ਮੁੱਖ ਖਬਰਾਂ

ਬੱਚੇ ਅਤੇ ਨੌਜਵਾਨ ਕਿਉਂ ਖੁਦ ਨੂੰ ਮੌਤ ਦੇ ਘਾਟ ਉਤਾਰ ਰਹੇ ਹਨ? ਮਾਤਾ-ਪਿਤਾ ਜ਼ਰੂਰ ਪੜ੍ਹਣ ਇਹ ਖਬਰ!

By Joshi -- August 01, 2017 4:22 pm

ਮੁੰਬਈ: ਸੁਪਨਿਆਂ ਦੀ ਨਗਰੀ ਵਿੱਚ ਇੱਕ 14 ਸਾਲ ਦੇ ਬੱਚੇ ਨੇ ਛੱਤ ਤੋਂ ਛਲਾਂਗ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਇਸ ਖਬਰ 'ਚ ਤੁਹਾਨੁੰ ਚਾਹੇ ਕੁਝ ਨਵਾਂ ਨਾ ਲੱਗੇ ਪਰ ਇਸਦਾ ਕਾਰਨ ਜਾਣ ਕੇ ਤੁਹਾਡਾ ਸੋਚਾਂ ਵਿੱਚ ਜਾਣਾ ਸੁਭਾਵਿਕ ਹੋਵੇਗਾ।
Know about this weird game: Blue whale game warning death aheadਇਹ ਬੱਚਾ ਆਪ ਖੁਦਕੁਸ਼ੀ ਕਰਨ ਦਾ ਚਾਹਵਾਨ ਸੀ ਜਾਂ ਇਸਨੂੰ ਇਹ ਵੱਡਾ ਕਦਮ ਚੁੱਕਣ ਲਈ ਉਕਸਾਇਆ ਗਿਆ ਹੈ, ਇਸ 'ਤੇ ਸਵਾਲ ਖੜ੍ਹੇ ਹੋ ਰਹੇ ਹਨ।

ਦਰਅਸਲ, "ਬਲੂ ਵੇਲ" ਨਾਮੀਂ ਇੱਕ ਅਜਿਹੀ ਖੇਡ ਇੰਟਰਨੈਟ 'ਤੇ ਸ਼ੁਰੂ ਹੋਈ ਹੈ, ਜੋ ਨੌਜਵਾਨਾਂ, ਦਿਮਾਗੀ ਤੌਰ 'ਤੇ ਡਿਪ੍ਰੈਸਡ ਲੋਕਾਂ ਨੂੰ ਖੁਦਕੁਸ਼ੀ ਕਰਨ ਲਈ ਉਕਸਾ ਰਹੀ ਹੈ। ਇਹ ਘਾਤਕ ਗੇਮ ਦਾ ਕ੍ਰੇਜ਼ ਲੋਕਾਂ 'ਚ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ।
ਸੋਸ਼ਲ ਮੀਡੀਆ ਸਾਈਟਜ਼ 'ਤੇ #ਬਲੂਵੇਲ #Bluewhale ਨਾਲ ਪੋਸਟਾਂ ਪੈ ਰਹੀਆਂ ਹਨ, ਜੋ ਕਿ ਬੱਚਿਆਂ ਨੂੰ ਮੌਤਦੇ ਗਲੇ ਲੱਗ ਜਾਣ ਲਈ ਉਕਸਾ ਰਹੀਆਂ ਹਨ।
Know about this weird game: Blue whale game warning death aheadਆਓ, ਜਾਣਦੇ ਹਾਂ ਇਸ ਖੇਡ ਦਾ ਅਸਲ ਸੱਚ ਕੀ ਹੈ:

ਇਸ ਦੀ ਸ਼ੁਰੂਆਤ:

ਫਿਲੀਪ ਨਾਮੀ 22 ਸਾਲਾ, ਰੂਸ ਦਾ ਰਹਿਣ ਵਾਲਾ ਨੌਜਵਾਨ ਹੈ, ਜਿਸਨੇ ਇਸ ਖੇਡ ਦੀ ਸ਼ੁਰੂਆਤ ਕੀਤੀ ਸੀ। ਉਸਨੂੰ ੩ ਸਾਲ ਦੀ ਸਜ਼ਾ ਵੀ ਹੋ ਚੁੱਕੀ ਸੀ ਕਿਉਂਕਿ ਉਹ ਲੋਕਾਂ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਆਦੀ ਸੀ।
Know about this weird game: Blue whale game warning death aheadਮੇਘਵਾੜੀ ਪੁਲਿਸ ਨੇ ਜਾਂਚ ਦੌਰਾਨ ਪਤਾ ਲਗਾਇਆ ਹੈ ਕਿ ਇਹ ਗੇਮ 50 ਦਿਨਾਂ ਦਾ ਚੈਲੇਂਜ ਦਿੰਦੀ ਹੈ। ਇਸ ਗੇਮ ਨੂੰ ਖੇਡਣ ਵਾਲੇ ਨੂੰ ਹਰ ਚੈਲੇਂਜ ਨੂੰ ਪਾਰ ਕਰਨਾ ਪੈਂਦਾ ਹੈ। ਇਹ ਚੈਲੇਂਜ ਆਨਲਾਈਨ ਪਾਇਆ ਜਾਂਦਾ ਹੈ। ਤੁਸੀਂ ਚੈਲੇਂਜ ਪੂਰਾ ਕੀਤਾ ਹੈ ਜਾਂ ਨਹੀਂ, ਉਸਦਾ ਸਬੂਤ ਦੇਣ ਲਈ ਤੁਹਾਨੂੰ ਸੈਲਫੀ ਪੋਸਟ ਕਰਨੀ ਪੈਂਦੀ ਹੈ।

ਇਸ ਗੇਮ ਦੀ ਆਖਰੀ ਸਟੇਜ ਭਾਵ ਆਖਰੀ ਪੜਾਅ ਹੁੰਦਾ ਹੈ - ਮੌਤ

ਇਸ ਆਖਰੀ ਪੜਾਅ 'ਤੇ ਆ ਕੇ ਮੁੱਕਰ ਜਾਣ ਨਾਲ ਗੇਮ ਦੇ ਐਡਮਿਨ ਵੱਲੋਂ ਧਮਕੀਆਂ ਦਿੱਤੇ ਜਾਣ ਦੀ ਵੀ ਖਬਰ ਹੈ।
Know about this weird game: Blue whale game warning death ahead ਸੋਸ਼ਲ ਮੀਡੀਆ ਵੱਲੋਂ ਚੁੱਕੇ ਜਾ ਰਹੇ ਕਦਮ:

ਇਨਸਟਾਗ੍ਰਾਮ ਨਾਮੀ ਸੋਸ਼ਲ ਸਾਈਟ 'ਤੇ ਜਦੋਂ ਵੀ ਕੋਈ ਖੁਦਕੁਸ਼ੀ ਬਾਰੇ ਕਝਿ ਸਰਚ ਕਰਦਾ ਹੈ ਤਾਂ ਇੱਕ ਚੇਤਾਵਨੀ ਜਾਰੀ ਕੀਤੀ ਜਾਂਦੀ ਹੈ ਅਤੇ ਯੂ.ਕੇ ਦੀ ਇੱਕ ਐਨ.ਜੀ.ਓ ਦਾ ਪੇਜ ਖੁੱਲਦਾ ਹੈ। ਇਸ ਤਰ੍ਹਾਂ ਇਸ ਲਈ ਕੀਤਾ ਜਾ ਇਹਾ ਹੈ ਤਾਂ ਕਿ ਬੱਚਿਆਂ ਨੂੰ ਇਸ ਘਾਤਕ ਖੇਡ ਤੋਂ ਬਚਣ ਲਈ ਉਤਸ਼ਾਹਿਤ ਕੀਤਾ ਜਾ ਸਕੇ।
Know about this weird game: Blue whale game warning death aheadਮਨਪ੍ਰੀਤ ਸਿੰਘ ਸਹਾਨੀ ਦੇ ਵਾਟਸਐਪ ਗ੍ਰੁੱਪ ਤੋਂ ਇਹਨਾਂ ਗੱਲਾਂ ਦਾ ਪਤਾ ਲੱਗ ਪਾਇਆ ਹੈ। ਹਾਂਲਾਕਿ ਪੁਲਿਸ ਅਨੁਸਾਰ ਮਨਪ੍ਰੀਤ ਦੇ ਸਰੀਰ 'ਤੇ ਵੇਲ ਜਾਂ ਇੱਦਾਂ ਦੇ ਕਿਸੇ ਨਿਸ਼ਾਨ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਖੇਡ ਦੇ ਨਿਯਮਾਂ ਅਨੁਸਾਰ ਇਹ ਨਿਸ਼ਾਨ ਬਣਾਉਣਾ ਵੀ ਇਸ ਖੇਡ ਦਾ ਇੱਕ ਜ਼ਰੂਰੀ ਅਸੂਲ ਹੈ।

ਹੁਣ ਮਨਪ੍ਰੀਤ ਦੇ ਫੋਨ ਅਤੇ ਸਮਾਨ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਸਦੇ ਜਮਾਤੀਆਂ ਅਨੁਸਾਰ ਮਨਪ੍ਰੀਤ ਨੇ ਉਹਨਾਂ ਨੂੰ ਕਿਹਾ ਸੀ ਕਿ ਉਹ ਅਗਲੇ ਸੋਮਵਾਰ ਤੋਂ ਸਕੂਲ ਨਹੀਂ ਆ ਪਾਵੇਗਾ।

ਸ਼ਨੀਵਾਰ ਨੂੰ, ਸਾਹਨੀ ਆਪਣੀ ਛੱਤ ਦੀ ਛੇਂਵੀ ਮੰਜ਼ਿਲ 'ਤੇ ਗਿਆ ਅਤੇ ਛਲਾਂਗ ਲਗਾ ਦਿੱਤੀ।
ਪੁਲਿਸ ਨੇ ਕਿਹਾ ਹੈ ਕਿ ਅਸੀਂ ਉਸਦਾ ਫੋਨ, ਲੈਪਟਾਪ ਅਤੇ ਜ਼ਰੂਰੀ ਸਮਾਨ ਕਬਜ਼ੇ 'ਚ ਲੈ ਲਿਆ ਹੈ ਅਤੇ ਜਾਂਚ ਚੱਲ ਰਹੀ ਹੈ।
ਅਮਰੀਕਾ ਵਿੱਚ ਹੁਣ ਤੱਕ ੧੩੦ ਬੱਚੇ ਇਸ ਖੇਡ ਦੇ ਜਾਲ 'ਚ ਫਸ ਚੁੱਕੇ ਹਨ ਅਤੇ ਆਪਣੀ ਜਾਨ ਗਵਾ ਚੁੱਕੇ ਹਨ।

ਮਾਪਿਆਂ ਲਈ ਸਲਾਹ:
ਮਾਹਿਰਾਂ ਅਨੁਸਾਰ ਮਾਪਿਆਂ ਨੂੰ ਬੱਚਿਆਂ ਨਾਲ ਆਨਲਾਈਨ ਖੇਡਾਂ ਅਤੇ ਗੇਮਾਂ ਬਾਰੇ ਚਰਚਾ ਕਰਦੇ ਰਹਿਣਾ ਚਾਹੀਦਾ ਹੈ। ਆਪਣੇ ਬੱਚਿਆਂ ਦੀ ਆਨਲਾਈਨ ਐਕਟੀਵਿਟੀ 'ਤੇ ਨਜ਼ਰ ਰੱਖਣੀ ਚਾਹੀਦੀ ਹੈ। ਕੋਈ ਵੀ ਮੁਸ਼ਕਿਲ ਪੇਸ਼ ਆਉਣ 'ਤੇ ਕਿਸੇ ਚੰਗੇ ਸਾਈਕੋਲੋਜਸਟ/ਡਾਕਟਰ ਕੋਲ ਦਿਖਾਉਣਾ ਚਾਹੀਦਾ ਹੈ।
ਆਪਣੇ ਬੱਚੇ 'ਤੇ ਜ਼ਰੂਰਤ ਤੋਂ ਜ਼ਿਆਦਾ ਬੋਝ ਪਾਉਣ ਤੋਂ ਵੀ ਗੁਰੇਜ਼ ਕਰਨਾ ਬਿਹਤਰ ਹੋਵੇਗਾ।

—PTC News

 

 

 

 

  • Share