ਕੈਨੇਡਾ ਵਿੱਚ ਪੁਲਿਸ ਦੀ ਵਰਦੀ 'ਚ ਆਏ ਇੱਕ ਸ਼ਖ਼ਸ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 16 ਲੋਕਾਂ ਦੀ ਮੌਤ

By Shanker Badra - April 20, 2020 12:04 pm

ਕੈਨੇਡਾ ਵਿੱਚ ਪੁਲਿਸ ਦੀ ਵਰਦੀ 'ਚ ਆਏ ਇੱਕ ਸ਼ਖ਼ਸ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 16 ਲੋਕਾਂ ਦੀ ਮੌਤ:ਟੋਰਾਂਟੋ : ਕੈਨੇਡਾ 'ਚ ਪੁਲਿਸ ਦੀ ਵਰਦੀ ਪਹਿਨੇ ਇਕ ਸ਼ਖ਼ਸ ਨੇ ਲੋਕਾਂ 'ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਹੈ। ਇਸ ਗੋਲ਼ੀਬਾਰੀ 'ਚ ਗੋਲੀਬਾਰੀ ਦੀ ਘਟਨਾ 'ਚ 16 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ 'ਚ ਗੋਲੀਬਾਰੀ ਕਰਨ ਵਾਲਾ ਸ਼ੱਕੀ ਵੀ ਮਾਰਿਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਐਤਵਾਰ ਨੂੰ ਕੈਨੇਡਾ ਦੇ ਨੋਵਾ ਸਕੋਟੀਆ ਸੂਬੇ 'ਚ ਪੁਲਿਸ ਅਧਿਕਾਰੀ ਦੀ ਵਰਦੀ 'ਚ ਇਕ ਵਿਅਕਤੀ ਨੇ ਅੰਨ੍ਹੇਵਾਹ ਗੋਲ਼ੀਆਂ ਚਲਾਈਆਂ ਹਨ। ਜਿਸ ਵਿਚ 16 ਲੋਕਾਂ ਦੀ ਮੌਤ ਹੋ ਗਈ। ਪਿਛਲੇ 30 ਸਾਲਾਂ 'ਚ ਇਸ ਨੂੰ ਕੈਨੇਡਾ ਦਾ ਸਭ ਤੋਂ ਖ਼ਤਰਨਾਕ ਹਮਲਾ ਦੱਸਿਆ ਜਾ ਰਿਹਾ ਹੈ।

ਇਸ ਦੌਰਾਨ ਲਗਭਗ 12 ਘੰਟੇ ਚਲੀ ਇਸ ਗੋਲੀਬਾਰੀ ਦੀ ਘਟਨਾ 'ਚ ਇੱਕ ਪੁਲਿਸ ਅਧਿਕਾਰੀ ਦੇ ਵੀ ਮਾਰੇ ਜਾਣ ਦੀ ਖ਼ਬਰ ਹੈ। ਪੋਰਟਾਪੀਕਿਊ 'ਚ ਇੱਕ ਘਰ ਦੇ ਅੰਦਰ ਅਤੇ ਬਾਹਰ ਕਈ ਲਾਸ਼ਾਂ ਮਿਲੀਆਂ ਹਨ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਕੋਰੋਨਾ ਵਾਇਰਸ ਕਾਰਨ ਲਾਗੂ ਲੌਕਡਾਊਨ ਕਰਕੇ ਘਰਾਂ 'ਚ ਰਹਿ ਰਹੇ ਲੋਕਾਂ ਨੂੰ ਆਪਣੇ ਦਰਵਾਜੇ ਬੰਦ ਕਰਨ ਅਤੇ ਬੇਸਮੈਂਟ 'ਚ ਰਹਿਣ ਲਈ ਕਿਹਾ ਹੈ।

ਪੁਲਿਸ ਨੇ ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ 51 ਸਾਲਾ ਗੈਬਰੀਅਲ ਵੋਰਟਮੈਨ ਵਜੋਂ ਕੀਤੀ ਹੈ। ਉਹ ਪਾਰਟਟਾਈਮ ਤੌਰ 'ਤੇ ਪੋਰਟਪੀਕਿਊ 'ਚ ਰਹਿ ਰਿਹਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਹਮਲਾਵਰ ਨੇ ਖ਼ੁਦ ਪੁਲਿਸ ਵਰਗੇ ਕੱਪੜੇ ਪਹਿਨੇ ਹੋਏ ਸਨ ਅਤੇ ਆਪਣੀ ਕਾਰ ਨੂੰ ਵੀ ਕੈਨੇਡੀਅਨ ਪੁਲਿਸ ਦੀ ਤਰ੍ਹਾਂ ਬਣਾਇਆ ਹੋਇਆ ਸੀ।
-PTCNews

adv-img
adv-img