ਮੁੱਖ ਖਬਰਾਂ

ਬਾਊਂਸਰ ਦਾ ਕਤਲ, ਫ਼ੇਸਬੁੱਕ 'ਤੇ ਸ਼ਰੇਆਮ ਕਬੂਲਿਆ, ਫ਼ਿਰ ਵੀ ਪੁਲਿਸ ਬੇਬਸ ਕਿਉਂ ?

By Shanker Badra -- October 09, 2020 4:10 pm -- Updated:Feb 15, 2021

ਬਾਊਂਸਰ ਦਾ ਕਤਲ, ਫ਼ੇਸਬੁੱਕ 'ਤੇ ਸ਼ਰੇਆਮ ਕਬੂਲਿਆ, ਫ਼ਿਰ ਵੀ ਪੁਲਿਸ ਬੇਬਸ ਕਿਉਂ ?:ਅੰਮ੍ਰਿਤਸਰ : ਗੁਰੂ ਕੀ ਨਗਰੀ ਅੰਮ੍ਰਿਤਸਰ ਦੇ 'ਪੌਸ਼' ਇਲਾਕੇ ਵਿਖੇ ਹੋਏ ਇੱਕ ਕਤਲ ਨੇ ਸਾਰੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਕਤਲ ਦਾ ਸ਼ਿਕਾਰ ਇੱਕ ਨੌਜਵਾਨ ਬਾਊਂਸਰ ਹੋਇਆ ਹੈ, ਜਿਸ ਨੂੰ ਰੰਜਿਸ਼ ਤਹਿਤ ਘੇਰ ਕੇ ਗੋਲ਼ੀਆਂ ਮਾਰ ਦਿੱਤੀਆਂ ਗਈਆਂ।ਇਹ ਮਾਮਲਾ ਅੰਮ੍ਰਿਤਸਰ ਸ਼ਹਿਰ ਦੇ ਰਣਜੀਤ ਐਵੇਨਿਊ ਦਾ ਹੈ ,ਜਿੱਥੇ ਜਗਰੂਪ ਸਿੰਘ ਨਾਂਅ ਦੇ ਬਾਊਂਸਰ ਨੂੰ ਇੱਕ ਹੋਰ ਬਾਊਂਸਰ ਤੇ ਉਸ ਦੇ ਸਾਥੀਆਂ ਵੱਲੋਂ 8 ਦੇ ਕਰੀਬ ਗੋਲ਼ੀਆਂ ਮਾਰ ਦਿੱਤੀਆਂ ਗਈਆਂ। ਇਹ ਵਾਰਦਾਤ 8 ਅਕਤੂਬਰ ਦੀ ਰਾਤ ਨੂੰ ਵਾਪਰੀ।

ਬਾਊਂਸਰ ਦਾ ਕਤਲ, ਫ਼ੇਸਬੁੱਕ 'ਤੇ ਸ਼ਰੇਆਮ ਕਬੂਲਿਆ, ਫ਼ਿਰ ਵੀ ਪੁਲਿਸ ਬੇਬਸ ਕਿਉਂ ?

ਇਸ ਜਗ੍ਹਾ ਅਸਮਾਨ ਤੋਂ ਡਿੱਗੇ ਸੋਨੇ ਦੇ ਬਿਸਕੁੱਟ , ਇਕੱਠਾ ਕਰਨ ਲਈ ਦੌੜ ਗਏ ਲੋਕ

ਮ੍ਰਿਤਕ ਜਗਰੂਪ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਜਗਰੂਪ ਦਾ ਪ੍ਰੀਤ ਨਾਂਅ ਦੇ ਕਿਸੇ ਹੋਰ ਬਾਊਂਸਰ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਬੀਤੀ ਰਾਤ ਜਦੋਂ ਉਹ ਆਪਣੀ ਡਿਊਟੀ ਖ਼ਤਮ ਕਰਕੇ ਘਰ ਵਾਪਸ ਜਾ ਰਿਹਾ ਸੀ ਤਾਂ ਬਾਈਪਾਸ ਨੇੜੇ ਉਸ ਨੂੰ ਘੇਰ ਕੇ ਤਾਬੜਤੋੜ ਗੋਲ਼ੀਆਂ ਚਲਾ ਕੇ ਸਦਾ ਦੀ ਨੀਂਦ ਸੁਲਾ ਦਿੱਤਾ ਗਿਆ। ਜ਼ਖ਼ਮੀ ਜਗਰੂਪ ਨੂੰ ਹਸਪਤਾਲ ਲਿਜਾਣ ਸਮੇਂ ਰਸਤੇ ਵਿੱਚ ਹੀ ਉਸ ਨੇ ਦਮ ਤੋੜ ਦਿੱਤਾ ਹੈ।

ਬਾਊਂਸਰ ਦਾ ਕਤਲ, ਫ਼ੇਸਬੁੱਕ 'ਤੇ ਸ਼ਰੇਆਮ ਕਬੂਲਿਆ, ਫ਼ਿਰ ਵੀ ਪੁਲਿਸ ਬੇਬਸ ਕਿਉਂ ?

ਇਸ ਮਾਮਲੇ ਨਾਲ ਜੁੜੀ ਇੱਕ ਫ਼ੇਸਬੁੱਕ ਪੋਸਟ ਤੇ ਉਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਪ੍ਰੀਤ ਸੇਖੋਂ ਨਾਂਅ ਦੇ ਫ਼ੇਸਬੁੱਕ ਆਈਡੀ ਤੋਂ ਪਾਈ ਗਈ ਇਸ ਅੰਗਰੇਜ਼ੀ 'ਚ ਪੋਸਟ ਵਿੱਚ ਲਿਖਿਆ ਹੈ "ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਜਿਹੜਾ ਅੱਜ ਰਣਜੀਤ ਐਵੇਨਿਊ ਅੰਮ੍ਰਿਤਸਰ ਜੱਗਾ ਬਾਊਂਸਰ ਦਾ ਕੰਮ ਹੋਇਆ ਉਹ ਅਸੀਂ ਕੀਤਾ, ਬਾਕੀ ਐਂਟੀ ਵੀ ਸਾਡੇ ਤਿਆਰ ਰਹਿਣ ਨੰਬਰ ਉਨ੍ਹਾਂ ਦਾ ਵੀ ਆਉਣ ਵਾਲਾ ਜਲਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ"

ਬਾਊਂਸਰ ਦਾ ਕਤਲ, ਫ਼ੇਸਬੁੱਕ 'ਤੇ ਸ਼ਰੇਆਮ ਕਬੂਲਿਆ, ਫ਼ਿਰ ਵੀ ਪੁਲਿਸ ਬੇਬਸ ਕਿਉਂ ?

ਇਸ ਘਟਨਾ ਨੇ ਪੁਲਿਸ ਪ੍ਰਸ਼ਾਸਨ ਨੂੰ ਵੱਡੇ ਸਵਾਲਾਂ ਦੇ ਘੇਰੇ 'ਚ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਐਨੀ ਵੱਡੀ ਵਾਰਦਾਤ ਦਾ ਵਾਪਰਨਾ ਤੇ ਸੋਸ਼ਲ ਮੀਡੀਆ 'ਤੇ ਸ਼ਰੇਆਮ ਗੁੰਡਾਗਰਦੀ ਦਾ ਪ੍ਰਚਾਰ ਕਰਨਾ ਪ੍ਰਗਟਾਵਾ ਕਰਦਾ ਹੈ ਕਿ ਸਮਾਜ ਵਿਰੋਧੀ ਅਨਸਰਾਂ ਦੇ ਹੌਸਲੇ ਕਿੰਨੇ ਵੱਡੇ ਹੋ ਚੁੱਕੇ ਹਨ, ਅਤੇ ਉਨ੍ਹਾਂ ਨੂੰ ਪੁਲਿਸ ਤੇ ਕਾਨੂੰਨ ਦਾ ਕੋਈ ਡਰ ਭੈਅ ਨਹੀਂ ਰਿਹਾ। ਇਹ ਵੀ ਪਤਾ ਲੱਗਿਆ ਹੈ ਕਿ ਜਿਹੜੀ ਗੱਡੀ ਗੈਂਗਸਟਰਾਂ ਨੇ ਵਾਰਦਾਤ ਵਿੱਚ ਵਰਤੀ ਹੈ, ਉਹ ਗੱਡੀ ਰਣਜੀਤ ਐਵੇਨਿਊ ਵਿੱਚ ਪਿਛਲੇ ਲੰਮੇ ਸਮੇਂ ਤੋਂ ਘੁੰਮ ਰਹੀ ਸੀ।

educare

ਹਮਲਾਵਰਾਂ ਦਾ ਅਜਿਹੇ ਇਲਾਕੇ ਵਿਚਾਇਨੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਸੁਰੱਖਿਅਤ ਫ਼ਰਾਰ ਹੋ ਜਾਣਾ ਪੁਲਿਸ ਲਈ ਵੱਡੇ ਸਵਾਲ ਖੜ੍ਹੇ ਕਰਦਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੇ ਜਾਣ ਅਤੇ ਜਲਦ ਹੀ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਤੱਕ ਪਹੁੰਚਾਉਣ ਦਾ ਭੋਰਸ ਦਿੱਤਾ ਜਾ ਰਿਹਾ ਹੈ, ਪਰ ਇਸ ਕਤਲ ਕਾਰਨ ਸ਼ਹਿਰ ਵਾਸੀਆਂ 'ਚ ਇਸ ਵੇਲੇ ਬੇਚੈਨੀ ਦਾ ਮਾਹੌਲ ਬਰਕਰਾਰ ਹੈ।ਜਗਰੂਪ ਦੇ ਇਸ ਵਹਿਸ਼ੀਆਨਾ ਕਤਲ ਦੀ ਖ਼ਬਰ ਸਾਰੇ ਇਲਾਕੇ ਵਿੱਚ ਜੰਗਲ ਦੀ ਅੱਗ ਵਾਂਗ ਫ਼ੈਲ ਗਈ।
-PTCNews