Sat, Apr 27, 2024
Whatsapp

ਨਾਗਰਿਕਤਾ ਸੋਧ ਕਾਨੂੰਨ: ਪੰਜਾਬ ਯੂਨੀ 'ਚ 2 ਐੱਸਐੱਫਐੱਸ ਦੇ ਵਿਦਿਆਰਥੀ ਆਗੂਆਂ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ

Written by  Jashan A -- December 18th 2019 04:49 PM -- Updated: December 18th 2019 04:50 PM
ਨਾਗਰਿਕਤਾ ਸੋਧ ਕਾਨੂੰਨ: ਪੰਜਾਬ ਯੂਨੀ 'ਚ 2 ਐੱਸਐੱਫਐੱਸ ਦੇ ਵਿਦਿਆਰਥੀ ਆਗੂਆਂ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ

ਨਾਗਰਿਕਤਾ ਸੋਧ ਕਾਨੂੰਨ: ਪੰਜਾਬ ਯੂਨੀ 'ਚ 2 ਐੱਸਐੱਫਐੱਸ ਦੇ ਵਿਦਿਆਰਥੀ ਆਗੂਆਂ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ

ਨਾਗਰਿਕਤਾ ਸੋਧ ਕਾਨੂੰਨ: ਪੰਜਾਬ ਯੂਨੀ 'ਚ 2 ਐੱਸਐੱਫਐੱਸ ਦੇ ਵਿਦਿਆਰਥੀ ਆਗੂਆਂ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ,ਚੰਡੀਗੜ੍ਹ: ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਪੂਰੇ ਦੇਸ਼ 'ਚ ਕਿਤੇ ਇਸਦਾ ਵਿਰੋਧ ਹੋ ਰਿਹੈ, ਕਿਤੇ ਸਮਰਥਨ ਹੋ ਰਿਹਾ ਹੈ। ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਵੀ ਏਬੀਵੀਪੀ ਵੱਲ਼ੋਂ ਸਮਰਥਨ ਮਾਰਚ ਕੱਢਿਆ ਗਿਆ। PU SFSਜਿਸ ਦੌਰਾਨ ਐੱਸਐਫਐੱਸ ਵੱਲੋਂ ਮਾਰਚ ਕਰ ਰਹੇ ਵਿਦਿਆਰਥੀਆਂ ਸਾਹਮਣੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਮਾਹੌਲ ਤਣਾਅਪੁਰਣ ਹੋ ਗਿਆ ਅਤੇ ਪੁਲਿਸ ਨੇ 2 ਐੱਸਐੱਫਐੱਸ ਵਿਦਿਆਰਥੀ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ। ਹੋਰ ਪੜ੍ਹੋ: ਹੈਦਰਾਬਾਦ ਐਨਕਾਊਂਟਰ: ਸੋਸ਼ਲ ਮੀਡੀਆ 'ਤੇ ਲੋਕਾਂ ਨੇ ਤੇਲੰਗਾਨਾ ਪੁਲਿਸ ਨੂੰ ਦਿੱਤੀ ਵਧਾਈ, ਪੁਲਿਸ ਕਮਿਸ਼ਨਰ ਨੂੰ ਦਿੱਤਾ ਸਿੰਘਮ ਦਾ ਨਾਮ PU SFSਹਾਲਾਂਕਿ ਯੂਨੀ ਸਿਕਿਓਰਿਟੀ ਦਾ ਕਹਿਣਾ ਹੈ ਕਿ ਸੁਰੱਖਿਆ ਨੂੰ ਵੇਖਦੇ ਹੋਏ ਆਗੂ ਹਿਰਾਸਤ ਚ ਲਏ ਗਏ ਹਨ, ਤੇ ਕੁੱਝ ਦੇਰ ਬਾਅਦ ਉਹ ਰਿਹਾ ਕਰ ਦਿੱਤੇ ਜਾਣਗੇ। ਇਸ ਸਮੇਂ ਸਟੂਡੈਂਟ ਸੈਂਟਰ ਨੂੰ ਛਾਉਣੀ ਚ ਤਬਦੀਲ ਕਰ ਦਿੱਤਾ ਗਿਆ ਹੈ, ਤਾਂ ਜੋ ਕੋਈ ਵੱਡੀ ਘਟਨਾ ਨਾ ਵਾਪਰ ਸਕੇ। -PTC News


Top News view more...

Latest News view more...