Union Budget 2023 Live Updates : ਵੱਡੀ ਖ਼ਬਰ ; ਨਵੀਂ ਪ੍ਰਣਾਲੀ ਤਹਿਤ 7 ਲੱਖ ਤੋਂ ਘੱਟ ਆਮਦਨ ਵਾਲਿਆਂ ਨੂੰ ਨਹੀਂ ਦੇਣਾ ਪਵੇਗਾ ਕੋਈ ਆਮਦਨ ਟੈਕਸ
'ਸ਼ਹਿਰਾਂ 'ਚ ਨਾਲਿਆਂ ਦੀ ਸਫ਼ਾਈ ਲਈ ਨਵੀਂ ਯੋਜਨਾ'
'ਆਦਿਵਾਸੀਆਂ ਲਈ ਨਵੇਂ ਸਕੂਲ ਖੋਲ੍ਹੇ ਜਾਣਗੇ'
'ਕੈਦੀਆਂ ਲਈ ਸਰਕਾਰ ਦੀ ਨਵੀਂ ਯੋਜਨਾ'
'ਕੈਦੀਆਂ ਦੀ ਜ਼ਮਾਨਤ ਦਾ ਪੈਸਾ ਸਰਕਾਰ ਦੇਵੇਗੀ'
ਬਜਟ 2023 ਵਿਚ ਚਾਂਦੀ ਉਤੇ ਕਸਟਮ ਡਿਊਟੀ ਵਿਚ ਇਜ਼ਾਫਾ ਕਰ ਦਿੱਤਾ ਗਿਆ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲਿਥੀਅਮ ਆਇਨ ਬੈਟਰੀ ਦੀ ਦਰਾਮਦ 'ਤੇ ਕਸਟਮ ਡਿਊਟੀ 'ਚ ਛੋਟ ਦਾ ਵੀ ਐਲਾਨ ਕੀਤਾ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਸਰਕਾਰੀ ਏਜੰਸੀਆਂ PAN ਨੂੰ ਪਛਾਣ ਪੱਤਰ ਮੰਨਣਗੀਆਂ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਊਰਜਾ ਸੁਰੱਖਿਆ ਦੇ ਖੇਤਰ 'ਚ 35 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਨਵਿਆਉਣਯੋਗ ਊਰਜਾ ਖੇਤਰ 'ਚ 20,700 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਖੇਤਰੀ ਹਵਾਈ ਸੰਪਰਕ ਨੂੰ ਬਿਹਤਰ ਬਣਾਉਣ ਲਈ 50 ਹਵਾਈ ਅੱਡੇ, ਹੈਲੀਪੈਡ, ਵਾਟਰ ਏਅਰੋ ਡਰੋਨ, ਐਡਵਾਂਸਡ ਲੈਂਡਿੰਗ ਗਰਾਊਂਡ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ।
ਅਗਲੇ 3 ਸਾਲਾਂ ਵਿੱਚ, ਸਰਕਾਰ ਕਬਾਇਲੀ ਵਿਦਿਆਰਥੀਆਂ ਦੀ ਸਹਾਇਤਾ ਕਰਨ ਵਾਲੇ 740 ਏਕਲਵਿਆ ਮਾਡਲ ਸਕੂਲਾਂ ਲਈ 38,800 ਅਧਿਆਪਕਾਂ ਅਤੇ ਸਹਾਇਕ ਸਟਾਫ ਦੀ ਨਿਯੁਕਤੀ ਕਰੇਗੀ। ਇਸ ਤੋਂ ਇਲਾਵਾ ਵਿੱਤ ਮੰਤਰੀ ਨੇ ਦੇਸ਼ ਵਿੱਚ 50 ਨਵੇਂ ਹਵਾਈ ਅੱਡੇ ਬਣਾਉਣ ਦਾ ਐਲਾਨ ਵੀ ਕੀਤਾ ਹੈ।
1. ਪੀਐਮ ਆਵਾਸ ਯੋਜਨਾ ਦਾ ਫੰਡ 66 ਫ਼ੀਸਦੀ ਵਧਾਇਆ
2. ਦੇਸ਼ 'ਚ 157 ਨਰਸਿੰਗ ਕਾਲਜ ਬਣਾਏ ਜਾਣਗੇ
3. ਰੇਲਵੇ ਲਈ 2.4 ਲੱਖ ਕਰੋੜ ਰੁਪਏ ਬਜਟ ਰੱਖਿਆ
4. ਖੇਤੀ ਕਰਜ਼ੇ ਦਾ ਟੀਚਾ ਵਧਾ ਕੇ 20 ਲੱਖ ਕਰੋੜ ਰੁਪਏ ਕਰਨ ਦਾ ਦਾਅਵਾ
ਖਜ਼ਾਨਾ ਮੰਤਰੀ ਨੇ ਸੰਸਦ ਵਿਚ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਅਗਲੇ ਇਕ ਸਾਲ 'ਚ ਦੋ ਲੱਖ ਕਰੋੜ ਰੁਪਏ ਖਰਚ ਕੇ ਲੋੜਵੰਦ ਪਰਿਵਾਰਾਂ ਨੂੰ ਮੁਫ਼ਤ ਅਨਾਜ ਦਿੱਤਾ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ 2014 ਤੋਂ ਸਰਕਾਰ ਦੇ ਯਤਨਾਂ ਸਦਕਾ ਲੋਕਾਂ ਦੇ ਜੀਵਨ 'ਚ ਸੁਧਾਰ ਹੋਇਆ।
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਖੇਤੀਬਾੜੀ ਕਰਜ਼ੇ ਦਾ ਟੀਚਾ ਵਧਾ ਕੇ 20 ਲੱਖ ਕਰੋੜ ਰੁਪਏ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨਾਲ ਸਬੰਧਤ ਸਟਾਰਟ-ਅੱਪਜ਼ ਨੂੰ ਪਹਿਲ ਦਿੱਤੀ ਜਾਵੇਗੀ। ਨੌਜਵਾਨ ਉੱਦਮੀਆਂ ਦੁਆਰਾ ਖੇਤੀ-ਸ਼ੁਰੂਆਤ ਨੂੰ ਉਤਸ਼ਾਹਿਤ ਕਰਨ ਲਈ ਐਗਰੀਕਲਚਰ ਐਕਸਲੇਟਰ ਫੰਡ ਸਥਾਪਤ ਕੀਤਾ ਜਾਵੇਗਾ।
ਬਜਟ 2023-24 ਦੀਆਂ ਤਰਜੀਹਾਂ - ਵਿਕਾਸ, ਬੁਨਿਆਦੀ ਅਤੇ ਨਿਵੇਸ਼, ਸੰਭਾਵਨਾਵਾਂ, ਹਰਿਆਲੀ ਵਿਕਾਸ, ਨੌਜਵਾਨ ਅਤੇ ਵਿੱਤੀ ਖੇਤਰ ਨੂੰ ਜਾਰੀ ਕਰਨਾ: ਵਿੱਤ ਮੰਤਰੀ ਨਿਰਮਲਾ ਸੀਤਾਰਮਨ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ ਪੇਸ਼ ਰਹੇ ਹਨ। ਨਿਰਮਲਾ ਸੀਤਾਰਮਨ ਨੇ ਕਿਹਾ ਕਿ ਇਹ ਅੰਮ੍ਰਿਤਕਲ ਦਾ ਪਹਿਲਾ ਬਜਟ ਹੈ। ਉਨ੍ਹਾਂ ਕਿਹਾ ਕਿ ਭਾਰਤ ਦੀ ਆਰਥਿਕਤਾ ਸਹੀ ਦਿਸ਼ਾ ਵੱਲ ਵਧ ਰਹੀ ਹੈ ਅਤੇ ਸੁਨਹਿਰੇ ਭਵਿੱਖ ਵੱਲ ਵਧ ਰਹੀ ਹੈ। ਨਿਰਮਲਾ ਸੀਤਾਰਮਨ ਨੇ ਕਿਹਾ, ਦੁਨੀਆ ਨੇ ਭਾਰਤੀ ਅਰਥਵਿਵਸਥਾ ਨੂੰ ਚਮਕਦਾ ਸਿਤਾਰਾ ਮੰਨਿਆ ਹੈ। ਦੁਨੀਆ ਵਿਚ ਭਾਰਤ ਦਾ ਕੱਦ ਵਧਿਆ ਹੈ।
ਸੀਤਾਰਮਨ ਨੇ ਕਿਹਾ ਕਿ ਇਹ ਅੰਮ੍ਰਿਤ ਕਾਲ ਦਾ ਪਹਿਲਾ ਬਜਟ ਹੈ। ਮੌਜੂਦਾ ਵਿੱਤੀ ਸਾਲ 'ਚ ਵਿਕਾਸ ਦਰ 7 ਫੀਸਦੀ ਰਹਿਣ ਦਾ ਅਨੁਮਾਨ ਹੈ।
ਵਿੱਤ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਕੋਵਿਡ ਦੇ ਬਾਵਜੂਦ ਭਾਰਤੀ ਤਰੱਕੀ ਵੱਲ ਵਧ ਰਿਹਾ ਹੈ। ਜੋ ਕਿ ਸਾਰਿਆਂ ਲਈ ਮਾਣ ਵਾਲੀ ਗੱਲ ਹੈ। ਭਾਰਤ ’ਚ ਅਰਥਵਿਵਸਥਾ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ। ਦੁਨੀਆ ’ਚ ਮੰਦੀ ਪਰ ਸਾਡੀ ਅਰਥਵਿਵਸਥਾ ਸਹੀ ਰਾਹ ਉਤੇ ਹੈ। ਅਗਲੇ ਸਾਲ ਤੱਕ ਅਨਤੋਦਿਆ ਸਕੀਮ ਵਧੀ ਹੈ। 47.8 ਕਰੋੜ ਜਨਧਨ ਯੋਜਨਾ ਖਾਤੇ ਖੋਲ੍ਹੇ ਗਏ ਹਨ।
ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਨੇ ਆਪਣੇ ਬਜਟ ਭਾਸ਼ਣ ਦੌਰਾਨ ਕਿਹਾ ਕਿ ਭਾਰਤੀ ਅਰਥਵਿਵਸਥਾ ਸਹੀ ਰਸਤੇ ਉਪਰ ਹੈ ਅਤੇ ਇਕ ਉੱਜਵਲ ਭਵਿੱਖ ਵੱਲ ਵਧ ਰਹੀ ਹੈ। ਕੋਵਿਡ ਮਹਾਮਾਰੀ ਦੌਰਾਨ ਅਸੀਂ ਇਹ ਯਕੀਨੀ ਬਣਾਇਆ ਹੈ ਕਿ 28 ਮਹੀਨਿਆਂ ਲਈ 80 ਕਰੋੜ ਤੋਂ ਵੱਧ ਲੋਕਾਂ ਨੂੰ ਮੁਫਤ ਅਨਾਜ ਦੀ ਸਪਲਾਈ ਕਰਨ ਦੀ ਯੋਜਨਾ ਨਾਲ ਕੋਈ ਵੀ ਭੁੱਖਾ ਨਾ ਸੌਂਵੇ।
ਮੰਤਰੀਆਂ ਵਿਚਾਲੇ ਵੰਡੀਆਂ ਜਾਣ ਵਾਲੀਆਂ ਬਜਟ ਦੀਆਂ ਕਾਪੀਆਂ ਸੰਸਦ ਕੰਪਲੈਕਸ ਵਿਚ ਪੁੱਜ ਗਈਆਂ ਹਨ। ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਸੁਰੱਖਿਆ ਬਲ ਇਨ੍ਹਾਂ ਕਾਪੀਆਂ ਨੂੰ ਸੰਸਦ ਕੰਪਲੈਕਸ ਵਿਚ ਲੈ ਕੇ ਆਇਆ।
#WATCH | Delhi: A sniffer dog sniffs copies of #UnionBudget2023 that have been brought to the Parliament. pic.twitter.com/VjhFllJuLf
— ANI (@ANI) February 1, 2023
ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਦੀ ਕੈਬਨਿਟ ਨਾਲ ਮੀਟਿੰਗ ਖ਼ਤਮ ਹੋ ਚੁੱਕੀ ਹੈ। ਕੈਬਨਿਟ ਨੇ ਬਜਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੁਝ ਹੀ ਦੇਰ ਵਿਚ ਸੀਤਾਰਮਨ ਸੰਸਦ ਵਿਚ ਬਜਟ ਪੇਸ਼ ਕਰਨਗੇ।
#WATCH | Finance Minister Nirmala Sitharaman with her team at Parliament, to deliver her fifth #Budget today pic.twitter.com/kauGclIcgb
— ANI (@ANI) February 1, 2023
ਬਜਟ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੰਸਦ ਭਵਨ ਵਿਚ ਪੁੱਜ ਗਏ ਹਨ। ਇਥੇ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਵਿੱਤ ਮੰਤਰੀ ਬਜਟ ਪੇਸ਼ ਕਰਨਗੇ।
Prime Minister Narendra Modi arrives at the Parliament.
— ANI (@ANI) February 1, 2023
A Union Cabinet meeting will be held here shortly. Following this, Union Finance Minister Nirmala Sitharaman will present the #UnionBudget2023 at the Parliament, at 11 am. pic.twitter.com/t8pD8LsNfN
ਬਜਟ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੰਸਦ ਭਵਨ ਪਹੁੰਚ ਗਏ ਹਨ।
Delhi | Union Home Minister Amit Shah and Defence Minister Rajnath Singh arrive at the Parliament. A Union Cabinet meeting will be held here shortly. Following this, Union Finance Minister Nirmala Sitharaman will present the #UnionBudget2023 at the Parliament, at 11 am. pic.twitter.com/2YifN3a3Zf
— ANI (@ANI) February 1, 2023
ਬਜਟ ਤੋਂ ਪਹਿਲਾ ਸ਼ੇਅਰ ਮਾਰਕੀਟ ਵਿੱਚ ਉਛਾਲ ਦੇਖਣ ਨੂੰ ਮਿਲਿਆ। ਸੈਂਸੈਕਸ 453.16 ਅੰਕ 60,003.06 ਤੱਕ ਪਹੁੰਚ ਗਿਆ ਹੈ। ਜਦਕਿ ਰੋਜ਼ਾਨਾ ਨਿਫਟੀ 116.65 ਅੰਕਾਂ ਦੀ ਬੜਤ ਦੇ ਨਾਲ 17,778.80 ਉਤੇ ਪੁੱਜ ਗਏ ਹਨ।
Sensex opens in green, currently up by 437.32 points and trading at 59,987.22. pic.twitter.com/e9yowlYz6U
— ANI (@ANI) February 1, 2023
ਬਜਟ ਦੇ ਮੱਦੇਨਜ਼ਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਸੰਸਦ ਪੁੱਜ ਚੁੱਕੇ ਹਨ, ਜਿਥੇ ਉਹ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੀ ਕੈਬਨਿਟ ਨਾਲ ਮੁਲਾਕਾਤ ਕਰਨਗੇ। ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ 11 ਵਜੇ ਵਿੱਤ ਮੰਤਰੀ ਸੰਸਦ ਵਿਚ ਬਜਟ ਪੇਸ਼ ਕਰਨਗੇ।
Delhi | Union Finance Minister Nirmala Sitharaman arrives at the Parliament.
— ANI (@ANI) February 1, 2023
A Union Cabinet meeting will be held here at 10 am following which the Finance Minister will present the #UnionBudget2023 in the Parliament at 11 am. pic.twitter.com/4RN67imH50
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਬਾਰੇ ਮੰਤਰੀ ਨਿਰਮਲਾ ਸੀਤਾਰਮਨ, ਰਾਜ ਮੰਤਰੀ ਡਾ. ਭਾਗਵਤ ਕਿਸ਼ਨਰਾਓ ਕਰਾਡ, ਰਾਜ ਮੰਤਰੀ ਮੰਤਰੀ ਪੰਕਜ ਚੌਧਰੀ ਅਤੇ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨੇ ਕੇਂਦਰੀ ਬਜਟ 2023-24 ਪੇਸ਼ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਦੀ ਮਨਜ਼ੂਰੀ ਮਗਰੋਂ ਵਿੱਤ ਮੰਤਰੀ ਕੈਬਨਿਟ ਕੋਲੋਂ ਮਨਜ਼ੂਰੀ ਲੈਣਗੇ।
Union Minister of Finance and Corporate Affairs Nirmala Sitharaman, MoS Dr Bhagwat Kishanrao Karad, MoS Pankaj Chaudhary and senior officials of the Ministry of Finance called on President Droupadi Murmu at Rashtrapati Bhavan before presenting the Union Budget 2023-24. pic.twitter.com/S9GJiDG1aw
— ANI (@ANI) February 1, 2023
ਜੇਕਰ ਮੋਬਾਈਲ ਫ਼ੋਨ ਬਣਾਉਣ ਲਈ ਵਰਤੀਆਂ ਜਾਂਦੀਆਂ ਵਸਤੂਆਂ 'ਤੇ ਦਰਾਮਦ ਡਿਊਟੀ ਘਟਾਈ ਜਾਂਦੀ ਹੈ ਤਾਂ ਅਪ੍ਰੈਲ ਤੋਂ ਬਾਅਦ ਮੋਬਾਈਲ ਖਰੀਦਣਾ ਸਸਤਾ ਹੋ ਸਕਦਾ ਹੈ। ਬਾਜ਼ਾਰ ਤਾਂ ਇੱਥੋਂ ਤੱਕ ਮੰਗ ਕਰ ਰਿਹਾ ਹੈ ਕਿ ਮੋਬਾਈਲ 'ਤੇ ਜੀਐਸਟੀ 18 ਫੀਸਦੀ ਤੋਂ ਘਟਾ ਕੇ 12 ਫੀਸਦੀ ਕੀਤਾ ਜਾਵੇ ਕਿਉਂਕਿ ਜਦੋਂ ਇਸ ਨੂੰ 18 ਫੀਸਦੀ ਕੀਤਾ ਗਿਆ ਸੀ ਤਾਂ 10,000 ਰੁਪਏ ਵਾਲੇ ਮੋਬਾਇਲ ਦੀ ਕੀਮਤ 11,800 ਰੁਪਏ ਤੱਕ ਪਹੁੰਚ ਗਈ ਸੀ।
ਪਿਛਲੇ ਸਾਲ ਜਦੋਂ ਈਅਰਫੋਨ ਵਰਗੀਆਂ ਇਲੈਕਟ੍ਰਾਨਿਕ ਵਸਤੂਆਂ 'ਤੇ ਕਸਟਮ ਡਿਊਟੀ ਵਧ ਗਈ ਸੀ ਤਾਂ ਇਹ ਉਤਪਾਦ ਮਹਿੰਗੇ ਹੋ ਗਏ ਸਨ। ਇਸ 'ਤੇ ਰਿਆਇਤ ਦੀ ਸੰਭਾਵਨਾ ਘੱਟ ਹੈ, ਕਿਉਂਕਿ ਸਰਕਾਰ ਚਾਹੁੰਦੀ ਹੈ ਕਿ ਅਜਿਹੇ ਪ੍ਰਾਜੈਕਟਾਂ ਦਾ ਘਰੇਲੂ ਨਿਰਮਾਣ ਮਜ਼ਬੂਤ ਹੋਵੇ।
ਸਰਕਾਰ ਦੀ ਤਰਜੀਹ ਮੇਕ ਇਨ ਇੰਡੀਆ ਹਥਿਆਰ ਅਤੇ ਤਕਨਾਲੋਜੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਰੱਖਿਆ ਬਜਟ ਵਧਣਾ ਤੈਅ ਹੈ, ਕਿਉਂਕਿ ਸਰਹੱਦ 'ਤੇ ਚੀਨ ਨਾਲ ਤਣਾਅ ਜਾਰੀ ਹੈ। ਇਸ ਸਾਲ ਬਜਟ 'ਚ 10 ਫ਼ੀਸਦੀ ਵਾਧਾ ਹੋ ਸਕਦਾ ਹੈ। ਪਿਛਲੇ ਸਾਲ 5.25 ਲੱਖ ਕਰੋੜ ਰੁਪਏ ਦਿੱਤੇ ਗਏ ਸਨ।
ਬਜਟ ਦੇ ਮੱਦੇਨਜ਼ਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵਿੱਤ ਮੰਤਰਾਲੇ ਵਿਚ ਪੁੱਜ ਗਏ ਹਨ। ਇਥੇ ਇਕ ਫੋਟੋ ਅਤੇ ਚਰਚਾ ਮਗਰੋਂ ਬਜਟ ਉਤੇ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਜਾਵੇਗੀ। ਇਸ ਮਗਰੋਂ ਪ੍ਰਧਾਨ ਮੰਤਰੀ ਦੀ ਅਗਵਾਈ ਵਿਚ ਕੈਬਨਿਟ ਦੀ ਮਨਜ਼ੂਰੀ ਲਈ ਜਾਵੇਗੀ ਜਿਸ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੰਸਦ ਵਿਚ ਬਜਟ ਪੇਸ਼ ਕਰਨਗੇ।
Delhi | Finance Minister Nirmala Sitharaman arrives at the Ministry of Finance, ahead of the Budget presentation pic.twitter.com/XzWkXKeV8J
— ANI (@ANI) February 1, 2023
ਰੇਲ ਬਜਟ ਹੁਣ ਕੇਂਦਰੀ ਬਜਟ ਵਿੱਚ ਸ਼ਾਮਲ ਹੋ ਗਿਆ ਹੈ, ਜੋ ਅੱਜ ਪੇਸ਼ ਕੀਤਾ ਜਾਵੇਗਾ। ਇਸ ਸਬੰਧੀ ਆਮ ਲੋਕਾਂ ਦੀਆਂ ਉਮੀਦਾਂ 'ਚ ਰੇਲ ਟਿਕਟ ਦੇ ਕਿਰਾਏ 'ਤੇ ਕੰਟਰੋਲ ਕਰਨਾ, ਟਰੇਨਾਂ 'ਚ ਸਫਾਈ ਵੱਲ ਧਿਆਨ ਦੇਣਾ, ਟਰੇਨਾਂ ਦੀ ਗਿਣਤੀ ਵਧਾਉਣਾ ਆਦਿ ਸ਼ਾਮਲ ਹਨ।
ਦੇਸ਼ ਵਿਚ ਸਿਹਤ ਦੇ ਬੁਨਿਆਦੀ ਢਾਂਚੇ ਨੂੰ ਵੱਡੇ ਹੁਲਾਰੇ ਦੀ ਲੋੜ ਹੈ। ਸਿਹਤ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਦੇਸ਼ ਵਾਸੀ ਵੱਧ ਖਰਚੇ ਦੀ ਉਮੀਦ ਕਰ ਰਹੇ ਹਨ ਤਾਂ ਕਿ ਵੱਧ ਤੋਂ ਵੱਧ ਹਸਪਤਾਲਾਂ ਤੇ ਆਧੁਨਿਕ ਤਕਨੀਕ ਦਾ ਨਿਰਮਾਣ ਕੀਤਾ ਜਾ ਸਕੇ।
ਕੋਵਿਡ -19 ਮਹਾਮਾਰੀ ਦੌਰਾਨ ਰੀਅਲ ਅਸਟੇਟ ਸੈਕਟਰ ਬਿਲਕੁਲ ਗੋਡਿਆਂ ਭਾਰ ਗਿਆ ਸੀ। ਰੀਅਲ ਅਸਟੇਟ ਸੈਕਟਰ ਇਕ ਖੁਸ਼ਕ ਦੌਰ ਮਗਰੋਂ ਵਾਪਸ ਉਛਾਲਣ ਵਿਚ ਕਾਮਯਾਬ ਰਿਹਾ ਹੈ। ਆਉਣ ਵਾਲੇ ਵਿੱਤੀ ਸਾਲ 'ਚ ਹਾਊਸਿੰਗ ਸੈਕਟਰ ਦੀਆਂ ਕਈ ਮੰਗਾਂ ਹਨ। ਮੁੱਖ ਉਮੀਦਾਂ ਵਿਚ ਟੈਕਸਾਂ ਵਿਚ ਛੋਟ, ਸਟੈਂਪ ਡਿਊਟੀ ਵਿਚ ਕਮੀ, ਸੀਮੈਂਟ ਅਤੇ ਸਟੀਲ ਵਰਗੇ ਕੱਚੇ ਮਾਲ ਉੱਤੇ ਜੀਐਸਟੀ ਵਿਚ ਕਮੀ ਸ਼ਾਮਲ ਹੈ।
ਪੂਰੇ ਦੇਸ਼ ਦੇ ਕਾਰੋਬਾਰੀ ਵਰਗ ਦੀਆਂ ਨਜ਼ਰ ਇਸ ਬਜਟ ਉਤੇ ਟਿਕੀਆਂ ਹੋਈਆਂ ਹਨ, ਕਿਉਂਕਿ ਕੋਰੋਨਾ ਮਹਾਮਾਰੀ ਮਗਰੋਂ ਉਨ੍ਹਾਂ ਨੂੰ ਕਾਫੀ ਝਟਕਿਆਂ ਦਾ ਸਾਹਮਣਾ ਕਰਨਾ ਪਿਆ ਸੀ। ਇਸ ਲਈ ਕਾਰੋਬਾਰੀ ਜੀਐਸਟੀ ਵਿਚ ਛੋਟ, ਬਿਜਲੀ ਦੇ ਰੇਟ ਘੱਟ ਕਰਨ ਅਤੇ ਹੋਰ ਉਮੀਦਾਂ ਨਾਲ ਇਸ ਬਜਟ ਨੂੰ ਵੇਖ ਰਹੇ ਹਨ।
ਦੇਸ਼ ਦੇ ਕਿਸਾਨਾਂ ਨੂੰ ਇਸ ਬਜਟ ਤੋਂ ਵੱਡੀਆਂ ਉਮੀਦਾਂ ਹਨ। ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਅਤੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਇਸ ਤੋਂ ਇਲਾਵਾ ਕਿਸਾਨ ਪੀਐਮ ਕਿਸਾਨ ਯੋਜਨਾ ਤਹਿਤ ਮਿਲਣ ਵਾਲੀ ਰਾਸ਼ੀ 'ਚ ਵਾਧਾ ਕਰਨ ਦੀ ਵੀ ਮੰਗ ਕਰ ਰਹੇ ਹਨ।
ਵਿਰੋਧੀ ਧਿਰ ਮੋਦੀ ਸਰਕਾਰ 'ਤੇ ਬੇਰੁਜ਼ਗਾਰੀ ਨੂੰ ਲੈ ਕੇ ਲਗਾਤਾਰ ਹਮਲੇ ਕਰ ਰਹੀ ਹੈ ਅਤੇ 2024 ਦੀਆਂ ਆਮ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਆਪਣਾ ਅਕਸ ਬਦਲਣਾ ਚਾਹੇਗੀ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਬਜਟ 'ਚ ਬੇਰੁਜ਼ਗਾਰੀ ਨੂੰ ਦੂਰ ਕਰਨ 'ਤੇ ਜ਼ੋਰ ਦੇਵੇਗੀ।
ਹਰ ਮਹੀਨੇ ਦੀ ਤਰ੍ਹਾਂ ਐਲਪੀਜੀ, ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵੀ ਅੱਜ ਤੈਅ ਕੀਤੀਆਂ ਜਾਣਗੀਆਂ। ਦੇਖਣਾ ਹੋਵੇਗਾ ਕਿ ਇਨ੍ਹਾਂ ਦਾ ਆਮ ਜਨਤਾ ਦੀਆਂ ਜੇਬਾਂ 'ਤੇ ਕਿੰਨਾ ਅਸਰ ਪੈਂਦਾ ਹੈ। ਘਰੇਲੂ ਔਰਤਾਂ ਇਸ ਬਜਟ ਤੋਂ ਭਾਰੀ ਉਮੀਦਾਂ ਰੱਖੀ ਬੈਠੀਆਂ ਹਨ। ਅੱਤ ਦੀ ਮਹਿੰਗਾਈ ਕਾਰਨ ਉਨ੍ਹਾਂ ਦੀ ਰਸੋਈ ਦਾ ਬਜਟ ਵਿਗੜਿਆ ਪਿਆ ਹੈ।
ਆਮ ਲੋਕਾਂ ਦੀ ਗੱਲ ਕਰੀਏ ਤਾਂ ਇਸ ਬਜਟ ਵਿਚ ਉਨ੍ਹਾਂ ਨੂੰ ਇਨਕਮ ਟੈਕਸ ਐਕਟ ਦੀ ਧਾਰਾ 80ਸੀ ਤਹਿਤ ਟੈਕਸ ਛੋਟ ਮਿਲਣ ਦੀ ਉਮੀਦ ਹੈ। ਇਸ ਦੇ ਨਾਲ ਹੀ ਟੈਕਸ ਸਲੈਬ ਨੂੰ ਕੁਝ ਹੱਦ ਤੱਕ ਵਧਾਉਣ ਦੀ ਗੱਲ ਵੀ ਚੱਲ ਰਹੀ ਹੈ। ਦੱਸ ਦੇਈਏ ਕਿ ਫਿਲਹਾਲ 2.50 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਹੈ ਅਤੇ ਇਸ ਨੂੰ ਵਧਾ ਕੇ 5 ਲੱਖ ਰੁਪਏ ਕੀਤੇ ਜਾਣ ਦੀ ਉਮੀਦ ਹੈ।
Union Budget-2023 : ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਅੱਜ ਲੋਕ ਸਭਾ ਵਿਚ ਕੇਂਦਰੀ ਬਜਟ-2023 (Union Budget-2023) ਪੇਸ਼ ਕਰਨ ਜਾ ਰਹੇ ਹਨ। ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਨਰੇਂਦਰ ਮੋਦੀ ਸਰਕਾਰ (Narendra modi government) ਦਾ ਇਹ ਆਖ਼ਰੀ ਪੂਰਨ ਬਜਟ ਹੋਵੇਗਾ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸਵੇਰੇ 11 ਵਜੇ ਸੰਸਦ ਵਿਚ ਸੰਬੋਧਨ ਕਰਨਗੇ। ਵਿੱਤ ਮੰਤਰੀ ਦੇ ਇਸ ਭਾਸ਼ਣ ਉਤੇ ਪੂਰਾ ਦੇਸ਼ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਹਰ ਵਰਗ ਵਿੱਤ ਮੰਤਰੀ ਦੇ ਪਟਾਰੇ ਵਿਚੋਂ ਕੁਝ-ਨਾ-ਕੁਝ ਰਾਹਤ ਚਾਹੁੰਦਾ ਹੈ। ਭਾਰਤੀ ਮੱਧ ਵਰਗ ਅਤੇ ਸਨਅਤ ਜਗਤ ਆਲਮੀ ਮੰਦੀ ਦੇ ਮੱਦੇਨਜ਼ਰ ਕੁਝ ਰਾਹਤ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ।
ਕਾਬਿਲੇਗੌਰ ਹੈ ਕਿ ਸਰਕਾਰ ਨੇ ਸੰਸਦ ਵਿਚ ਪੇਸ਼ ਆਰਥਿਕ ਸਰਵੇਖਣ (Economic survey) ਵਿਚ ਦਾਅਵਾ ਕੀਤਾ ਹੈ ਕਿ ਦੇਸ਼ ਦਾ ਅਰਥਚਾਰਾ ਵਿੱਤੀ ਸਾਲ 2023-24 ਵਿਚ 6.5 ਫੀਸਦ ਦੀ ਦਰ ਨਾਲ ਵਿਕਾਸ ਕਰੇਗਾ, ਜਦਕਿ ਮੌਜੂਦਾ ਵਿੱਤੀ ਸਾਲ ਵਿਚ ਸੱਤ ਫੀਸਦੀ ਦੀ ਦਰ ਨਾਲ ਵਾਧਾ ਹੋਵੇਗਾ।
ਇਹ ਵੀ ਪੜ੍ਹੋ : Union Budget 2023: ਰੇਲਵੇ ਯਾਤਰੀਆਂ ਨੂੰ ਬਜਟ ਤੋਂ ਹਨ ਵੱਡੀਆਂ ਉਮੀਦਾਂ
ਪਿਛਲੇ ਵਿੱਤੀ ਸਾਲ ਵਿਚ ਵਿਕਾਸ ਦਰ 8.7 ਫੀਸਦੀ ਸੀ। ਸਰਵੇਖਣ ਵਿਚ ਕਿਹਾ ਗਿਆ ਹੈ ਕਿ ਭਾਰਤ ਦੁਨੀਆ ਵਿਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਅਰਥਚਾਰਾ ਬਣਿਆ ਰਹੇਗਾ, ਕਿਉਂਕਿ ਭਾਰਤ ਕੁੱਲ ਆਲਮ ਨੂੰ ਦਰਪੇਸ਼ ਅਸਧਾਰਨ ਚੁਣੌਤੀਆਂ ਨਾਲ ਕਿਤੇ ਬਿਹਤਰ ਤਰੀਕੇ ਨਾਲ ਸਿੱਝਣ 'ਚ ਕਾਮਯਾਬ ਰਿਹਾ ਹੈ।
- PTC NEWS