ਵਿਆਹ ਵਾਲੇ ਜੋੜ੍ਹੇ ਨੇ ਬਣਾਇਆ ਰਿਕਾਰਡ 

By Joshi - September 24, 2017 6:09 pm

ਸ੍ਰੀਲੰਕਾ 'ਚ ਇੱਕ ਜੋੜੇ ਨੇ ਵਰਲਡ ਰਿਕਾਰਡ ਬਣਾਉਣ ਦੀ ਸੋਚੀ ਅਤੇ ਲਾੜੀ ਨੇ ਆਪਣੇ ਵਿਆਹ ਸਮਾਗਮ 'ਚ ੩.੨ ਕਿਮੀ ਲੰਮੀ ਸਾੜ੍ਹੀ ਪਹਿਣ ਕੇ ਇਹ ਸੁਪਨਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। Bride makes world record wearing longest saree in her marriage!
Bride makes world record wearing longest saree in her marriage!ਇੰਨ੍ਹਾ ਲੰਮਾ ਸਾੜ੍ਹੀ ਦਾ ਪੱਲੂ ਜਿੱਥੇ ਸਾਰੇ ਕਿਤੇ ਚਰਚਾ ਦਾ ਵਿਸ਼ਾ ਬਣਿਆ ਰਿਹਾ, ਉਥੇ ਹੀ ਇਹ ਪੱਲੂ ਖੁਦ ਕਾਨੂੰਨੀ ਜਾਂਚ ਦੇ ਘੇਰੇ 'ਚ ਆ ਗਿਆ ਹੈ। Bride makes world record wearing longest saree in her marriage!

ਦਰਅਸਲ, ਇਸ ਸਾੜ੍ਹੀ ਦੇ ਪੱਲੂ ਨੂੰ ਚੁੱਕਣ ਲਈ ਤਕਰੀਬਨ ੨੫੦ ਤੋਂ ਉਪਰ ਸਕੂਲੀ ਬੱਚਿਆਂ ਦੀ ਮਦਦ ਲਈ ਗਈ ਸੀ।

ਵਿਆਹ ਵਾਲੀ ਦੁਲਹਨ ਪੇਸ਼ੇ ਵਜੋਂ ਇੱਕ ਮਾਡਲ ਹੈ ਅਤੇ ਉਸਦੀ ਇਹ ਸਾੜ੍ਹੀ ਹੁਣ ਤੱਕ ਦੀਆਂ ਸਭ ਤੋਂ ਲੰਮੀਆਂ ਸਾੜ੍ਹੀਆਂ ਦੀ ਸੂਚੀ 'ਚ ਤਾਂ ਸ਼ਾਮਿਲ ਹੋ ਗਈ ਹੈ ਪਰ ਉਸ 'ਤੇ ਕਾਨੂੰਨ ਗਹਿਰੀ ਅੱਖ ਨਾਲ ਦੇਖ ਰਿਹਾ ਹੈ।
Bride makes world record wearing longest saree in her marriage!ਸਾੜ੍ਹੀ ਦਾ ਪੱਲੂ ਚੁੱਕਣ ਤੋਂ ਇਲਾਵਾ ਫੁੱਲ ਸੁਟਣ ਲਈ ਵੀ ਡਿਊਟੀ ੧੦੦ ਸਕੂਲੀ ਵਿਦਿਆਰਥਣਾਂ ਦੀ ਲਗਾਈ ਗਈ ਸੀ।

ਇੱਥੇ ਤੁਹਾਨੂੰ ਦੱਸ ਦੇਈਏ ਕਿ ਸ੍ਰੀਲੰਕਾ ਵਿੱਚ ਤੁਸੀਂ ਬੱਚਿਆਂ ਤੋਂ ਅਜਿਹੇ ਕੰਮ ਨਹੀਂ ਕਰਵਾ ਸਕਦੇ ਹੋ ਕਿਉਂਕਿ ਇਹ ਕਾਨੂੰਨ ਦੀ ਉਲੰਘਣਾ ਮੰਨੀ ਜਾਂਦੀ ਹੈ।

ਇਸ ਮਾਮਲੇ 'ਚ ਜੇਕਰ ਨਵਾਂ ਵਿਆਹਿਆ ਜੋੜ੍ਹਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਹਨਾਂ ਨੂੰ ੧੦ ਸਾਲ ਦੀ ਜੇਲ੍ਹ ਹੋਣ ਦੇ ਵੀ ਆਸਾਰ ਹਨ।ਸ਼੍ਰੀਲੰਕਾ ਦੇ ਰਾਸ਼ਟਰੀ ਬਾਲ ਹਿਫਾਜ਼ਤ ਪ੍ਰਮਾਣੀਕਰਣ ਅਨੁਸਾਰ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ।
Bride makes world record wearing longest saree in her marriage!
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਮਾਗਮ 'ਚ ਕੇਂਦਰੀ ਸੂਬਾਈ ਦੇ ਮੁੱਖ ਮੰਤਰੀ ਸਰਤ ਏਕਨਾਇਕੇ ਵੀ ਪਹੁੰਚੇ ਸਨ।

—PTC News

adv-img
adv-img