Fri, Apr 26, 2024
Whatsapp

ਚੀਨ ਦੇ ਸਮਾਨ ਦਾ ਬਾਈਕਾਟ ! ਸੱਚਮੁੱਚ ਸੰਭਵ ਜਾਂ ਸਿਰਫ਼ ਫੇਸਬੁੱਕੀ ਬੜ੍ਹਕਾਂ ?

Written by  Panesar Harinder -- June 21st 2020 03:33 PM
ਚੀਨ ਦੇ ਸਮਾਨ ਦਾ ਬਾਈਕਾਟ ! ਸੱਚਮੁੱਚ ਸੰਭਵ ਜਾਂ ਸਿਰਫ਼ ਫੇਸਬੁੱਕੀ ਬੜ੍ਹਕਾਂ ?

ਚੀਨ ਦੇ ਸਮਾਨ ਦਾ ਬਾਈਕਾਟ ! ਸੱਚਮੁੱਚ ਸੰਭਵ ਜਾਂ ਸਿਰਫ਼ ਫੇਸਬੁੱਕੀ ਬੜ੍ਹਕਾਂ ?

ਨਵੀਂ ਦਿੱਲੀ - ਭਾਰਤ ਦੇ 20 ਜਵਾਨਾਂ ਦੀਆਂ ਸ਼ਹੀਦੀਆਂ ਤੋਂ ਬਾਅਦ ਜਿੱਥੇ ਭਾਰਤ ਦੇ ਹੁਕਮਰਾਨਾਂ ਦੀ ਸਮਰੱਥਾ ਉੱਤੇ ਸਵਾਲ ਉੱਠੇ, ਉੱਥੇ ਹੀ ਇੱਕ ਦਮ ਉੱਠ ਖਲੋਇਆ 'ਬਾਈਕਾਟ ਚਾਈਨਾ' ਦਾ ਮੁੱਦਾ। ਸੋਸ਼ਲ ਮੀਡੀਆ ਦੇ ਪਲੇਟਫ਼ਾਰਮਾਂ 'ਤੇ ਇਸ ਗੱਲ ਨੂੰ ਦੇਸ਼ਭਗਤੀ ਦਾ ਨਵਾਂ ਮਾਪਦੰਡ ਸਾਬਤ ਕਰਨ 'ਤੇ ਜ਼ੋਰ ਰਿਹਾ। ਆਓ, ਹਾਜ਼ਰ ਤੱਥਾਂ ਦੇ ਅਧਾਰ 'ਤੇ ਇਸ ਮਸਲੇ ਨਾਲ ਜੁੜੇ ਵੱਖੋ-ਵੱਖ ਪੱਖ ਵੇਖਣ ਦੀ ਕੋਸ਼ਿਸ਼ ਕਰਦੇ ਹਾਂ। Boycott China and Chinese companies

ਤਾਜ਼ਾ ਸਰਵੇਖਣ 'ਚ ਵਪਾਰ ਬੰਦ ਕਰਨ ਦਾ ਮੁੱਦਾ ਰਿਹਾ ਭਾਰੂ

ਇੱਕ ਤਾਜ਼ਾ ਸਰਵੇਖਣ ਅਨੁਸਾਰ ਭਾਰਤ ਦੇ 93.40 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਭਾਰਤ ਨੂੰ ਚੀਨ ਨਾਲ ਹਰ ਤਰ੍ਹਾਂ ਦੇ ਵਪਾਰਕ ਸੰਬੰਧ ਖਤਮ ਕਰਨੇ ਚਾਹੀਦੇ ਹਨ ਤੇ ਸਾਰੇ ਵਪਾਰਕ ਸਮਝੌਤੇ ਰੱਦ ਕਰਨੇ ਚਾਹੀਦੇ ਹਨ। ਪਰ 6.6 ਪ੍ਰਤੀਸ਼ਤ ਲੋਕਾਂ ਦਾ ਕਹਿਣਾ ਹੈ ਕਿ ਸਰਹੱਦੀ ਤਣਾਅ ਦੇ ਬਾਵਜੂਦ ਵਪਾਰਕ ਸਬੰਧ ਜਾਰੀ ਰਹਿਣੇ ਚਾਹੀਦੇ ਹਨ। ਇਸ ਸਰਵੇਖਣ ਤਹਿਤ 25 ਸਾਲ ਤੋਂ ਘੱਟ ਉਮਰ ਦੇ 98.7 ਪ੍ਰਤੀਸ਼ਤ ਨੌਜਵਾਨਾਂ ਦਾ ਮੰਨਣਾ ਹੈ ਕਿ ਚੀਨ ਨਾਲ ਵਪਾਰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। 25 ਤੋਂ 45 ਸਾਲ ਦੇ 98.1 ਪ੍ਰਤੀਸ਼ਤ ਲੋਕਾਂ ਨੇ ਵੀ ਕਾਰੋਬਾਰ ਨੂੰ ਖਤਮ ਕਰਨ ਦੀ ਵਕਾਲਤ ਕੀਤੀ। ਇਸ ਤੋਂ ਇਲਾਵਾ 45 ਤੋਂ 60 ਸਾਲ ਦੀ ਉਮਰ ਦੇ 69.8 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਚੀਨ ਨਾਲ ਵਪਾਰਕ ਸਬੰਧਾਂ ਨੂੰ ਹੁਣ ਬੰਦ ਕਰ ਦੇਣਾ ਚਾਹੀਦਾ ਹੈ। 60 ਸਾਲ ਤੋਂ ਵੱਧ ਉਮਰ ਦੇ 98.6 ਪ੍ਰਤੀਸ਼ਤ ਲੋਕਾਂ ਨੇ ਵੀ ਕਿਹਾ ਕਿ ਚੀਨ ਨਾਲ ਵਪਾਰ ਰੋਕਣ ਦਾ ਸਮਾਂ ਆ ਗਿਆ ਹੈ। ਇਸ ਤੋਂ ਇਲਾਵਾ, 25 ਤੋਂ ਘੱਟ ਉਮਰ ਦੇ 1.3 ਪ੍ਰਤੀਸ਼ਤ, 25 ਤੋਂ 45 ਸਾਲ ਦੀ ਉਮਰ ਵਾਲਿਆਂ ਵਿੱਚ 1.9 ਪ੍ਰਤੀਸ਼ਤ, 45 ਤੋਂ 60 ਸਾਲ ਦੀ ਉਮਰ ਦੇ 30.2 ਪ੍ਰਤੀਸ਼ਤ ਤੇ 60 ਸਾਲ ਤੋਂ ਉਪਰ ਦੀ ਉਮਰ ਵਾਲੇ 1.4 ਪ੍ਰਤੀਸ਼ਤ ਨੇ ਕਿਹਾ ਕਿ ਇਹ ਜਾਰੀ ਰਹਿਣਾ ਚਾਹੀਦਾ ਹੈ। Boycott China and Chinese companies ਜਨਤਾ ਦੀਆਂ ਭਾਵਨਾਵਾਂ ਤੇ ਅੰਤਰਰਾਸ਼ਟਰੀ ਸਰੋਕਾਰ ਦੋਵੇਂ ਵੱਖੋ-ਵੱਖ ਖੇਤਰ ਹਨ। ਸਵਾਲ ਉੱਠਦਾ ਹੈ ਕਿ ਕੀ ਅਸਲ 'ਚ ਚੀਨੀ ਵਸਤਾਂ ਦਾ ਬਾਈਕਾਟ ਕਰਨਾ ਸੰਭਵ ਤੇ ਸਹੀ ਹੈ ? ਕੀ ਇਸ ਬਾਈਕਾਟ ਦਾ ਸਰਹੱਦੀ ਮਸਲਿਆਂ ਉੱਤੇ ਚੰਗਾ ਅਸਰ ਪਵੇਗਾ ? ਅੰਤਰਰਾਸ਼ਟਰੀ ਸੰਬੰਧਾਂ, ਆਰਥਿਕਤਾ, ਸੁਰੱਖਿਆ ਤੇ ਵਪਾਰਕ ਸਰੋਕਾਰਾਂ ਵਰਗੇ ਪੱਖਾਂ ਤੋਂ ਇਸ ਦੇ ਕੀ ਨਤੀਜੇ ਹੋ ਸਕਦੇ ਹਨ ? ਅਤੇ ਇੱਕ ਹੋਰ ਗੱਲ, ਕੀ ਭਾਰਤ ਵਪਾਰਕ ਬਾਈਕਾਟ ਤੋਂ ਪੈਦਾ ਹੋਣ ਵਾਲੇ ਨੁਕਸਾਨ (ਜੇਕਰ ਕੋਈ ਹੁੰਦਾ ਹੈ ਤਾਂ ) ਤੋਂ ਬਚਾਅ ਲਈ ਤਿਆਰ ਹੈ ? ਸੋਸ਼ਲ ਮੀਡੀਆ 'ਤੇ ਡੁੱਲ੍ਹ ਰਹੇ ਗਿਆਨ ਨੂੰ ਛੱਡ ਹੁਣ ਅਸਲੀਅਤ ਨਾਲ ਜੁੜੇ ਪੱਖਾਂ ਦੀ ਵਿਚਾਰ ਕਰਦੇ ਹਾਂ। Boycott China and Chinese companies

ਸਮਾਰਟਫ਼ੋਨ ਬਜ਼ਾਰ 'ਚ ਚੀਨ ਦਾ ਦਬਦਬਾ

ਦੁਨੀਆ ਭਰ 'ਚ ਸਮਾਰਟਫ਼ੋਨ ਬਜ਼ਾਰ 'ਚ ਚੀਨ ਦਾ ਦਬਦਬਾ ਹੈ। Xiaomi, Vivo, oppo, redmi, realme, LeEco ਵਰਗੇ ਫ਼ੋਨ ਅੱਜ ਹਰ ਘਰ 'ਚ ਹਨ, ਤੇ ਭਾਰਤ ਦੇ 60 ਫ਼ੀਸਦੀ ਲੋਕਾਂ ਕੋਲ ਇਨ੍ਹਾਂ ਵਿੱਚੋਂ ਹੀ ਕਿਸੇ ਕੰਪਨੀ ਦੇ ਫ਼ੋਨ ਹਨ। ਚੀਨ ਦੇ ਬਣੇ ਸਮਾਰਟਫ਼ੋਨਾਂ ਲਈ ਭਾਰਤ ਇੱਕ ਵੱਡਾ ਬਜ਼ਾਰ ਹੈ। ਕੀ ਬਹੁ-ਗਿਣਤੀ ਭਾਰਤੀ ਆਈਫ਼ੋਨ ਜਾਂ ਹੋਰ ਮਹਿੰਗੇ ਬ੍ਰੈਂਡ ਦੇ ਫ਼ੋਨ ਖਰੀਦਣ ਦੀ ਗੁੰਜਾਇਸ਼ ਰੱਖਦੇ ਹਨ ? ਉਹ ਵੀ ਮੌਜੂਦਾ ਤੇ ਬੀਤੇ ਸਮੇਂ ਨਾਲ ਜੁੜੇ ਹਾਲਾਤਾਂ ਵਿਚਕਾਰ।

ਵਿਸ਼ਵ ਵਪਾਰ ਸੰਗਠਨ (WTO) ਦੇ ਨਿਯਮ

ਚੀਨੀ ਕੰਪਨੀਆਂ ਦੇ ਬੰਦ ਹੋਣ ਅਤੇ ਬਾਈਕਾਟ ਦੇ ਸਵਾਲ 'ਤੇ ਸੀ.ਐੱਨ.ਆਈ. ਰਿਸਰਚ ਦੇ ਸੀ.ਐੱਮ.ਡੀ. ਕਿਸ਼ੋਰ ਓਸਵਾਲ ਦਾ ਕਹਿਣਾ ਹੈ ਕਿ ਭਾਰਤ ਕਿਸੇ ਵੀ ਦੇਸ਼ ਦੇ ਦਰਾਮਦ ਜਾਂ ਹੋਰ ਕਾਰੋਬਾਰ ਨੂੰ ਬੰਦ ਨਹੀਂ ਕਰ ਸਕਦਾ। ਇਸਦਾ ਕਾਰਨ ਵਿਸ਼ਵ ਵਪਾਰ ਸੰਗਠਨ (WTO) ਹੈ। ਵਿਸ਼ਵ ਵਪਾਰ ਸੰਗਠਨ ਦੇ ਨਿਯਮਾਂ ਦੇ ਅਨੁਸਾਰ, ਕਿਸੇ ਦੇਸ਼ ਦੀ ਸਰਕਾਰ ਦਰਾਮਦ ਜਾਂ ਕਾਰੋਬਾਰ ਨੂੰ ਰੋਕ ਨਹੀਂ ਸਕਦੀ। ਜੇ ਅਜਿਹਾ ਹੁੰਦਾ ਹੈ, ਤਾਂ ਚੀਨ ਭਾਰਤ ਦੇ ਵਪਾਰ ਨੂੰ ਭਾਰਤ ਦੇ 20 ਜਵਾਨਾਂ ਦੀਆਂ ਸ਼ਹੀਦੀਆਂ ਤੋਂ ਬਾਅਦ ਜਿੱਥੇ ਭਾਰਤ ਦੇ ਹੁਕਮਰਾਨਾਂ ਦੀ ਸਮਰੱਥਾ ਉੱਤੇ ਸਵਾਲ ਉੱਠੇ, ਉੱਥੇ ਹੀ ਇੱਕ ਦਮ ਉੱਠ ਖਲੋਇਆ 'ਬਾਈਕਾਟ ਚਾਈਨਾ' ਦਾ ਮੁੱਦਾ। ਸੋਸ਼ਲ ਮੀਡੀਆ ਦੇ ਪਲੇਟਫ਼ਾਰਮਾਂ 'ਤੇ ਇਸ ਗੱਲ ਨੂੰ ਦੇਸ਼ਭਗਤੀ ਦਾ ਨਵਾਂ ਮਾਪਦੰਡ ਸਾਬਤ ਕਰਨ 'ਤੇ ਜ਼ੋਰ ਰਿਹਾ।ਰੋਕ ਦੇਵੇਗਾ। ਅਜਿਹੀ ਸਥਿਤੀ ਵਿੱਚ ਵਿਸ਼ਵੀਕਰਨ ਖਤਮ ਹੋ ਜਾਵੇਗਾ।

ਚੀਨ ਤੋਂ ਪੁਰਜ਼ੇ ਤੇ ਕੱਚਾ ਮਾਲ ਮੰਗਵਾਉਣਾ ਵੱਡੀ ਲੋੜ

ਚੀਨ ਜਾਣ ਵਾਲੇ ਸਮਾਨ ਤੋਂ 7 ਗੁਣਾ ਵੱਧ ਭਾਰਤ ਮੰਗਵਾਉਂਦਾ ਹੈ। ਅਤੇ ਮੰਗਵਾਏ ਜਾਣ ਵਾਲੇ ਸਮਾਨ ਵਿੱਚ ਸਿਰਫ਼ ਲੈਪਟੌਪ, ਮੋਬਾਇਲ ਫੋਨਾਂ ਵਰਗੀਆਂ ਇਲੈਕਟ੍ਰਾਨਕੀ ਵਸਤਾਂ ਹੀ ਨਹੀਂ, ਬਲਕਿ ਤਿਆਰ ਦਵਾਈਆਂ ਅਤੇ ਦਵਾਈਆਂ ਬਣਾਉਣ ਦਾ ਕੱਚਾ ਮਾਲ ਸ਼ਾਮਲ ਹੈ। ਚੀਨੀ ਵਸਤਾਂ ਜਾਂ ਪੁਰਜ਼ਿਆਂ ਦੀ ਦਰਾਮਦ ਉਤੇ ਰੋਕ ਲਾਉਣ ਤੋਂ ਪਹਿਲਾਂ ਇਹ ਸੋਚਣਾ ਪਵੇਗਾ ਕਿ ਇਸ ਦਾ ਸਾਡੀ ਆਪਣੀ ਸਨਅਤ, ਸਾਡੇ ਆਪਣੇ ਲੋਕਾਂ ਨੂੰ ਕੀ ਨੁਕਸਾਨ ਹੋ ਸਕਦਾ ਹੈ। ਚੀਨੀ ਵਸਤਾਂ ਦੀ ਦਰਾਮਦ ਰੋਕਣ ਨਾਲ ਤਿਆਰ ਮਾਲ ਦੇ ਭਾਅ ਵੀ ਬਹੁਤ ਵਧ ਜਾਣਗੇ, ਤੇ ਭਾਰਤੀ ਸਨਅਤ ਦੀ ਸਸਤੇ ਭਾਅ ਸੁਚੱਜੇ ਉਤਪਾਦ ਕਰਨ ਦੀ ਗੁੰਜਾਇਸ਼ ਨੂੰ ਵੀ ਖੋਰਾ ਲਗੇਗਾ। ਇਸ ਨਾਲ ਇੱਕ ਤਾਂ ਭਾਰਤੀ ਜਨਤਾ ਲਈ ਚੀਜ਼ਾਂ ਮਹਿੰਗੀਆਂ ਹੋਣਗੀਆਂ, ਤੇ ਨਾਲ ਹੀ ਕੌਮਾਂਤਰੀ ਮਾਰਕੀਟ 'ਚ ਅਸੀਂ ਮੁਕਾਬਲਾ ਕਰਨ ਦੀ ਸਮਰੱਥਾ ਵੀ ਗੁਆ ਬੈਠਾਂਗੇ।

ਹਰ ਖੇਤਰ 'ਚ ਜੜ੍ਹਾਂ ਜਮਾ ਚੁੱਕੀਆਂ ਹਨ ਚੀਨੀ ਕੰਪਨੀਆਂ

ਭਾਰਤ ਅਤੇ ਚੀਨ ਵਿਚਕਾਰ ਵਪਾਰਕ ਸਬੰਧ ਨਿਰੋਲ ਉੱਪਰ ਦੱਸੀਆਂ ਵਸਤਾਂ ਤੱਕ ਹੀ ਸੀਮਤ ਨਹੀਂ। ਪਿਛਲੇ ਕੁਝ ਸਮੇਂ 'ਚ ਆਈਆਂ ਬਿਗ ਬਾਸਕਟ, ਪੇਟੀਐਮ, ਜ਼ੋਮੈਟੋ, ਫਲਿਪਕਾਰਟ, ਓਲਾ ਅਤੇ ਸਵਿਗੀ ਵਰਗੀਆਂ ਕੰਪਨੀਆਂ ਰਾਹੀਂ, ਚੀਨੀ ਵਪਾਰਕ ਅਦਾਰਿਆਂ ਦਾ ਭਾਰਤ ਅੰਦਰ 4 ਖਰਬ ਤੋਂ ਵੱਧ ਡਾਲਰ ਦਾ ਨਿਵੇਸ਼ ਹੋਇਆ ਮਿਲਦਾ ਹੈ। ਇਨ੍ਹਾਂ ਵਪਾਰਕ ਤਾਣੇ-ਬਾਣਿਆਂ ਵਿਚੋਂ ਤਟ-ਫਟ ਨਿਕਲ ਬਾਹਰ ਹੋ ਜਾਣਾ ਸੰਭਵ ਨਹੀਂ। Boycott China and Chinese companies

ਚੀਨ ਦੀ ਆਰਥਿਕਤਾ ਨੂੰ ਧੱਕਾ ? ਨਹੀਂ

ਇਨ੍ਹਾਂ ਤੋਂ ਇਲਾਵਾ ਦਿੱਲੀ ਮੈਟਰੋ ਰੈਪਿਡ ਟ੍ਰਾੰਜ਼ਿਟ ਕਾਰੀਡੋਰ ਦ ਠੇਕਾ ਚੀਨ ਦੀ ਕੰਪਨੀ ਨੂੰ ਮਿਲਣਾ ਅਤੇ ਬੈਂਕ ਆਫ਼ ਚਾਈਨਾ ਨੂੰ ਭਾਰਤ 'ਚ ਸ਼ਾਖਾਵਾਂ ਖੋਲ੍ਹਣ ਦੀ ਮਨਜ਼ੂਰੀ ਚੀਨ ਦੇ ਬਾਈਕਾਟ ਲਈ ਬਹੁਤ ਵੱਡਾ ਦਬਾਅ ਹਨ। ਇੱਥੇ ਇਹ ਤੱਥ ਵੀ ਵਿਚਾਰਨ ਯੋਗ ਹੈ ਕਿ ਭਾਰਤ 'ਚ ਐਨੇ ਵੱਡੇ ਪੱਧਰ 'ਤੇ ਵਿਕਦੀਆਂ ਚੀਨੀ ਵਸਤਾਂ, ਚੀਨ ਵੱਲੋਂ ਬਾਹਰ ਭੇਜੇ ਜਾਂਦੇ ਮਾਲ ਦਾ ਕੁੱਲ 2 ਫ਼ੀਸਦੀ ਹਿੱਸਾ ਹਨ। ਇਸ ਲਈ ਜੇਕਰ ਭਾਰਤ ਚੀਨ ਨਾਲ ਵਪਾਰ 'ਤੇ ਪੂਰੀ ਤਰ੍ਹਾਂ ਵੀ ਰੋਕ ਲਗਾ ਦੇਵੇ, ਤਾਂ ਵੀ ਚੀਨ ਦੀ ਆਰਥਿਕਤਾ ਨੂੰ ਕੋਈ ਬਹੁਤ ਵੱਡਾ ਧੱਕਾ ਨਹੀਂ ਲੱਗਣਾ, ਅਤੇ ਇਸੇ ਮਜ਼ਬੂਤ ਅਰਥਚਾਰੇ ਸਦਕਾ ਚੀਨ ਅੱਜ ਵਿਸ਼ਵ ਸ਼ਕਤੀ ਵਜੋਂ ਲਿਆ ਜਾਣ ਲੱਗਾ ਹੈ। Boycott China and Chinese companies ਚੀਨ ਦੇ ਬਣੇ ਸਮਾਰਟਫ਼ੋਨ ਤੋਂ ਹੀ ਸੋਸ਼ਲ ਮੀਡੀਆ 'ਤੇ ਚੀਨ ਦੇ ਸਮਾਨ ਦਾ ਬਾਈਕਾਟ ਕਰਨ ਦੀਆਂ ਪੋਸਟਾਂ ਹਾਸੋਹੀਣੀਆਂ ਜਾਪਦੀਆਂ ਹਨ ਜੋ ਲਾਇਕਾਂ ਜਾਂ ਕਮੈਂਟਾਂ ਦੀ ਦੌੜ ਤੋਂ ਅੱਗੇ ਕਿਸੇ ਪੜਾਅ 'ਤੇ ਨਹੀਂ ਪਹੁੰਣਗੀਆਂ। 'ਜਜ਼ਬਾਤੀ ਪ੍ਰਗਟਾਵਾ' ਯਥਾਰਥਕ ਤੱਥਾਂ ਅੱਗੇ ਨਿਗੂਣਾ ਰਹਿੰਦਾ ਹੈ। ਭਾਰਤ-ਚੀਨ ਸਰਹੱਦ ਮਸਲੇ ਅਤੇ ਗਲਵਾਨ ਘਾਟੀ 'ਚ ਵਾਪਰੇ ਦੁਖਾਂਤ ਦਾ ਹੱਲ ਸਿਆਸੀ ਸੂਝਬੂਝ ਤੇ ਕੂਟਨੀਤਕ ਸਹਿਜ ਦੀ ਸਾਂਝੀ ਵਰਤੋਂ ਨਾਲ ਹੀ ਸੰਭਵ ਹੋ ਸਕਦਾ ਹੈ।

  • Tags

Top News view more...

Latest News view more...