Fri, Apr 26, 2024
Whatsapp

ਕੈਨੇਡਾ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਲਈ ਰਾਹਤ ਭਾਰੀ ਖ਼ਬਰ, ਵਿਦਿਆਰਥੀਆਂ ਦੇ ਖਿੜੇ ਚਿਹਰੇ

Written by  Shanker Badra -- September 05th 2020 06:04 PM
ਕੈਨੇਡਾ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਲਈ ਰਾਹਤ ਭਾਰੀ ਖ਼ਬਰ, ਵਿਦਿਆਰਥੀਆਂ ਦੇ ਖਿੜੇ ਚਿਹਰੇ

ਕੈਨੇਡਾ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਲਈ ਰਾਹਤ ਭਾਰੀ ਖ਼ਬਰ, ਵਿਦਿਆਰਥੀਆਂ ਦੇ ਖਿੜੇ ਚਿਹਰੇ

ਕੈਨੇਡਾ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਲਈ ਰਾਹਤ ਭਾਰੀ ਖ਼ਬਰ, ਵਿਦਿਆਰਥੀਆਂ ਦੇ ਖਿੜੇ ਚਿਹਰੇ:ਟੋਰਾਂਟੋ : ਭਾਰਤ ਸਮੇਤ ਵੱਖ -ਵੱਖ ਦੇਸ਼ਾਂ ਦੇ ਵਿਦਿਆਰਥੀ ਵੱਡੀ ਗਿਣਤੀ ਵਿਚ ਕੈਨੇਡਾ ਪੜ੍ਹਾਈ ਕਰਨ ਲਈ ਜਾਂਦੇ ਹਨ ਪਰ ਇਸ ਵਾਰ ਕੋਰੋਨਾ ਨੇ ਸਾਰੇ ਵਿਦਿਆਰਥੀਆਂ ਦੀਆਂ ਉਮੀਦਾਂ 'ਤੇ ਪਾਣੀ ਫ਼ੇਰ ਦਿੱਤਾ ਹੈ ਤੇ ਉਹ ਕੈਨੇਡਾ ਪੜ੍ਹਾਈ ਕਰਨ ਲਈ ਕੈਨੇਡਾ ਸਰਕਾਰ ਦੇ ਫ਼ੈਸਲੇ ਦਾ ਇੰਤਜ਼ਾਰ ਕਰ ਰਹੇ ਹਨ। [caption id="attachment_428728" align="aligncenter" width="300"] ਕੈਨੇਡਾ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਲਈ ਰਾਹਤ ਭਾਰੀ ਖ਼ਬਰ , ਵਿਦਿਆਰਥੀਆਂ ਦੇ ਖਿੜੇ ਚਿਹਰੇ[/caption] ਜਾਣਕਾਰੀ ਅਨੁਸਾਰ ਪਿਛਲੇ ਸਮੇਂ ਕੋਰੋਨਾ ਵਾਇਰਸ ਕਾਰਨ ਕੈਨੇਡਾ ਨੇ ਵਿਦਿਆਰਥੀਆਂ ਨੂੰ ਅਜੇ ਕੈਨੇਡਾ ਨਾ ਆਉਣ ਦੀ ਅਪੀਲ ਕੀਤੀ ਸੀ। ਇਸੇ ਕਾਰਨ ਕੈਨੇਡਾ ਦੇ ਹਵਾਈ ਅੱਡਿਆਂ ਤੋਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਵਾਪਸ ਵੀ ਭੇਜ ਦਿੱਤਾ ਗਿਆ ਸੀ ਪਰ ਹੁਣ ਕੈਨੇਡਾ ਸਰਕਾਰ ਨੇ ਉਹ ਫ਼ੈਸਲਾ ਵਾਪਸ ਲਿਆ ਹੈ ਅਤੇ ਵਿਦਿਆਰਥੀਆਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਹੈ। [caption id="attachment_428729" align="aligncenter" width="300"] ਕੈਨੇਡਾ ਪੜ੍ਹਨ ਦੇ ਚਾਹਵਾਨ ਵਿਦਿਆਰਥੀਆਂ ਲਈ ਰਾਹਤ ਭਾਰੀ ਖ਼ਬਰ , ਵਿਦਿਆਰਥੀਆਂ ਦੇ ਖਿੜੇ ਚਿਹਰੇ[/caption] ਕੈਨੇਡਾ ਸਰਕਾਰ ਨੇ ਭਾਰਤ, ਪਾਕਿਸਤਾਨ ਅਤੇ ਕੁਝ ਹੋਰ ਦੇਸ਼ਾਂ ਵਿਚ ਇੰਟਰਨੈਟ ਦੀ ਘਾਟ ਅਤੇ ਕੈਨੇਡਾ ਨਾਲੋਂ ਸਮੇਂ ਦਾ ਦਿਨ-ਰਾਤ ਦਾ ਫਰਕ ਹੋਣ ਕਾਰਨ ਵਿਦਿਆਰਥੀਆਂ ਨੂੰ ਕੁੱਝ ਰਾਹਤ ਦਿੱਤੀ ਹੈ ,ਜਿਸ ਨਾਲ ਵਿਦਿਆਰਥੀ ਹੁਣ ਕੈਨੇਡਾ ਜਾ ਕੇ ਪੜ੍ਹ ਸਕਦੇ ਹਨ। ਇਸ ਦੇ ਲਈ ਵਿਦੇਸ਼ੀ ਵਿਦਿਅਰਥੀਆਂ ਨੂੰ ਦਾਖਲਾ ਦੇਣਾ ਸ਼ੁਰੂ ਕੀਤਾ ਗਿਆ ਹੈ। ਦੱਸ ਦੇਈਏ ਕਿ ਕੈਨੇਡਾ ਵਿਚ ਵਿਦੇਸ਼ੀਆਂ ਦੇ ਦਾਖਲੇ ਉਪਰ 30 ਸਤੰਬਰ ਤੱਕ ਰੋਕ ਲਗਾਈ ਗਈ ਸੀ ਪਰ ਹੁਣ ਇਹ ਵਿਦਿਆਰਥੀ ਕੈਨੇਡਾ ਜਾ ਕੇ ਪੜ੍ਹ ਸਕਦੇ ਹਨ। ਜਾਣਕਾਰੀ ਅਨੁਸਾਰ ਬੀਤੀ ਰਾਤ ਦਿੱਲੀ ਤੋਂ ਇਕ ਜਹਾਜ਼ ਵਿਚ ਹੀ 350 ਤੋਂ ਵੱਧ ਵਿਦਿਆਰਥੀ ਟੋਰਾਂਟੋ ਪੁੱਜੇ, ਜਿਨ੍ਹਾਂ ਨੂੰ ਸਟੱਡੀ ਅਤੇ ਵਰਕ ਪਰਮਿਟ ਜਾਰੀ ਕੀਤੇ ਗਏ ਅਤੇ ਕਿਸੇ ਨੂੰ ਵਾਪਸ ਨਹੀਂ ਭੇਜਿਆ ਗਿਆ। -PTCNews


Top News view more...

Latest News view more...