ਮੁੱਖ ਖਬਰਾਂ

ਹੈਲੀਕਾਪਟਰ ਹਾਦਸੇ 'ਚ ਸ਼ਹੀਦ ਹੋਏ ਗੁਰਸੇਵਕ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਅੰਮ੍ਰਿਤਸਰ

By Riya Bawa -- December 12, 2021 12:42 pm

ਰਾਜਾਸਾਂਸੀ: ਬੀਤੇ ਦਿਨੀਂ ਵਾਪਰੇ ਹੈਲੀਕਾਪਟਰ ਹਾਦਸੇ 'ਚ ਭਾਰਤੀ ਫ਼ੌਜਾਂ ਦੇ ਮੁਖੀ ਬਿਪਿਨ ਰਾਵਤ ਦੇ ਨਾਲ ਗੁਰਸੇਵਕ ਸਿੰਘ ਦੀ ਵੀ ਮੌਤ ਹੋ ਗਈ ਸੀ। ਦੱਸ ਦੇਈਏ ਕਿ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਦੋਦੇ ਦਾ ਜੰਮਪਲ ਗੁਰਸੇਵਕ ਸਿੰਘ, ਜਿਸ ਦੇ ਮ੍ਰਿਤਕ ਸਰੀਰ ਦੀ ਪਹਿਚਾਣ ਕਾਫੀ ਮੁਸ਼ਕਲਾਂ 'ਚੋਂ ਗੁਜ਼ਰਦਿਆਂ ਹੋਈ ਹੈ।

ਉਹਨਾਂ ਦੀ ਮ੍ਰਿਤਕ ਦੇਹ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਸਥਿਤ ਏਅਰ ਫੋਰਸ ਸਟੇਸ਼ਨ ਵਿਖੇ ਵਿਸ਼ੇਸ਼ ਜਹਾਜ਼ ਰਾਹੀਂ ਪੁੱਜ ਗਈ ਹੈ।

ਅੱਜ ਸ਼ਹੀਦ ਗੁਰਸੇਵਕ ਸਿੰਘ ਦਾ ਤਰਨਤਾਰਨ ਦੇ ਪਿੰਡ ਦੋਦੇ ਸੋਡੀਆਂ ਵਿੱਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ। ਹਾਸਲ ਜਾਣਕਾਰੀ ਮੁਤਾਬਕ 30 ਸਾਲਾ ਗੁਰਸੇਵਕ ਸਿੰਘ ਦੀ ਸ਼ਹਾਦਤ ਦੀ ਖ਼ਬਰ ਨਾਲ ਸਰਹੱਦੀ ਪਿੰਡ ਦੋਦੇ ਸੋਢੀਆਂ ਵਿੱਚ ਸੋਗ ਦਾ ਮਾਹੌਲ ਬਣ ਗਿਆ। ਗੁਰਸੇਵਕ ਸਿੰਘ ਦੋ ਬੱਚਿਆਂ ਦਾ ਪਿਤਾ ਹੈ।

ਦੱਸਣਯੋਗ ਹੈ ਕਿ ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਦੇ ਪੱਛਮੀ ਘਾਟ ਖੇਤਰ 'ਚ ਬੀਤੇ ਦਿਨੀ ਭਾਰਤੀ ਫੌਜ ਦਾ ਹੈਲੀਕਾਪਟਰ ਕ੍ਰੈਸ਼ ਹੋਇਆ। ਇਸ ਭਿਆਨਕ ਹਾਦਸੇ 'ਚ ਹੀ ਦੇਸ਼ ਦੇ ਸੀਡੀਐਸ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਤੇ 11 ਅਧਿਕਾਰੀ ਸ਼ਹੀਦ ਹੋ ਗਏ ਸੀ।

group captain varun singh letter viral, ग्रुप कैप्टन वरुण, ग्रुप कैप्टन वरुण की चिट्ठी, कुन्नूर हेलिकॉप्टर क्रैश

-PTC News

  • Share