ਕੈਨੇਡਾ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਲਈ ਰਾਹਤ ਭਾਰੀ ਖ਼ਬਰ, ਵਿਦਿਆਰਥੀਆਂ ਦੇ ਖਿੜੇ ਚਿਹਰੇ

By Shanker Badra - September 05, 2020 6:09 pm

ਕੈਨੇਡਾ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਲਈ ਰਾਹਤ ਭਾਰੀ ਖ਼ਬਰ, ਵਿਦਿਆਰਥੀਆਂ ਦੇ ਖਿੜੇ ਚਿਹਰੇ:ਟੋਰਾਂਟੋ : ਭਾਰਤ ਸਮੇਤ ਵੱਖ -ਵੱਖ ਦੇਸ਼ਾਂ ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਕੈਨੇਡਾ ਪੜ੍ਹਾਈ ਕਰਨ ਲਈ ਜਾਂਦੇ ਹਨ ਪਰ ਇਸ ਵਾਰ ਕੋਰੋਨਾ ਨੇ ਸਾਰੇ ਵਿਦਿਆਰਥੀਆਂ ਦੀਆਂ ਉਮੀਦਾਂ 'ਤੇ ਪਾਣੀ ਫ਼ੇਰ ਦਿੱਤਾ ਹੈ ਤੇ ਉਹ ਕੈਨੇਡਾ ਪੜ੍ਹਾਈ ਕਰਨ ਲਈ ਕੈਨੇਡਾ ਸਰਕਾਰ ਦੇ ਫ਼ੈਸਲੇ ਦਾ ਇੰਤਜ਼ਾਰ ਕਰ ਰਹੇ ਹਨ।

ਕੈਨੇਡਾ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਲਈ ਰਾਹਤ ਭਾਰੀ ਖ਼ਬਰ , ਵਿਦਿਆਰਥੀਆਂ ਦੇ ਖਿੜੇ ਚਿਹਰੇ

ਜਾਣਕਾਰੀ ਅਨੁਸਾਰ ਪਿਛਲੇ ਸਮੇਂ ਕੋਰੋਨਾ ਵਾਇਰਸ ਕਾਰਨ ਕੈਨੇਡਾ ਨੇ ਵਿਦਿਆਰਥੀਆਂ ਨੂੰ ਅਜੇ ਕੈਨੇਡਾ ਨਾ ਆਉਣ ਦੀ ਅਪੀਲ ਕੀਤੀ ਸੀ। ਇਸੇ ਕਾਰਨ ਕੈਨੇਡਾ ਦੇ ਹਵਾਈ ਅੱਡਿਆਂ ਤੋਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਵਾਪਸ ਵੀ ਭੇਜ ਦਿੱਤਾ ਗਿਆ ਸੀ ਪਰ ਹੁਣ ਕੈਨੇਡਾ ਸਰਕਾਰ ਨੇ ਉਹ ਫ਼ੈਸਲਾ ਵਾਪਸ ਲਿਆ ਹੈ ਅਤੇ ਵਿਦਿਆਰਥੀਆਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਹੈ।

ਕੈਨੇਡਾ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਲਈ ਰਾਹਤ ਭਾਰੀ ਖ਼ਬਰ , ਵਿਦਿਆਰਥੀਆਂ ਦੇ ਖਿੜੇ ਚਿਹਰੇ

ਕੈਨੇਡਾ ਸਰਕਾਰ ਨੇ ਭਾਰਤ, ਪਾਕਿਸਤਾਨ ਅਤੇ ਕੁਝ ਹੋਰ ਦੇਸ਼ਾਂ ਵਿਚ ਇੰਟਰਨੈਟ ਦੀ ਘਾਟ ਅਤੇ ਕੈਨੇਡਾ ਨਾਲੋਂ ਸਮੇਂ ਦਾ ਦਿਨ-ਰਾਤ ਦਾ ਫਰਕ ਹੋਣ ਕਾਰਨ ਵਿਦਿਆਰਥੀਆਂ ਨੂੰ ਕੁੱਝ ਰਾਹਤ ਦਿੱਤੀ ਹੈ ,ਜਿਸ ਨਾਲ ਵਿਦਿਆਰਥੀ ਹੁਣ ਕੈਨੇਡਾ ਜਾ ਕੇ ਪੜ੍ਹ ਸਕਦੇ ਹਨ। ਇਸ ਦੇ ਲਈ ਵਿਦੇਸ਼ੀ ਵਿਦਿਅਰਥੀਆਂ ਨੂੰ ਦਾਖਲਾ ਦੇਣਾ ਸ਼ੁਰੂ ਕੀਤਾ ਗਿਆ ਹੈ।

ਦੱਸ ਦੇਈਏ ਕਿ ਕੈਨੇਡਾ ਵਿਚ ਵਿਦੇਸ਼ੀਆਂ ਦੇ ਦਾਖਲੇ ਉਪਰ 30 ਸਤੰਬਰ ਤੱਕ ਰੋਕ ਲਗਾਈ ਗਈ ਸੀ ਪਰ ਹੁਣ ਇਹ ਵਿਦਿਆਰਥੀ ਕੈਨੇਡਾ ਜਾ ਕੇ ਪੜ੍ਹ ਸਕਦੇ ਹਨ। ਜਾਣਕਾਰੀ ਅਨੁਸਾਰ ਬੀਤੀ ਰਾਤ ਦਿੱਲੀ ਤੋਂ ਇਕ ਜਹਾਜ਼ ਵਿਚ ਹੀ 350 ਤੋਂ ਵੱਧ ਵਿਦਿਆਰਥੀ ਟੋਰਾਂਟੋ ਪੁੱਜੇ, ਜਿਨ੍ਹਾਂ ਨੂੰ ਸਟੱਡੀ ਅਤੇ ਵਰਕ ਪਰਮਿਟ ਜਾਰੀ ਕੀਤੇ ਗਏ ਅਤੇ ਕਿਸੇ ਨੂੰ ਵਾਪਸ ਨਹੀਂ ਭੇਜਿਆ ਗਿਆ।
-PTCNews

adv-img
adv-img