ਕਾਰੋਬਾਰ

ਬ੍ਰਿਟੇਨ ਤੇ ਯੂਰਪੀ ਸੰਘ ਵਿਚਕਾਰ ਬ੍ਰੈਗਜ਼ਿਟ ਟਰੇਡ ਡੀਲ 'ਤੇ ਬਣੀ ਸਹਿਮਤੀ, ਸਿੰਗਲ ਬਾਜ਼ਾਰ ਦਾ ਨਹੀਂ ਰਹੇਗਾ ਹਿੱਸਾ

By Jagroop Kaur -- December 24, 2020 11:12 pm -- Updated:Feb 15, 2021

ਬ੍ਰਿਟੇਨ ਅਤੇ ਯੂਰਪੀਅਨ ਯੂਨੀਅਨ ਨੇ ਵੀਰਵਾਰ ਨੂੰ ਇਕ ਇਤਿਹਾਸਕ-ਬ੍ਰੈਕਸਿਤ ਸੌਦੇ ਨੂੰ ਅੰਤਮ ਰੂਪ ਦੇ ਦਿੱਤਾ ਜੋ ਉਨ੍ਹਾਂ ਦੇ ਭਵਿੱਖ ਦੇ ਵਪਾਰਕ ਸੰਬੰਧਾਂ ਨੂੰ ਪ੍ਰਭਾਸ਼ਿਤ ਕਰੇਗੀ, ਯੂਕੇ ਦੇ 1 ਜਨਵਰੀ ਨੂੰ ਯੂਰਪੀਅਨ ਸਿੰਗਲ ਬਾਜ਼ਾਰ ਵਿਚੋਂ ਕ੍ਰੈਸ਼ ਹੋਣ ਦੇ ਜੋਖਮ ਨੂੰ ਘਟਾਏਗਾ | ਇਸ ਦੀ ਪੁਸ਼ਟੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਕੀਤੀ ,ਇਸ ਬਾਰੇ ਬੋਲਦੇ ਹੋਏ ਪ੍ਰਧਾਨ ਮੰਤਰੀ ਦੇ ਅਫ਼ੀਸ਼ੀਲਸ ਨੇ ਕਿਹਾ ਕਿ ਯੂਰਪੀ ਸੰਘ ਨਾਲ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ।

ਅਸੀਂ ਆਪਣੇ ਪੈਸੇ, ਸਰਹੱਦ, ਕਾਨੂੰਨਾਂ, ਵਪਾਰ ਅਤੇ ਮੱਛੀ ਫੜਨ ਦੇ ਜਲ ਖੇਤਰ ਨੂੰ ਵਾਪਸ ਲੈ ਲਿਆ ਹੈ। ਬ੍ਰਿਟਿਸ਼ ਪੀ. ਐੱਮ. ਦੇ ਦਫ਼ਤਰ ਨੇ ਕਿਹਾ ਕਿ ਅਸੀਂ ਪਹਿਲੇ ਮੁਕਤ ਵਪਾਰ ਸਮਝੌਤੇ 'ਤੇ ਦਸਤਖ਼ਤ ਕੀਤੇ ਹਨ, ਜੋ ਕਿ ਜ਼ੀਰੋ ਟੈਰਿਫ ਤੇ ਜ਼ੀਰੋ ਕੋਟਾ 'ਤੇ ਆਧਾਰਿਤ ਹੈ।

Also Read | ਪੰਜਾਬ ਵਾਸੀਆਂ ਲਈ ਰਾਹਤ, ਅੱਜ ਰਾਤ ਨਹੀਂ ਲੱਗੇਗਾ ਕਰਫਿਊ

UK EU close in on Brexit deal

ਇਹ ਕਦੇ ਵੀ ਈ. ਯੂ. ਨਾਲ ਰਹਿੰਦੇ ਹੋਏ ਹਾਸਲ ਨਹੀਂ ਕੀਤਾ ਜਾ ਸਕਦਾ ਸੀ। ਗੌਰਤਲਬ ਹੈ ਕਿ ਬ੍ਰਿਟੇਨ ਦੇ ਯੂਰਪੀ ਸੰਘ ਤੋਂ ਵੱਖ ਹੋਣ ਦਾ ਇਕ ਸਾਲ ਪੂਰਾ ਹੋਣ ਤੋਂ ਇਕ ਹਫਤੇ ਪਹਿਲਾਂ ਹੀ ਇਹ ਡੀਲ ਪੂਰੀ ਹੋਈ ਹੈ, ਇਸ ਨਾਲ ਇਹ ਤੈਅ ਹੋ ਗਿਆ ਕਿ ਬ੍ਰਿਟੇਨ ਹੁਣ ਯੂਰਪੀ ਸੰਘ ਦੇ ਆਰਥਿਕ ਢਾਂਚੇ ਦਾ ਹਿੱਸਾ ਨਹੀਂ ਹੋਵੇਗਾ।

1 ਜਨਵਰੀ ਤੋਂ ਲਾਜ਼ਮੀ ਫ਼ਾਸਟੈਗ, ਜੇ ਨਾ ਕੀਤੀ ਪਾਲਣਾ ਤਾਂ ਭਰਨਾ ਹੋਵੇਗਾ ਭਾਰੀ ਜ਼ੁਰਮਾਨਾ

Outline of historic Brexit trade deal reached, officials say

ਹਾਲਾਂਕਿ ਯੂਰਪੀ ਸੰਘ ਅਤੇ ਬ੍ਰਿਟੇਨ ਵਿਚਕਾਰ ਭਵਿੱਖ ਵਿਚ ਕਿਸ ਤਰ੍ਹਾਂ ਦੇ ਰਿਸ਼ਤੇ ਹੋਣਗੇ, ਇਹ ਮਾਮਲਾ ਹੁਣ ਵੀ ਅਣਸੁਲਝਿਆ ਹੈ। 31 ਦਸੰਬਰ ਨੂੰ ਵਪਾਰ ਸਮਝੌਤਾ ਹੋਣ ਦੀ ਅੰਤਿਮ ਮੁਹਲਤ ਖ਼ਤਮ ਹੋ ਰਹੀ ਸੀ।

UK EU close in on Brexit deal

ਬ੍ਰਿਟੇਨ ਦੀ ਯੂਰਪੀ ਸੰਘ ਵਿਚ ਕਦੇ ਚੱਲੀ ਹੀ ਨਹੀਂ। ਇਸ ਦੇ ਉਲਟ ਬ੍ਰਿਟੇਨ ਦੇ ਲੋਕਾਂ ਦੀ ਜ਼ਿੰਦਗੀ 'ਤੇ ਈ. ਯੂ. ਕੰਟਰੋਲ ਜ਼ਿਆਦਾ ਰਿਹਾ ਹੈ। ਵਪਾਰ ਲਈ ਬ੍ਰਿਟੇਨ ਤੇ ਈ. ਯੂ. ਦੀਆਂ ਕਈ ਸ਼ਰਤਾਂ ਸਨ। ਬ੍ਰਿਟੇਨ ਦੇ ਰਾਜਨੀਤਕ ਦਲਾਂ ਨੂੰ ਲੱਗਦਾ ਰਿਹਾ ਹੈ ਕਿ ਅਰਬਾਂ ਪੌਂਡ ਸਲਾਨਾ ਫੀਸ ਦੇਣ ਤੋਂ ਬਾਅਦ ਵੀ ਬ੍ਰਿਟੇਨ ਨੂੰ ਇਸ ਤੋਂ ਬਹੁਤਾ ਫਾਇਦਾ ਨਹੀਂ ਹੋਇਆ। ਇਸ ਲਈ ਬ੍ਰੈਗਜ਼ਿਟ ਦੀ ਮੰਗ ਉੱਠੀ ਸੀ।