ਬਾਲੀਵੁੱਡ ਸਿਤਾਰੇ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦੇ ਬਾਰੇ ਹੋਇਆ ਵੱਡਾ ਖ਼ੁਲਾਸਾ

Bollywood stars Arjun Kapoor and Malaika Arora Next year married

ਬਾਲੀਵੁੱਡ ਸਿਤਾਰੇ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦੇ ਬਾਰੇ ਹੋਇਆ ਵੱਡਾ ਖ਼ੁਲਾਸਾ:ਮੁੰਬਈ : ਬਾਲੀਵੁੱਡ ਸਿਤਾਰੇ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਵਿਚਾਲੇ ਸਬੰਧਾਂ ਬਾਰੇ ਬੀਤੇ ਕੁੱਝ ਦਿਨਾਂ ਤੋਂ ਰਿਪੋਰਟਾਂ ਆ ਰਹੀਆਂ ਹਨ। ਸੂਤਰਾਂ ਮੁਤਾਬਕ ‘ਅਰਜੁਨ ਤੇ ਮਲਾਇਕਾ ਅਗਲੇ ਸਾਲ ਵਿਆਹ ਕਰਨ ਜਾ ਰਹੇ ਹਨ।ਇਸ ਲਈ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਜਲਦ ਹੀ ਆਪਣੇ ਰਿਸ਼ਤੇ ਦਾ ਖੁਲਾਸਾ ਕਰ ਸਕਦੇ ਹਨ।ਮੰਨਿਆ ਜਾ ਰਿਹਾ ਹੈ ਕਿ ਮਲਾਇਕਾ ਅਰੋੜਾ ਸਭ ਦੇ ਸਾਹਮਣੇ ਜਲਦ ਹੀ ਆਪਣੇ ਰਿਸ਼ਤੇ ਨੂੰ ਸਵੀਕਾਰ ਕਰ ਸਕਦੇ ਹਨ।ਕਿਉਂਕਿ ਦੋਨਾਂ ਦੇ ਡੇਟ ਕਰਨ ਦੀਆਂ ਖਬਰਾਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ।ਹੁਣ ਇੱਕ ਖ਼ਬਰ ਸਾਹਮਣੇ ਆਈ ਹੈ ਕਿ ਅਰਜੁਨ ਕਪੂਰ ਅਤੇ ਮਲਾਇਕਾ ਅਰੋੜਾ ਦੀ ਜੋੜੀ ਅਗਲੇ ਸਾਲ ਅਪ੍ਰੈਲ ਵਿੱਚ ਵਿਆਹ ਕਰਵਾਏਗੀ।

ਹਾਲਾਂਕਿ ਬਾਲੀਵੁੱਡ ਦੀ ਇਸ ਕਥਿਤ ਜੋੜੀ ਮਲਾਇਕਾ ਅਤੇ ਅਰਜੁਨ ਨੇ ਹੁਣ ਤੱਕ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ ਕੇ ਕੁੱਝ ਨਹੀਂ ਕਿਹਾ ਹੈ ਪਰ ਦੋਵਾਂ ਨੂੰ ਪਬਲਿਕ ਥਾਵਾਂ ‘ਤੇ ਇੱਕਠੇ ਵੇਖਿਆ ਗਿਆ ਜਾਂਦਾ ਹੈ।ਦੱਸ ਦਈਏ ਕਿ ਮਿਲਾਨ ਏਅਰਪੋਰਟ ‘ਤੇ ਦੋਵਾਂ ਦੀ ਇੱਕ ਫ਼ੋਟੋ ਇੰਟਰਨੇਟ ‘ਤੇ ਖੂਬ ਵਾਇਰਲ ਹੋਈ ਹੈ,ਜਿਸ ਵਿੱਚ ਅਰਜੁਨ ਤੇ ਮਲਾਈਕਾ ਇੱਕ-ਦੂਜੇ ਦੇ ਹੱਥਾਂ ਵਿੱਚ ਹੱਥਾਂ ਪਾ ਕੇ ਜਾਂਦੇ ਹੋਏ ਵੇਖੇ ਜਾ ਰਹੇ ਹਨ।ਮੀਡੀਆ ‘ਚ ਆਈਆਂ ਖ਼ਬਰਾਂ ਮੁਤਾਬਕ ਦੋਵੇਂ ਅਗਲੇ ਸਾਲ ਅਪ੍ਰੈਲ ਵਿੱਚ ਵਿਆਹ ਕਰਨ ਦੀ ਪਲਾਂਨਿੰਗ ਕਰ ਰਹੇ ਹਨ।ਹਾਲ ਹੀ ‘ਚ ਖ਼ਬਰ ਆਈ ਸੀ ਕਿ ਮਲਾਇਕਾ ਦੇ ਖ਼ਾਸ ਦੋਸਤ ਨੇ ਉਨ੍ਹਾਂ ਲਈ ਕੋਈ ਪਾਰਟੀ ਰੱਖੀ ਸੀ, ਜਿੱਥੇ ਅਰਜੁਨ ਨੂੰ ਸੱਦਾ ਦਿੱਤਾ ਗਿਆ ਸੀ।

ਇਨ੍ਹਾਂ ਹੀ ਨਹੀਂ, ਇਸ ਤੋਂ ਬਾਅਦ ਟੈਲੀਵਿਜ਼ਨ ਰਿਏਲਟੀ ਸ਼ੋਅ ਵਿੱਚ ਅਰਜੁਨ ਅਤੇ ਮਲਾਇਕਾ ਹੱਥਾਂ ‘ਚ ਹੱਥ ਪਾ ਕੇ ਬੈਠੇ ਨਜ਼ਰ ਆਏ ਜਿੱਥੇ ਮਲਾਇਕਾ ਅਰੋੜਾ ਜੱਜ ਹੈ।ਇਸ ਸ਼ੋਅ ਦੌਰਾਨ ਉਨ੍ਹਾਂ ਦੀਆਂ ਨਜ਼ਦੀਕੀਆਂ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ।ਦੱਸ ਦੇਈਏ ਕਿ ਇਨ੍ਹਾਂ ਤੋਂ ਪਹਿਲਾਂ ਦੀਪਿਕਾ ਤੇ ਰਣਵੀਰ ਇਸ ਮਹੀਨੇ ਵਿਆਹ ਕਰਵਾਉਣਗੇ, ਉਸ ਤੋਂ ਬਾਅਦ ਇੱਕ ਹੋਰ ਬਹੁ ਚਰਚਿਤ ਜੋੜੀ ਪ੍ਰਿਅੰਕਾ-ਨਿਕ ਜੋਨਸ ਦੇ ਅਗਲੇ ਮਹੀਨੇ ਵਿਆਹ ਦੀਆਂ ਚਰਚਾਵਾਂ ਹਨ।
-PTCNews