ਬੇਲਫਰਾਂਸ ਵੱਲੋਂ ਤਿਆਰ ਕੀਤਾ ਗਿਆ Bye Bye ਕੋਰੋਨਾ Theme ਕੇਕ
ਲੁਧਿਆਣਾ: ਕੋਰੋਨਾ ਟੀਕਾਕਰਨ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅਤੇ 2022 ਦਾ ਸਵਾਗਤ ਕਰਨ ਲਈ ਬੇਲਫਰਾਂਸ ਵੱਲੋਂ 'Bye Bye ਕੋਰੋਨਾ Theme’ ਕੇਕ ਤਿਆਰ ਕੀਤਾ ਗਿਆ।
ਇਸ ਕੇਕ ਤੇ ਨੀਂਬੂ-ਮਿਰਚ ਵੀ ਟੰਗਿਆ ਹੈ ਤੇ Turkish Evil Eye ਵੀ ਲਗਾਇਆ ਹੈ ਤਾਂ ਜੋ 2022 ਨੂੰ ਕਿਸੇ ਦੀ ਨਜ਼ਰ ਨਾ ਲੱਗੇ। ਲੁਧਿਆਣਾ ਦੇ ਬੇਕਰ ਹਰਜਿੰਦਰ ਸਿੰਘ ਕੁਕਰੇਜਾ ਅਤੇ ਸਤਿੰਦਰ ਸਿੰਘ ਕੁਕਰੇਜਾ ਨੇ ਇਸ ਮੌਕੇ ਕਿਹਾ ਕਿ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ 2022 ਤੁਹਾਡੇ ਪਰਿਵਾਰ ਅਤੇ ਤੁਹਾਡੇ ਲਈ ਅਜੇ ਤੱਕ ਦਾ ਸਭ ਤੋਂ ਸਰਬੋਤਮ ਸਾਲ ਹੋਵੇ।
-PTC News