ਪਟਿਆਲਾ ‘ਚ ਭਰਾ ਨੇ ਅਣਖ਼ ਖ਼ਾਤਰ ਆਪਣੀ ਭੈਣ ਨੂੰ ਭਾਖੜਾ ਨਹਿਰ ‘ਚ ਸੁੱਟ ਕੇ ਕੀਤੀ ਹੱਤਿਆ

0
653
Brother in Patiala kills his sister for throwing her sister in the Bhakra canal

ਪਟਿਆਲਾ ‘ਚ ਭਰਾ ਨੇ ਅਣਖ਼ ਖ਼ਾਤਰ ਆਪਣੀ ਭੈਣ ਨੂੰ ਭਾਖੜਾ ਨਹਿਰ ‘ਚ ਸੁੱਟ ਕੇ ਕੀਤੀ ਹੱਤਿਆ:ਪਟਿਆਲਾ ‘ਚ ਇੱਕ ਭਰਾ ਵੱਲੋਂ ਅਣਖ਼ ਖ਼ਾਤਰ ਭੈਣ ਨੂੰ ਭਾਖੜਾ ਨਹਿਰ ‘ਚ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ।ਪਟਿਆਲਾ ‘ਚ ਨਾਭਾ ਰੋਡ ‘ਤੇ ਪੈਂਦੀ ਨਜੂਲ ਕਾਲੋਨੀ ਵਿਚ ਰਹਿਣ ਵਾਲੇ ਇੱਕ ਭਰਾ ਨੇ ਅਣਖ ਖ਼ਾਤਰ ਆਪਣੀ ਭੈਣ ਨੂੰ ਭਾਖੜਾ ਨਹਿਰ ‘ਚ ਸੁੱਟ ਦਿੱਤਾ ਹੈ। Brother in Patiala kills his sister for throwing her sister in the Bhakra canal

ਮ੍ਰਿਤਕ ਲੜਕੀ ਦੀ ਪਛਾਣ 19 ਸਾਲਾ ਪ੍ਰੀਤੀ ਵਜੋਂ ਹੋਈ ਹੈ ਜੋ ਕਿ ਨਾਭਾ ਤੋਂ ਲਾਇਬਰੇਰੀਅਨ ਦਾ ਕੋਰਸ ਕਰ ਰਹੀ ਸੀ।ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਕਾਤਲ ਭਰਾ ਨੇ ਖੁਦ ਹੀ ਅਪਣੇ ਪਰਿਵਾਰ ਨੂੰ ਜਾਣੂ ਕਰਵਾਇਆ।ਇਸ ਤੋਂ ਬਾਅਦ ਪਰਿਵਾਰ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।ਪੁਲਿਸ ਨੇ ਕਥਿਤ ਦੋਸ਼ੀ ਭਰਾ ਵਿਰੁਧ ਕਤਲ ਦਾ ਮਾਮਲਾ ਦਰਜ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।Brother in Patiala kills his sister for throwing her sister in the Bhakra canalਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰੀਤੀ ਦੀ ਮਾਤਾ ਸੁਨਹਿਰੀ ਦੇਵੀ ਨੇ ਦੱਸਿਆ ਕਿ ਕਿਸੇ ਗੱਲ ਨੂੰ ਲੈ ਕੇ ਪ੍ਰੀਤੀ ਤੇ ਉਸ ਦੇ ਭਰਾ ਬਹਾਦਰ ਸਿੰਘ ਵਿਚਕਾਰ ਦੇਰ ਰਾਤ ਝਗੜਾ ਹੋਇਆ ਸੀ।ਇਸ ਤੋਂ ਬਾਅਦ ਸਵੇਰੇ ਉੱਠ ਕੇ ਵੇਖਿਆ ਤਾਂ ਪ੍ਰੀਤੀ ਘਰ ਵਿਚ ਨਹੀਂ ਸੀ।ਉਨ੍ਹਾਂ ਕਾਫ਼ੀ ਦੇਰ ਤੱਕ ਉਸ ਦੀ ਭਾਲ ਵੀ ਕੀਤੀ ਪਰ ਉਸ ਦਾ ਕੋਈ ਅਤਾ ਪਤਾ ਨਹੀਂ ਲਗਿਆ।ਇਸੇ ਦੌਰਾਨ ਪ੍ਰੀਤੀ ਦੇ ਭਰਾ ਬਹਾਦਰ ਸਿੰਘ ਨੇ ਪਰਿਵਾਰ ਵਾਲਿਆਂ ਨੂੰ ਸਾਰੀ ਘਟਨਾ ਬਾਰੇ ਖ਼ੁਦ ਹੀ ਦੱਸ ਦਿਤਾ। Brother in Patiala kills his sister for throwing her sister in the Bhakra canalਉਸ ਨੇ ਦੱਸਿਆ ਕਿ ਉਸ ਨੇ ਪ੍ਰੀਤੀ ਦੀ ਭਾਖੜਾ ਨਹਿਰ ‘ਚ ਸੁੱਟ ਕੇ ਹੱਤਿਆ ਕਰ ਦਿਤੀ ਹੈ,ਕਿਉਂਕਿ ਉਹ ਕਿਸੇ ਲੜਕੇ ਨਾਲ ਫ਼ੋਨ ‘ਤੇ ਗੱਲ ਕਰਦੀ ਸੀ,ਜਿਸ ਤੋਂ ਉਹ ਉਸ ਨੂੰ ਰੋਕਦਾ ਸੀ।ਪੁਲਿਸ ਕਪਤਾਨ ਸ਼ਹਿਰੀ ਕੇਸਰ ਸਿੰਘ ਨੇ ਦੱਸਿਆ ਕਿ ਥਾਣਾ ਸਿਵਲ ਲਾਈਨ ਦੀ ਪੁਲਿਸ ਵਲੋਂ ਮ੍ਰਿਤਕਾ ਦੀ ਮਾਤਾ ਦੇ ਬਿਆਨਾਂ ਦੇ ਆਧਾਰ ‘ਤੇ ਭਰਾ ਬਹਾਦਰ ਸਿੰਘ ਵਿਰੁਧ ਭਾਰਤੀ ਦੰਡਾਵਲੀ ਦੀ ਧਾਰਾ 302 ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।ਉਨ੍ਹਾਂ ਦੱਸਿਆ ਕਿ ਪੁਲਿਸ ਨੇ ਕਥਿਤ ਦੋਸ਼ੀ ਬਹਾਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਗੋਤਾਖੋਰਾਂ ਦੀ ਮਦਦ ਦੇ ਨਾਲ ਪ੍ਰੀਤੀ ਦੀ ਲਾਸ਼ ਨੂੰ ਨਹਿਰ ‘ਚੋਂ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ।
-PTCNews