ਅੰਦੋਲਨ ਵਿਚਾਲੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਦੁਸ਼ਯੰਤ ਚੌਟਾਲਾ

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਕਾਲੇ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਸੰਘਰਸ਼ ਦਾ ਸੇਕ ਹੁਣ ਦਿੱਲੀ ਦੀਆਂ ਸਰਹੱਦਾਂ ਬਾਅਦ ਹਰਿਆਣਾ ਦੀ ਸਿਆਸਤ ’ਚ ਵੀ ਵੇਖਣ ਨੂੰ ਮਿਲ ਰਿਹਾ ਹੈ। ਜਿਤੇ ਇਸ ਤਹਿਤ ਹਰਿਆਣਾ ਦੇ ਮੰਤਰੀ ਦੁਸ਼ਯੰਤ ਚੌਟਾਲਾ ਵੱਲੋਂ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਕਰੀਬ ਡੇਢ ਘੰਟੇ ਚੱਲੀ ਇਸ ਮੁਲਾਕਾਤ ਵਿਚ ਕਿਸਾਨ ਅੰਦੋਲਨ ਨੂੰ ਲੈ ਕੇ ਗੱਲਬਾਤ ਹੋਈ।

Haryana Deputy Chief Minister Dushyant Chautala Meet Prime Minister - किसान आंदोलन के बीच प्रधानमंत्री मोदी से मिलने पहुंचे हरियाणा के उपमुख्यमंत्री दुष्यंत चौटाला - Amar ...

ਪੜ੍ਹੋ ਹੋਰ ਖ਼ਬਰਾਂ : ਦਿੱਲੀ ਧਰਨੇ ਤੋਂ ਵਾਪਸ ਆਏ ਕਿਸਾਨ ਨੇ ਦਿੱਤੀ ਜਾਨ, ਸੁਸਾਈਡ ਨੋਟ ‘ਚ ਖੇਤੀ ਕਾਨੂੰਨਾਂ ਨੂੰ ਠਹਿਰਾਇਆ ਜ਼ਿੰਮੇਵਾਰ

ਇਸ ਤੋਂ ਇਲਾਵਾ ਚੌਟਾਲਾ ਨੇ ਟੈਕਸਟਾਈਲ ਹੱਬ, ਏਅਰਪੋਰਟ, ਈਸਟ ਵੈਸਟ ਕੋਰੀਡੋਰ, ਰੇਲ ਮਾਰਗਾਂ ’ਤੇ ਵੀ ਗੱਲ ਕੀਤੀ। ਇਸ ਦੇ ਨਾਲ ਹੀ ਤਿੰਨ ਕੇਂਦਰੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਜਾਰੀ ਵਿਰੋਧ ਪ੍ਰਦਰਸ਼ਨ ਦੀ ਚਰਚਾ ਵੀ ਹੋਈ। ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਇਨ੍ਹਾਂ ਕਾਨੂੰਨਾਂ ਦੇ ਲਾਗੂ ਹੋਣ ‘ਤੇ ਰੋਕ ਲਗਾ ਦਿੱਤੀ, ਪਰ ਕਿਸਾਨਾਂ ਨੇ ਆਪਣਾ ਪੈਂਤੜਾ ਸਖਤੀ ਕਰਦਿਆਂ ਦੁਹਰਾਇਆ ਕਿ ਉਹ ਚਾਹੁੰਦੇ ਹਨ ਕਿ ਕਾਨੂੰਨਾਂ ਨੂੰ ਖਤਮ ਕੀਤਾ ਜਾਵੇ।

Farmers' attitude increased tension of Haryana government, Dushyant Chautala will meet PM Modi todayਇਸ ਮੁਲਾਕਾਤ ਮਗਰੋਂ ਦੁਸ਼ਯੰਤ ਚੌਟਾਲਾ ਨੇ ਸਫਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ’ਚ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ। ਦੱਸ ਦੇਈਏ ਕਿ ਚੌਟਾਲਾ ਹਰਿਆਣਾ ਵਿਚ ਭਾਜਪਾ ਅਗਵਾਈ ਵਾਲੀ ਸਰਕਾਰ ’ਚ ਗਠਜੋੜ ਸਾਂਝੇਦਾਰ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਦੇ ਨੇਤਾ ਹਨ। ਅਜਿਆ ਮੰਨਿਆ ਜਾ ਰਿਹਾ ਹੈ ਕਿ ਜੇ. ਜੇ. ਪੀ. ਦੇ ਕੁਝ ਵਿਧਾਇਕਾਂ ’ਤੇ ਪ੍ਰਦਰਸ਼ਨਕਾਰੀ ਕਿਸਾਨਾਂ ਦੇ ਦਬਾਅ ਵਿਚ ਹਨ।न भूतो! हरियाणाचे खट्टर सरकार वाचविण्यासाठी मोदी उतरले मैदानात; दुष्यंत चौटाला घेणार भेट - Marathi News | dushyant chautala to meet prime minister narendra modi in delhi | Latest ...ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਰਕਾਰ ਡਿਗਾਉਣ ਦੀਆਂ ਅਟਕਲਾਂ ’ਤੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਵੀ ਆਪਣੀ ਸਫਾਈ ਦਿੱਤੀ ਸੀ। ਉਨ੍ਹਾਂ ਕਿਹਾ ਸੀ ਕਿ ਹਰਿਆਣਾ ਵਿਚ ਸਿਆਸੀ ਮਾਹੌਲ ਠੀਕ ਹੈ, ਜੋ ਵੀ ਸਿਆਸੀ ਅਟਕਲਾਂ ਲਾਈਆਂ ਜਾ ਰਹੀਆਂ ਹਨ, ਉਨ੍ਹਾਂ ’ਚ ਕੋਈ ਦਮ ਨਹੀਂ ਹੈ। ਸਾਡੀ ਸਰਕਾਰ ਚੰਗੇ ਢੰਗ ਨਾਲ ਚੱਲ ਰਹੀ ਹੈ ਅਤੇ ਇਹ ਕਾਰਜਕਾਲ ਪੂਰਾ ਕਰੇਗੀ। ਕੱਲ੍ਹ ਖੱਟੜ ਅਤੇ ਚੌਟਾਲਾ ਸਮੇਤ ਹੋਰ ਮੰਤਰੀਆਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ। ਇਸ ਗੱਲਬਾਤ ਦੌਰਾਨ ਕਿਸਾਨ ਅੰਦੋਲਨ ਅਤੇ ਗਣਤੰਤਰ ਦਿਵਸ ਨੂੰ ਸ਼ਾਂਤੀਪੂਰਨ ਢੰਗ ਨਾਲ ਮਨਾਉਣ ’ਤੇ ਵਿਚਾਰ ਕੀਤਾ ਗਿਆ ਸੀ।