Sat, Apr 27, 2024
Whatsapp

ਨਹੀਂ ਰਹੇ ਬਾਲੀਵੁਡ ਅਦਾਕਾਰ ਕਾਦਰ ਖਾਨ, ਕੈਨੇਡਾ 'ਚ ਲਏ ਆਖਰੀ ਸਾਹ

Written by  Jashan A -- January 01st 2019 10:53 AM -- Updated: January 01st 2019 11:16 AM
ਨਹੀਂ ਰਹੇ ਬਾਲੀਵੁਡ ਅਦਾਕਾਰ ਕਾਦਰ ਖਾਨ, ਕੈਨੇਡਾ 'ਚ ਲਏ ਆਖਰੀ ਸਾਹ

ਨਹੀਂ ਰਹੇ ਬਾਲੀਵੁਡ ਅਦਾਕਾਰ ਕਾਦਰ ਖਾਨ, ਕੈਨੇਡਾ 'ਚ ਲਏ ਆਖਰੀ ਸਾਹ

ਨਹੀਂ ਰਹੇ ਬਾਲੀਵੁਡ ਅਦਾਕਾਰ ਕਾਦਰ ਖਾਨ, ਕੈਨੇਡਾ 'ਚ ਲਏ ਆਖਰੀ ਸਾਹ,ਟੋਰਾਂਟੋ: ਬਾਲੀਵੂਡ ਦੇ ਮਸ਼ਹੂਰ ਅਦਾਕਾਰ ਕਾਦਰ ਖਾਨ ਨੇ ਅੱਜ ਕੈਨੇਡਾ ਦੀ ਧਰਤੀ 'ਤੇ ਆਖਰੀ ਸਾਹ ਲਏ। ਦੱਸ ਦੇਈਏ ਕਿ ਪਿਛਲੇ ਸਮੇਂ ਤੋਂ ਕਾਦਰ ਖਾਨ ਬਿਮਾਰ ਚੱਲ ਰਹੇ ਸਨ।ਉਹਨਾਂ ਦੇ ਗੋਢਿਆਂ 'ਚ ਦਰਦ ਸੀ ਅਤੇ ਉਨ੍ਹਾਂ ਨੂੰ ਡਾਈਬਿਟੀਜ਼ ਵੀ ਸੀ। ਗੋਢਿਆਂ 'ਚ ਦਰਦ ਕਾਰਨ ਉਹ ਆਪਣਾ ਜ਼ਿਆਦਾ ਸਮਾਂ ਵਹੀਲ-ਚੇਅਰ 'ਤੇ ਹੀ ਬਿਤਾਉਂਦੇ ਸਨ।ਉਨ੍ਹਾਂ ਦੀ ਉਮਰ 81 ਸਾਲ ਦੀ ਸੀ। ਕਾਦਰ ਖਾਨ ਨੇ ਅੱਜ ਕੈਨੇਡਾ ਦੇ ਟੋਰਾਂਟੋ 'ਚ ਆਖਰੀ ਸਾਹ ਲਏ। [caption id="attachment_234963" align="aligncenter" width="300"]kader khan ਨਹੀਂ ਰਹੇ ਬਾਲੀਵੁਡ ਅਦਾਕਾਰ ਕਾਦਰ ਖਾਨ, ਕੈਨੇਡਾ 'ਚ ਲਏ ਆਖਰੀ ਸਾਹ[/caption] ਕਾਦਰ ਖਾਨ ਨੂੰ ਭਾਰਤੀ ਸਿਨੇਮਾ ਜਗਤ ਬਿਹਤਰੀਨ ਕਲਾਕਾਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਸਹਿ-ਨਾਇਕ, ਡਾਇਲਾਗ ਰਾਈਟਰ, ਖਲਨਾਇਕ, ਹਾਸਰਸ ਅਦਾਕਾਰ ਅਤੇ ਚਰਿੱਤਰ ਅਦਾਕਾਰ ਦੇ ਤੌਰ 'ਤੇ ਦਰਸ਼ਕਾਂ 'ਚ ਖਾਸ ਪਛਾਣ ਬਣਾਈ ਸੀ। [caption id="attachment_234959" align="aligncenter" width="300"]Veteran Bollywood actor Kader khan passes away after prolonged illness ਨਹੀਂ ਰਹੇ ਬਾਲੀਵੁਡ ਅਦਾਕਾਰ ਕਾਦਰ ਖਾਨ, ਕੈਨੇਡਾ 'ਚ ਲਏ ਆਖਰੀ ਸਾਹ[/caption] ਕਾਦਰ ਖਾਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਬਹੁਤ ਸਾਰੀਆਂ ਫ਼ਿਲਮਾਂ 'ਚ ਅਦਾਕਾਰੀ ਕਰਕੇ ਦਰਸ਼ਕਾਂ ਦਾ ਦਿਲ ਜਿੱਤਿਆ।ਫਿਲਮ 'ਕੁਲੀ' ਤੇ 'ਵਰਦੀ' 'ਚ ਇਕ ਕਰੂਰ ਖਲਨਾਇਕ ਦੀ ਭੂਮਿਕਾ ਹੋਵੇ ਜਾਂ ਫਿਰ ਕਰਜਾ ਚੁਕਾਣਾ ਹੋਵੇ, ਜਿਸ ਤਰ੍ਹਾਂ 'ਜੈਸੀ ਕਰਨੀ ਵੈਸੀ ਭਰਨੀ'

ਫਿਲਮ 'ਚ ਭਾਵੁਕ ਜਾਂ ਫਿਰ ਬਾਪ ਨੰਬਰੀ 'ਬੇਟਾ ਦਸ ਨੰਬਰੀ' ਅਤੇ 'ਪਿਆਰ ਕਾ ਦੇਵਤਾ' ਵਰਗੀਆਂ ਫਿਲਮਾਂ 'ਚ ਹਾਸਰਸ ਅਦਾਕਾਰੀ 'ਚ ਇਨ੍ਹਾਂ ਸਾਰੇ ਚਰਿੱਤਰਾਂ 'ਚ ਉਨ੍ਹਾਂ ਦਾ ਕੋਈ ਜਵਾਬ ਨਹੀਂ ਹੈ।ਕਾਦਰ ਖਾਨ ਦਾ ਜਨਮ 22 ਅਕਤੂਬਰ 1937 'ਚ ਅਫਗਾਨਿਸਤਾਨ ਦੇ ਕਾਬੁਲ 'ਚ ਹੋਇਆ ਸੀ। ਕਾਦਰ ਖਾਨ ਨੇ ਅਪਣੀ ਗ੍ਰੈਜੁਏਸ਼ਨ ਦੀ ਪੜ੍ਹਾਈ ਉਸਮਾਨਿਆ ਯੂਨੀਵਰਸਿਟੀ ਤੋਂ ਪੂਰੀ ਕੀਤੀ। -PTC News

Top News view more...

Latest News view more...