ਮੁੱਖ ਖਬਰਾਂ

ਹਰਿਆਣਾ ਦੇ ਅੰਬਾਲਾ 'ਚ ਕਿਸਾਨਾਂ 'ਤੇ ਗੱਡੀ ਚੜ੍ਹਾਉਣ ਦਾ ਦੋਸ਼ , ਭਾਜਪਾ ਸੰਸਦ ਮੈਂਬਰ ਦਾ ਕਰ ਰਹੇ ਸੀ ਵਿਰੋਧ

By Shanker Badra -- October 07, 2021 3:51 pm

ਅੰਬਾਲਾ : ਲਖੀਮਪੁਰ ਖੇੜੀ (Lakhimpur Kheri) ਦਾ ਵਿਵਾਦ ਅਜੇ ਖਤਮ ਨਹੀਂ ਹੋਇਆ ਹੈ, ਇਸੇ ਦੌਰਾਨ ਹਰਿਆਣਾ ਦੇ ਅੰਬਾਲਾ ਤੋਂ ਇੱਕ ਹੋਰ ਘਟਨਾ ਸਾਹਮਣੇ ਆਈ ਹੈ। ਦੋਸ਼ ਹੈ ਕਿ ਭਾਜਪਾ ਨੇਤਾਵਾਂ ਦਾ ਵਿਰੋਧ ਕਰਨ ਆਏ ਕਿਸਾਨ 'ਤੇ ਕਾਰ ਚੜ੍ਹਾ ਦਿੱਤੀ ਹੈ, ਜਿਸ ਵਿੱਚ ਉਹ ਜ਼ਖਮੀ ਹੋ ਗਿਆ। ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਕੁਰੂਕਸ਼ੇਤਰ ਤੋਂ ਭਾਜਪਾ ਸੰਸਦ ਮੈਂਬਰ ਨਾਇਬ ਸੈਣੀ ਦੇ ਕਾਫਲੇ ਨੇ ਅੰਬਾਲਾ ਦੇ ਨਾਰਾਇਣਗੜ੍ਹ ਵਿੱਚ ਇੱਕ ਪ੍ਰਦਰਸ਼ਨਕਾਰੀ ਕਿਸਾਨ 'ਤੇ ਕਾਰ ਚੜ੍ਹਾ ਦਿੱਤੀ ਹੈ।

ਹਰਿਆਣਾ ਦੇ ਅੰਬਾਲਾ 'ਚ ਕਿਸਾਨਾਂ 'ਤੇ ਗੱਡੀ ਚੜ੍ਹਾਉਣ ਦਾ ਦੋਸ਼ , ਭਾਜਪਾ ਸੰਸਦ ਮੈਂਬਰ ਦਾ ਕਰ ਰਹੇ ਸੀ ਵਿਰੋਧ

ਅੰਬਾਲਾ ਦੇ ਨਰਾਇਣਗੜ੍ਹ ਦੀ ਇਸ ਘਟਨਾ ਨੂੰ ਲੈ ਕੇ ਕਾਂਗਰਸ ਨੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਸ਼੍ਰੀਨਿਵਾਸ ਬੀਵੀ ਨੇ ਵੀਡੀਓ ਨੂੰ ਟਵੀਟ ਕੀਤਾ ਅਤੇ ਲਿਖਿਆ, 'ਕੀ ਭਾਜਪਾ ਪਾਗਲ ਹੋ ਗਈ ਹੈ? ਕੁਰੂਕਸ਼ੇਤਰ ਤੋਂ ਭਾਜਪਾ ਦੇ ਸੰਸਦ ਮੈਂਬਰ ਨਾਇਬ ਸੈਣੀ ਦੇ ਕਾਫਲੇ ਨੇ ਅੰਬਾਲਾ ਦੇ ਨਰਾਇਣਗੜ੍ਹ ਵਿੱਚ ਇੱਕ ਪ੍ਰਦਰਸ਼ਨਕਾਰੀ ਕਿਸਾਨ 'ਤੇ ਕਾਰ ਚੜ੍ਹਾ ਦਿੱਤੀ ਹੈ।

ਹਰਿਆਣਾ ਦੇ ਅੰਬਾਲਾ 'ਚ ਕਿਸਾਨਾਂ 'ਤੇ ਗੱਡੀ ਚੜ੍ਹਾਉਣ ਦਾ ਦੋਸ਼ , ਭਾਜਪਾ ਸੰਸਦ ਮੈਂਬਰ ਦਾ ਕਰ ਰਹੇ ਸੀ ਵਿਰੋਧ

ਅੱਜ ਖੇਡ ਮੰਤਰੀ ਸੰਦੀਪ ਸਿੰਘ ਅਤੇ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਨਾਇਬ ਸੈਣੀ ਨਰਾਇਣਗੜ੍ਹ ਵਿੱਚ ਇੱਕ ਸਨਮਾਨ ਸਮਾਰੋਹ ਵਿੱਚ ਪਹੁੰਚਣ ਵਾਲੇ ਸਨ। ਜਿਵੇਂ ਹੀ ਕਿਸਾਨਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਕਿਸਾਨ ਉਸ ਪ੍ਰੋਗਰਾਮ ਦਾ ਵਿਰੋਧ ਕਰਨ ਲਈ ਉੱਥੇ ਪਹੁੰਚ ਗਏ। ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ। ਅੱਜ 11.15 ਵਜੇ ਭਵਨ ਪ੍ਰੀਤ ਸਿੰਘ ਨਾਂ ਦੇ ਕਿਸਾਨ ਨੇ ਨਰਾਇਣਗੜ੍ਹ ਦੇ ਡੀਸੀਪੀ ਨੂੰ ਸ਼ਿਕਾਇਤ ਦਿੱਤੀ ਕਿ ਉਸ 'ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਹੋਈ ਹੈ।

ਹਰਿਆਣਾ ਦੇ ਅੰਬਾਲਾ 'ਚ ਕਿਸਾਨਾਂ 'ਤੇ ਗੱਡੀ ਚੜ੍ਹਾਉਣ ਦਾ ਦੋਸ਼ , ਭਾਜਪਾ ਸੰਸਦ ਮੈਂਬਰ ਦਾ ਕਰ ਰਹੇ ਸੀ ਵਿਰੋਧ

ਦੱਸਿਆ ਗਿਆ ਕਿ ਇਹ ਕਾਰ ਸੰਸਦ ਮੈਂਬਰ ਨਾਇਬ ਸੈਣੀ ਦੇ ਕਾਫਲੇ ਦੀ ਸੀ। ਫਿਲਹਾਲ ਕੋਈ ਪੁਲਿਸ ਕੇਸ ਦਰਜ ਨਹੀਂ ਕੀਤਾ ਗਿਆ ਹੈ। ਕਾਫਲੇ ਦੀ ਆਖਰੀ ਕਾਰ ਰਾਹੀਂ ਭਵਨ ਪ੍ਰੀਤ ਨੂੰ ਟੱਕਰ ਮਾਰਨ ਦਾ ਦੋਸ਼ ਹੈ। ਪੁਲਿਸ ਅਨੁਸਾਰ ਦੋਸ਼ੀ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਤਵਾਰ ਨੂੰ ਯੂਪੀ ਦੇ ਲਖੀਮਪੁਰ ਖੇੜੀ ਵਿੱਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਕਾਰ ਨਾਲ ਕੁਚਲਣ ਦਾ ਮਾਮਲਾ ਸਾਹਮਣੇ ਆਇਆ ਸੀ।

ਹਰਿਆਣਾ ਦੇ ਅੰਬਾਲਾ 'ਚ ਕਿਸਾਨਾਂ 'ਤੇ ਗੱਡੀ ਚੜ੍ਹਾਉਣ ਦਾ ਦੋਸ਼ , ਭਾਜਪਾ ਸੰਸਦ ਮੈਂਬਰ ਦਾ ਕਰ ਰਹੇ ਸੀ ਵਿਰੋਧ

ਜਿਸ ਦੀਆਂ ਵੀਡਿਓਜ਼ ਵੀ ਆਈਆਂ ਹਨ ,ਜਿਨ੍ਹਾਂ ਵਿੱਚ ਕਾਰ ਸਪਸ਼ਟ ਤੌਰ ਤੇ ਕਿਸਾਨਾਂ ਨੂੰ ਟੱਕਰ ਮਾਰਦੀ ਅਤੇ ਉੱਥੋਂ ਜਾਂਦੀ ਦਿਖਾਈ ਦੇ ਰਹੀ ਹੈ। ਇਸ ਮਾਮਲੇ 'ਚ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੇਨੀ ਦੇ ਬੇਟੇ ਆਸ਼ੀਸ਼ ਮਿਸ਼ਰਾ ਦਾ ਨਾਂ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਉਨ੍ਹਾਂ ਨੇ ਹੀ ਕਿਸਾਨਾਂ 'ਤੇ ਕਾਰ ਚੜਾਈ ਹੈ। ਐਫਆਈਆਰ ਵਿੱਚ ਆਸ਼ੀਸ਼ ਦਾ ਨਾਂ ਵੀ ਦਰਜ ਹੈ। ਉਥੇ ਚਾਰ ਕਿਸਾਨਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਚਾਰ ਲੋਕ ਮਾਰੇ ਗਏ, ਜਿਨ੍ਹਾਂ ਵਿੱਚ ਦੋ ਭਾਜਪਾ ਵਰਕਰ, ਇੱਕ ਡਰਾਈਵਰ ਅਤੇ ਇੱਕ ਪੱਤਰਕਾਰ ਸ਼ਾਮਲ ਹਨ।
-PTCNews

  • Share