Amritsar News : ਅੰਮ੍ਰਿਤਸਰ ਦਾ ਫੌਜੀ ਜਵਾਨ ਕੋਲਕਾਤਾ 'ਚ ਹੋਇਆ ਸ਼ਹੀਦ, ਪਿੰਡ ਗੁਰੂਵਾਲੀ ਦਾ ਰਹਿਣ ਵਾਲਾ ਸੀ 22 ਸਾਲਾ ਗੁਰਪ੍ਰੀਤ ਸਿੰਘ
Amritsar News : ਕੋਲਕਾਤਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਅੰਮ੍ਰਿਤਸਰ ਦਾ ਭਾਰਤੀ ਫੌਜ ਵਿੱਚ ਤੈਨਾਤ ਇੱਕ ਨੌਜਵਾਨ ਸ਼ਹੀਦ ਹੋ ਗਿਆ ਹੈ। ਨੌਜਵਾਨ ਗੁਰਪ੍ਰੀਤ ਸਿੰਘ, ਇਸ ਸਮੇਂ ਕੋਲਕਾਤਾ ਵਿੱਚ ਡਿਊਟੀ 'ਤੇ ਤੈਨਾਤ ਸੀ, ਜਿਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ 22 ਗੁਰਪ੍ਰੀਤ ਸਿੰਘ, ਤਰਨਤਾਰਨ ਰੋਡ 'ਤੇ ਪਿੰਡ ਗੁਰੂਵਾਲੀ ਦਾ ਰਹਿਣ ਵਾਲਾ ਸੀ। ਉਹ ਭਾਰਤੀ ਫੌਜ ਵਿੱਚ 2-ਸਿੱਖ ਆਰਮੀ ਵਿੱਚ ਜੀਡੀ ਦੇ ਰੈਂਕ 'ਤੇ ਤੈਨਾਤ ਸੀ। ਨੌਜਵਾਨ 19 ਦਸੰਬਰ 2022 ਨੂੰ ਭਰਤੀ ਹੋਇਆ ਸੀ।
ਜਾਣਕਾਰੀ ਅਨੁਸਾਰ ਇਸ ਸਮੇਂ ਗੁਰਪ੍ਰੀਤ ਸਿੰਘ, ਭਾਰਤੀ ਫੌਜ ਦੀ ਡਿਊਟੀ 'ਚ ਕੋਲਕਾਤਾ ਵਿਖੇ ਤੈਨਾਤ ਸੀ, ਜਿਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦਿਲ ਦਾ ਦੌਰਾ ਪੈਣ ਪਿੱਛੇ ਖੂਨ ਵਿੱਚ ਇਨਫੈਕਸ਼ਨ ਦਾ ਕਾਰਨ ਦੱਸਿਆ ਜਾ ਰਿਹਾ ਹੈ।
ਨੌਜਵਾਨ ਦੀ ਮੌਤ ਦੀ ਖ਼ਬਰ ਨਾਲ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਪਰਿਵਾਰਕ ਮੈਂਬਰਾਂ ਵੱਲੋਂ ਜਾਣਕਾਰੀ ਅਨੁਸਾਰ 19 ਜੂਨ ਨੂੰ ਨੌਜਵਾਨ ਦੀ ਆਤਮਿਕ ਸ਼ਾਂਤੀ ਲਈ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ।
- PTC NEWS