ਪਿਤਾ ਰਿਸ਼ੀ ਕਪੂਰ ਦੇ ਅੰਤਿਮ ਦਰਸ਼ਨਾਂ ਲਈ ਮੁੰਬਈ ਜਾਵੇਗੀ ਧੀ ਰਿਧੀਮਾ ਕਪੂਰ, ਦਿੱਲੀ ਪੁਲਿਸ ਨੇ ਦਿੱਤੀ ਇਜਾਜ਼ਤ

By Shanker Badra - April 30, 2020 4:04 pm

ਪਿਤਾ ਰਿਸ਼ੀ ਕਪੂਰ ਦੇ ਅੰਤਿਮ ਦਰਸ਼ਨਾਂ ਲਈ ਮੁੰਬਈ ਜਾਵੇਗੀ ਧੀ ਰਿਧੀਮਾ ਕਪੂਰ, ਦਿੱਲੀ ਪੁਲਿਸ ਨੇ ਦਿੱਤੀ ਇਜਾਜ਼ਤ:ਮੁੰਬਈ : ਬਾਲੀਵੁੱਡ ਦੇ ਦਿਗਜ਼ ਅਦਾਕਾਰ ਰਿਸ਼ੀ ਕਪੂਰ ਦਾ ਅੱਜ ਦਿਹਾਂਤ ਹੋ ਗਿਆ ਹੈ। ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਇਰਫਾਨ ਖਾਨ ਨੇ ਬੁੱਧਵਾਰ ਰਾਤ ਨੂੰ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ ਆਖਰੀ ਸਾਹ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਰਿਸ਼ੀ ਕਪੂਰ ਦੀ ਧੀ ਰਿਧੀਮਾ ਕਪੂਰ ਸਾਹਨੀ ਆਖਰੀ ਵਾਰ ਆਪਣੇ ਪਿਤਾ ਨੂੰ ਦੇਖਣ ਮੁੰਬਈ ਜਾਵੇਗੀ।

ਦਰਅਸਲ 'ਚ ਰਿਧੀਮਾ ਆਪਣੇ ਪਰਿਵਾਰ ਨਾਲ ਦਿੱਲੀ ਵਿਚ ਰਹਿੰਦੀ ਹੈ ਅਤੇ ਲਾਕਡਾਊਨ ਕਾਰਨ ਉਹ ਆਪਣੇ ਪਿਤਾ ਨੂੰ ਮਿਲਣ ਹਸਪਤਾਲ ਵੀ ਨਹੀਂ ਜਾ ਸਕੀ। ਹੁਣ ਪਿਤਾ ਦੇ ਦਿਹਾਂਤ ਤੋਂ ਬਾਅਦ ਰਿਧੀਮਾ ਆਖਰੀ ਵਾਰ ਪਿਤਾ ਨੂੰ ਦੇਖਣਾ ਚਾਹੁੰਦੀ ਹੈ, ਜਿਸ ਲਈ ਉਹ ਮੁੰਬਈ ਜਾਵੇਗੀ। ਇਸ ਦੇ ਲਈ ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਮੁੰਬਈ ਜਾਣ ਦਾ ਮੂਵਮੈਂਟ ਪਾਸ ਜਾਰੀ ਕਰ ਦਿੱਤਾ ਹੈ।

ਹਾਲਾਂਕਿ ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਰਿਧੀਮਾ ਨੇ ਮੁੰਬਈ ਜਾਣ ਲਈ ਦਿੱਲੀ ਸਰਕਾਰ ਤੋਂ ਪਰਮਿਸ਼ਨ ਮੰਗੀ ਹੈ। ਇਸ ਲਈ ਉਨ੍ਹਾਂ ਨੇ ਸਥਾਨਕ ਅਧਿਕਾਰੀਆਂ ਨੂੰ ਇਕ ਐਪਲੀਕੇਸ਼ਨ ਵੀ ਦਿੱਤੀ ਸੀ। ਰਿਧੀਮਾ ਕਪੂਰ ਸਾਊਥ ਈਸਟ ਦਿੱਲੀ ਦੇ ਫਰੈਂਡਸ ਕਲੋਨੀ ਈਸਟ ਵਿਚ ਰਹਿੰਦੀ ਹੈ। ਦਿੱਲੀ ਪੁਲਿਸ ਮੁਤਾਬਕ ਰਿਧੀਮਾ ਸਮੇਤ 5 ਲੋਕਾਂ ਨੂੰ ਇਹ ਪਾਸ ਜਾਰੀ ਹੋਇਆ ਹੈ। ਇਸ ਪਾਸ ਦੀ ਮਦਦ ਨਾਲ ਉਹ ਸੜਕ ਰਾਹੀਂ ਦਿੱਲੀ ਤੋਂ ਮੁੰਬਈ ਯਾਤਰਾ ਕਰ ਸਕੇਗੀ।

ਦੱਸ ਦੇਈਏ ਕਿ ਬਾਲੀਵੁੱਡ ਅਦਾਕਾਰ ਇਰਫਾਨ ਖ਼ਾਨ ਦੇ ਦਿਹਾਂਤ ਤੋਂ ਬਾਅਦ ਹੁਣ ਬਾਲੀਵੁੱਡ ਦੇ ਦਿਗਜ਼ ਅਦਾਕਾਰ ਰਿਸ਼ੀ ਕਪੂਰ ਦਾ ਬੀਤੀ ਰਾਤ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਖ਼ਰਾਬ ਸਿਹਤ ਦੇ ਚਲਦਿਆਂ ਬੀਤੀ ਰਾਤ ਮੁੰਬਈ ਦੇ ਕੋਕੀਲਾਬੇਨ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ। ਉਹ 53 ਸਾਲਾਂ ਦੇ ਸਨ ਅਤੇ ਲੰਬੇ ਸਮੇਂ ਤੋਂ ਨਿਊਰੋਏਂਡੋਕਰੀਨ ਕੈਂਸਰ ਨਾਲ ਨਾਲ ਜੂਝ ਰਹੇ ਸਨ। ਰਿਸ਼ੀ ਕਪੂਰ ਦੇ ਦਿਹਾਂਤ ਨਾਲ ਫਿਲਮ ਇੰਡਸਟਰੀ ਸਿਤਾਰੇ ਅਤੇ ਸਿਆਸੀ ਹਸਤੀਆਂ ਵੀ ਸੋਗ ਵਿਚ ਡੁੱਬੀਆਂ ਹਨ।
-PTCNews

adv-img
adv-img