇਗਾ 5 ਕਿੱਲੋ ਚੌਲ, ਅੱਧਾ ਕਿੱਲੋ ਦਾਲ ਤੇ ਲੂਣ

ਭਾਜਪਾ ਦਾ ਨਵਾਂ ਐਲਾਨ, ਸੱਤਾ ‘ਚ ਆਉਣ ‘ਤੇ 1 ਰੁਪਏ ‘ਚ ਮਿਲੇਗਾ 5 ਕਿੱਲੋ ਚੌਲ, ਅੱਧਾ ਕਿੱਲੋ ਦਾਲ ਤੇ ਲੂਣ,ਨਵੀਂ ਦਿੱਲੀ: ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ।ਜਿਸ ਦੌਰਾਨ ਵੱਖ-ਵੱਖ ਪਾਰਟੀਆਂ ਵੱਲੋਂ ਦੇਸ਼ ਦੀ ਜਨਤਾ ਨੂੰ ਲੁਭਾਉਣ ਲਈ ਵਾਅਦੇ ਕੀਤੇ ਜਾ ਰਹੇ ਹਨ। ਇਸ ਦੌਰਾਨ ਭਾਜਪਾ ਨੇ ਲੋਕਾਂ ਨੂੰ ਲੁਭਾਉਣ ਲਈ ਨਵਾਂ ਤਰੀਕਾ ਲੱਭਿਆ ਹੈ।

bjp
ਭਾਜਪਾ ਦਾ ਨਵਾਂ ਐਲਾਨ, ਸੱਤਾ ‘ਚ ਆਉਣ ‘ਤੇ 1 ਰੁਪਏ ‘ਚ ਮਿਲੇਗਾ 5 ਕਿੱਲੋ ਚੌਲ, ਅੱਧਾ ਕਿੱਲੋ ਦਾਲ ਤੇ ਲੂਣ

ਦਰਅਸਲ ਭਾਜਪਾ ਵੱਲੋਂ ਲੋਕਾਂ ਨੂੰ ਇੱਕ ਰੁਪਏ ‘ਚ 5 ਕਿੱਲੋ ਚਾਵਲ, 500 ਗਰਾਮ ਦਾਲ ਤੇ ਨਮਕ ਦਿੱਤਾ ਜਾਵੇਗਾ। ਜਿਸ ਦਾ ਐਲਾਨ ਭਾਜਪਾ ਲੀਡਰ ਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਉੜੀਸਾ ਦੇ ਕਟਕ ਵਿੱਚ ਕੀਤਾ ਹੈ।

ਹੋਰ ਪੜ੍ਹੋ:ਬੀਬੀ ਜਗੀਰ ਕੌਰ ਵੱਲੋਂ ਚੰਡੀਗੜ੍ਹ ਅਤੇ ਫਤਿਹਗੜ੍ਹ ਸਾਹਿਬ ਦੇ ਨਵੇਂ ਕੋਆਰਡੀਨੇਟਰ ਤੇ ਸਹਾਇਕ ਕੋਆਰਡੀਨੇਟਰ ਨਿਯੁਕਤ

ਉਨ੍ਹਾਂ ਨੇ ਕਿਹਾ ਕਿ ਇਹ ਲਾਭ ਰਾਸ਼ਟਰੀ ਖੁਰਾਕ ਸੁਰੱਖਿਆ ਸਕੀਮ ਤਹਿਤ ਲਾਗੂ ਕੀਤੀ ਜਾਵੇਗੀ।

bjp
ਭਾਜਪਾ ਦਾ ਨਵਾਂ ਐਲਾਨ, ਸੱਤਾ ‘ਚ ਆਉਣ ‘ਤੇ 1 ਰੁਪਏ ‘ਚ ਮਿਲੇਗਾ 5 ਕਿੱਲੋ ਚੌਲ, ਅੱਧਾ ਕਿੱਲੋ ਦਾਲ ਤੇ ਲੂਣ

ਜ਼ਿਕਰਯੋਗ ਹੈ ਕਿ ਭਾਜਪਾ ਨੇ ਕੁਝ ਦਿਨ ਪਹਿਲਾਂ ਹੀ ਆਪਣਾ ਚੋਣ ਮੈਨੀਫੈਸਟੋ ਜਾਰੀ ਕੀਤਾ ਹੈ। ਭਾਜਪਾ ਨੇ ਕਿਹਾ ਕਿ ਸੱਤਾ ‘ਚ ਪਰਤਣ ‘ਤੇ ਕਿਸਾਨਾਂ-ਛੋਟੇ ਵਪਾਰੀਆਂ ਲਈ ਪੈਨਸ਼ਨ ਤੇ ਅਸਾਨ ਕਰਜ਼ੇ ਨਾਲ ਕਈ ਹੋਰ ਸਹੂਲਤਾਂ ਦੇਣ ਤੇ ਪੰਜ ਸਾਲ ‘ਚ ਗਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲਿਆਂ ਦੀ ਗਿਣਤੀ 10 ਫੀਸਦੀ ਤੋਂ ਘੱਟ ‘ਤੇ ਲਿਆਉਣ ਦਾ ਵਾਅਦਾ ਕੀਤਾ ਤੇ ਜੰਮੂ-ਕਸ਼ਮੀਰ ਨਾਲ ਸਬੰਧਿਤ ਧਾਰਾ 370 ਤੇ 35ਏ ਨੂੰ ਸਮਾਪਤ ਕਰਨ ਤੇ ਰਾਮ ਮੰਦਰ ਨਿਰਮਾਣ ਦੀ ਵਚਨਬੱਧਤਾ ਦੂਹਰਾਈ ਹੈ।

-PTC News