ਹੋਰ ਖਬਰਾਂ

ਇਸ ਕੈਨੇਡੀਅਨ ਮਹਿਲਾ ਨੂੰ 131 ਰੁਪਏ ਨੇ ਬਣਾਇਆ ਕਰੋੜਾਂ ਦੀ ਮਾਲਕਣ, ਜਾਣੋ ਮਾਮਲਾ

By Jashan A -- August 27, 2019 3:32 pm

Canadian Women Win Lotteryਦਰਅਸਲ, ਇਥੇ ਰਹਿਣ ਵਾਲੀ ਇੱਕ ਮਹਿਲਾ ਦੀ ਕਿਸਮਤ ਉਸ ਸਮੇਂ ਬਦਲ ਗਈ, ਜਦੋਂ ਉਸ ਨੇ 131 ਰੁਪਏ ਦੀ ਲਾਟਰੀ ਤੋਂ 31 ਕਰੋੜ 55 ਲੱਖ ਰੁਪਏ (36 ਲੱਖ ਪੌਂਡ) ਜਿੱਤੇ। ਮਿਲੀ ਜਾਣਕਾਰੀ ਮੁਤਾਬਕ ਵਿੱਕੀ ਮਿਸ਼ੇਲ ਨਾਮ ਦੀ ਔਰਤ ਨੇ 131 ਰੁਪਏ ਦੀ ਲਾਟਰੀ ਪਾਈ ਸੀ। ਹੁਣ ਇਹ ਰਾਸ਼ੀ ਉਸ ਨੂੰ ਕਿਸ਼ਤਾਂ ਵਿਚ 30 ਸਾਲ ਤੱਕ ਹਰ ਮਹੀਨੇ ਮਿਲੇਗੀ ਮਤਲਬ ਉਸ ਨੂੰ ਹਰ ਮਹੀਨੇ 8 ਲੱਖ 80 ਹਜ਼ਾਰ ਰੁਪਏ ਮਿਲਣਗੇ।

Lotteryਮਿਸ਼ੇਲ ਦਾ ਕਹਿਣਾ ਹੈ ਕਿ,‘‘ਉਹ ਇਸ ਲਾਟਰੀ ਦੇ ਟਿਕਟ ਖਰੀਦਦੀ ਰਹਿੰਦੀ ਸੀ। ਹਾਲ ਹੀ ਵਿਚ ਉਸ ਨੇ ਇਸ ਤੋਂ 10 ਪੌਂਡ ਵੀ ਜਿੱਤੇ ਸਨ। ਪਿਛਲੇ ਸੋਮਵਾਰ ਨੂੰ ਮਿਸ਼ੇਲ ਕੋਲ ਸਿਰਫ ਆਖਰੀ ਡੇਢ ਪੌਂਡ ਹੀ ਬਚੇ ਸਨ ਅਤੇ ਇਸ ਨਾਲ ਉਸ ਨੇ ਆਖਰੀ ਟਿਕਟ ਖਰੀਦੀ ਅਤੇ ਇੰਨੀ ਵੱਡੀ ਰਾਸ਼ੀ ਜਿੱਤ ਗਈ।

ਹੋਰ ਪੜ੍ਹੋ: ਸ਼ਰਮਨਾਕ! 28 ਸਾਲਾ ਵਿਅਕਤੀ ਨੇ 7 ਸਾਲਾ ਬੱਚੀ ਨਾਲ ਪਹਿਲਾਂ ਕੀਤਾ ਜਬਰ-ਜ਼ਨਾਹ, ਫਿਰ ਕੀਤਾ ਇਹ ਕੰਮ !

Lotteryਡਰਾਅ ਵਾਲੇ ਦਿਨ ਜਦੋਂ ਮਿਸ਼ੇਲ ਨੇ ਆਨਲਾਈਨ ਅਕਾਊਂਟ ਚੈੱਕ ਕੀਤਾ ਤਾਂ ਉਸ ਨੂੰ ਪਤਾ ਚੱਲਿਆ ਅਗਲੇ 30 ਸਾਲ ਤੱਕ ਲਈ ਹਰ ਮਹੀਨੇ 10 ਹਜ਼ਾਰ ਪੌਂਡ ਜਿੱਤੇ ਹਨ।

ਮਿਸ਼ੇਲ ਨੇ ਜਲਦੀ ਨਾਲ ਆਪਣੇ ਪਾਰਟਨਰ ਐਡਮ ਨੂੰ ਉਠਾਇਆ ਅਤੇ ਉਸ ਨੂੰ ਆਪਣਾ ਮੋਬਾਈਲ ਦਿਖਾ ਕੇ ਕਿਹਾ ਕਿ ਦੇਖੋ ਮੈਂ ਲਾਟਰੀ ਜਿੱਤੀ ਹੈ। ਪਤੀ ਨੇ ਮਜ਼ਾਕ 'ਚ ਕਿਹਾ ਕੀ ਇਸ ਵਾਰ ਇਕ ਪੌਂਡ ਜਿੱਤਿਆ ਹੈ। ਫਿਰ ਮਿਸ਼ੇਲ ਨੇ ਉਸ ਨੂੰ ਆਪਣਾ ਅਕਾਊਂਟ ਦਿਖਾਇਆ। ਬਾਅਦ ਵਿਚ ਦੋਹਾਂ ਨੇ ਨੈਸ਼ਨਲ ਲਾਟਰੀ ਨੂੰ ਫੋਨ ਕਰ ਕੇ ਯਕੀਨੀ ਕੀਤਾ।

Lotteryਇਸ ਲਾਟਰੀ ਨੂੰ ਜਿੱਤਣ ਤੋਂ ਬਾਅਦ ਮਿਸ਼ੇਲ ਦਾ ਕਹਿਣਾ ਹੈ ਕਿ ਪਹਿਲਾਂ ਮੈਨੂੰ ਆਪਣੇ ਬੱਚਿਆਂ ਦੀਆਂ ਛੋਟੀਆਂ-ਛੋਟੀਆਂ ਲੋੜਾਂ ਪੂਰੀਆਂ ਕਰਨ ਲਈ ਸਮਝੌਤਾ ਕਰਨਾ ਪੈਂਦਾ ਸੀ ਪਰ ਹੁਣ ਮੈਂ ਉਨ੍ਹਾਂ ਦੀ ਲੋੜਾਂ ਆਸਾਨੀ ਨਾਲ ਪੂਰੀਆਂ ਕਰ ਸਕਦੀ ਹਾਂ।

-PTC News

  • Share