Fri, Apr 26, 2024
Whatsapp

'ਰੋਂਦੇ ਸਾਰੇ ਵਿਆਹ ਪਿੱਛੋਂ', ਲੁਟੇਰੀ ਲਾੜੀ ਨੇ 2 ਦਿਨਾਂ 'ਚ ਲੁੱਟ ਲਿਆ ਸਹੁਰਾ ਪਰਿਵਾਰ

Written by  Panesar Harinder -- July 17th 2020 05:58 PM
'ਰੋਂਦੇ ਸਾਰੇ ਵਿਆਹ ਪਿੱਛੋਂ', ਲੁਟੇਰੀ ਲਾੜੀ ਨੇ 2 ਦਿਨਾਂ 'ਚ ਲੁੱਟ ਲਿਆ ਸਹੁਰਾ ਪਰਿਵਾਰ

'ਰੋਂਦੇ ਸਾਰੇ ਵਿਆਹ ਪਿੱਛੋਂ', ਲੁਟੇਰੀ ਲਾੜੀ ਨੇ 2 ਦਿਨਾਂ 'ਚ ਲੁੱਟ ਲਿਆ ਸਹੁਰਾ ਪਰਿਵਾਰ

ਫਾਜ਼ਿਲਕਾ - ਫ਼ਾਜ਼ਿਲਕਾ 'ਚ ਇੱਕ ਵਾਪਰੀ ਲੁੱਟ ਦੀ ਅਨੋਖੀ ਘਟਨਾ ਦੇ ਸਾਰੇ ਪਾਸੇ ਚਰਚੇ ਹੋ ਰਹੇ ਹਨ, ਜਿਸ 'ਚ ਫ਼ਿਲਮੀ ਸਟਾਈਲ 'ਚ ਲਾੜੀ ਨੇ ਆਪਣੇ ਸਹੁਰੇ ਪਰਿਵਾਰ ਦੇ ਚਾਅ ਨੂੰ ਦੋ ਹੀ ਦਿਨਾਂ 'ਚ ਹਵਾ ਕਰ ਦਿੱਤਾ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਹ ਆਪਣੀ ਚਾਵਾਂ ਮਲਾਰਾਂ ਨਾਲ ਲਿਆਂਦੀ ਨੂੰਹ ਦੀ ਲੁੱਟ ਦੇ ਸ਼ਿਕਾਰ ਹੋ ਗਏ ਹਨ। 2 ਦਿਨ ਦੀ ਲਾੜੀ ਲੱਖਾਂ ਰੁਪਏ ਦੇ ਗਹਿਣੇ ਅਤੇ 80 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਤੀਜੇ ਦਿਨ ਫ਼ਰਾਰ ਹੋ ਗਈ। ਪੁਲਿਸ ਨੇ ਲਾੜੀ ਸਮੇਤ ਉਸ ਦੇ ਪਰਿਵਾਰ ਦੇ ਚਾਰ ਮੈਬਰਾਂ 'ਤੇ ਮਾਮਲਾ ਦਰਜ ਕੀਤਾ ਹੈ। Bride ran away second day with gold and cash ਮਿਲੀ ਜਾਣਕਾਰੀ ਮੁਤਾਬਕ ਫਾਜ਼ਿਲਕਾ ਦੀ ਰਾਧਾ ਸਵਾਮੀ ਕਾਲੋਨੀ ਨਿਵਾਸੀ ਜਿਤੇਂਦਰ ਪੁੱਤਰ ਗੁਰਦਾਸ ਸਿੰਘ ਦਾ ਵਿਆਹ ਬੀਤੇ ਜੂਨ ਮਹੀਨੇ 'ਚ ਪਿੰਡ ਕਾਠਗੜ੍ਹ ਦੀ ਰਹਿਣ ਵਾਲੀ ਨਿਸ਼ਾ ਨਾਲ ਹੋਇਆ ਸੀ। ਕੋਰੋਨਾ ਮਹਾਮਾਰੀ ਤੋਂ ਉਪਜੇ ਤਾਲ਼ਾਬੰਦੀ ਅਤੇ ਕਰਫ਼ਿਊ ਕਾਰਨ ਬੇਹੱਦ ਸਾਦਾ ਤਰੀਕੇ ਨਾਲ ਬਿਨਾਂ ਦਾਜ ਦੇ ਕੀਤਾ ਗਿਆ ਸੀ, ਪਰ ਵਿਆਹ 'ਚ ਮੁੰਡੇ ਦੇ ਪਰਿਵਾਰ ਵਲੋਂ ਕੁੜੀ ਨੂੰ 20 ਤੋਲੇ ਸੋਨਾ ਪਾਇਆ ਗਿਆ। ਵਿਆਹ ਦੇ 2 ਦਿਨ ਬਾਅਦ ਹੀ ਕੁੜੀ ਦੇ ਪੇਕੇ ਵਾਲੇ ਉਸ ਨੂੰ ਆਪਣੇ ਨਾਲ ਲੈ ਗਏ। ਉਸ ਤੋਂ ਬਾਅਦ ਜਦੋਂ ਜਿਤੇਂਦਰ ਆਪਣੀ ਪਤਨੀ ਨੂੰ ਲੈਣ ਗਿਆ ਤਾਂ ਪਰਿਵਾਰ ਵਾਲਿਆਂ ਨੇ ਕੁੜੀ ਨੂੰ ਉਸ ਦੇ ਨਾਲ ਭੇਜਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਬੇਇਜ਼ਤ ਕਰਕੇ ਘਰ ਤੋਂ ਕੱਢਦੇ ਹੋਏ ਕਿਹਾ ਕਿ ਅਸੀਂ ਤਾਂ ਤੁਹਾਡੇ ਨਾਲ ਠੱਗੀ ਮਾਰਨੀ ਸੀ ਅਤੇ ਉਹ ਮਾਰ ਲਈ। ਹੁਣ ਤੁਸੀਂ ਕਿਤੇ ਵੀ ਸਾਡੀ ਸ਼ਿਕਾਇਤ ਕਰ ਦਿਓ ਕੋਈ ਸਾਡਾ ਕੁਝ ਨਹੀਂ ਵਿਗਾੜ ਸਕਦਾ। Bride ran away second day with gold and cash ਪੰਚਾਇਤ ਨੂੰ ਨਾਲ ਲੈ ਕੇ ਮੁੰਡੇ ਵਾਲੇ ਕਈ ਵਾਰ ਕੁੜੀ ਨੂੰ ਲੈਣ ਗਏ ਪਰ ਕੁੜੀ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਭੇਜਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਇਸ ਦੇ ਬਾਅਦ ਜਿਤੇਂਦਰ ਨੇ ਫਾਜ਼ਿਲਕਾ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿੱਥੇ ਪੁਲਿਸ ਨੇ ਜਾਂਚ ਕਰਨ ਤੋਂ ਬਾਅਦ ਮਾਮਲੇ ਨੂੰ ਠੀਕ ਪਾਇਆ, ਅਤੇ ਪੁਲਿਸ ਨੇ ਜਿਤੇਂਦਰ ਦੀ ਪਤਨੀ ਨਿਸ਼ਾ ਅਤੇ ਉਸ ਦੇ ਪਰਿਵਾਰ ਦੇ ਚਾਰ ਮੈਂਬਰਾਂ 'ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। Bride ran away second day with gold and cash ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਜਿਤੇਂਦਰ ਨੇ ਦੱਸਿਆ ਕਿ ਉਸ ਦਾ ਵਿਆਹ 5 ਜੂਨ ਨੂੰ ਕਾਠਗੜ੍ਹ ਨਿਵਾਸੀ ਨਿਸ਼ਾ ਦੇ ਨਾਲ ਹੋਇਆ ਸੀ। ਜਿਤੇਂਦਰ ਨੇ ਇਹ ਵੀ ਖੁਲਾਸਾ ਕੀਤਾ ਕਿ ਨਿਸ਼ਾ ਦੇ ਪਰਿਵਾਰ ਵਾਲਿਆਂ ਵਲੋਂ ਪਹਿਲਾਂ ਵੀ ਇੰਝ ਹੀ ਵਿਆਹ ਦੇ ਨਾਂ 'ਤੇ ਦੋ ਵੱਖਰੇ-ਵੱਖਰੇ ਪਰਿਵਾਰਾਂ ਨੂੰ ਠੱਗਿਆ ਜਾ ਚੁੱਕਿਆ ਹੈ ਅਤੇ ਉਨ੍ਹਾਂ ਦਾ ਪਰਿਵਾਰ ਨਿਸ਼ਾ ਤੇ ਉਸ ਦੇ ਪਰਿਵਾਰ ਦਾ ਤੀਜਾ ਸ਼ਿਕਾਰ ਹੈ। ਉਸ ਨੇ ਦੱਸਿਆ ਕਿ ਨਿਸ਼ਾ ਰਾਣੀ ਜਾਂਦੇ ਹੋਏ ਆਪਣੇ ਨਾਲ 20 ਤੋਲੇ ਸੋਨਾ, ਜਿਸ 'ਚ ਸੋਨੇ ਦਾ ਹਾਰ, ਸੋਨੇ ਦਾ ਟਿੱਕਾ, ਸੋਨੇ ਦੀਆਂ ਚਾਰ ਚੂੜੀਆਂ ਅਤੇ ਸੋਨੇ ਦੇ ਟੌਪਸ ਅਤੇ ਵਿਆਹ 'ਚ ਇਕੱਠੇ ਹੋਏ ਸ਼ਗਨ ਦੇ 80 ਹਜ਼ਾਰ ਰੁਪਏ ਦੀ ਰਾਸ਼ੀ ਵੀ ਆਪਣੇ ਨਾਲ ਲੈ ਗਈ। ਉਸ ਨੇ ਦੱਸਿਆ ਕਿ ਕੁੜੀ ਦੇ ਪਰਿਵਾਰ ਵਾਲਿਆਂ ਨੇ ਲੋਕਾਂ ਨੂੰ ਵਿਆਹ ਦੇ ਨਾਂਅ 'ਤੇ ਠੱਗਣ ਵਾਲਾ ਇੱਕ ਗਿਰੋਹ ਬਣਾਇਆ ਹੋਇਆ ਹੈ ਜੋ ਭੋਲ਼ੇ-ਭਾਲੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ ਅਤੇ ਬਾਅਦ 'ਚ ਉਨ੍ਹਾਂ ਨਾਲ ਠੱਗੀ ਮਾਰ ਲੈਂਦਾ ਹੈ। ਮੁੰਡੇ ਵਾਲਿਆਂ ਨੇ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ, ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਨਿਸ਼ਾ ਤੇ ਉਸ ਦੇ ਪਰਿਵਾਰ ਉੱਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਜਿਤੇਂਦਰ ਤੇ ਉਸ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨਾਲ ਧੋਖਾ ਕਰਨ ਵਾਲੇ ਇਸ ਪਰਿਵਾਰ ਨੂੰ ਛੇਤੀ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ।


  • Tags

Top News view more...

Latest News view more...