Fri, Apr 26, 2024
Whatsapp

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਐਮਰਜੇਂਸੀ ਲਗਉਣ ਦੀ ਕੋਸ਼ਿਸ਼ ਕੀਤੀ :ਬਿਕਰਮ ਮਜੀਠੀਆ

Written by  Shanker Badra -- September 17th 2018 01:09 PM -- Updated: September 17th 2018 01:19 PM
ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਐਮਰਜੇਂਸੀ ਲਗਉਣ ਦੀ ਕੋਸ਼ਿਸ਼ ਕੀਤੀ :ਬਿਕਰਮ ਮਜੀਠੀਆ

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਐਮਰਜੇਂਸੀ ਲਗਉਣ ਦੀ ਕੋਸ਼ਿਸ਼ ਕੀਤੀ :ਬਿਕਰਮ ਮਜੀਠੀਆ

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਐਮਰਜੇਂਸੀ ਲਗਉਣ ਦੀ ਕੋਸ਼ਿਸ਼ ਕੀਤੀ :ਬਿਕਰਮ ਮਜੀਠੀਆ:ਪੰਜਾਬ 'ਚ 19 ਸਤੰਬਰ ਨੂੰ ਹੋਣ ਵਾਲੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀਆਂ ਦੀਆਂ ਚੋਣਾਂ ਨੂੰ ਲੈ ਪੰਜਾਬ ਦੀਆਂ ਸਿਆਸੀ ਸਰਗਰਮੀਆਂ ਸਿਖਰਾਂ 'ਤੇ ਸਨ।ਇਸ ਦੌਰਾਨ ਇਹਨਾਂ ਚੋਣਾਂ ਲਈ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ।ਇਨ੍ਹਾਂ ਚੋਣਾਂ ਦੇ ਆਖਰੀ ਦਿਨ ਦਿੱਗਜ ਲੀਡਰ ਚੋਣਾਂ ਪ੍ਰਚਾਰ ਦੇ ਮੈਦਾਨ 'ਚ ਹਨ। ਇਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਲਈ ਮਜੀਠਾ ਹਲਕੇ ਦੇ ਸੋਹੀਆਂ ਕਲਾਂ 'ਚ ਪਹੁੰਚੇ ਹਨ।ਇਸ ਦੌਰਾਨ ਬਿਕਰਮ ਮਜੀਠੀਆ ਰੈਲੀ 'ਚ ਨੌਜਵਾਨਾਂ ਨਾਲ ਵੱਡੇ ਕਾਫਲੇ ਦੇ ਰੂਪ 'ਚ ਪਹੁੰਚੇ ਹਨ।ਚੋਣਾਂ ਪ੍ਰਚਾਰ ਦੇ ਆਖਰੀ ਦਿਨ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਬਿਕਰਮ ਮਜੀਠੀਆ ਨੇ ਰੈਲੀ ਨੂੰ ਸਬੋਧਨ ਕਰਦੇ ਹੋਏ ਕਿਹਾ ਹੈ ਕਿ ਕੱਲ ਦੀ ਫਰੀਦਕੋਟ 'ਚ ਅਕਾਲੀ ਦਲ ਦੀ ਰੈਲੀ ਦੇਖ ਕੇ ਪੰਜਾਬ ਸਰਕਾਰ ਬੋਖਲਾਹਟ 'ਚ ਹੈ।ਉਨ੍ਹਾਂ ਨੇ ਕਿਹਾ ਕਿ ਫਰੀਦਕੋਟ ਦੀ ਰੈਲੀ ਨੇ ਕਾਂਗਰਸ ਦੀ ਨੀਂਦ ਉਡਾ ਦਿੱਤੀ ਹੈ।ਮਜੀਠੀਆ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿੱਚ ਐਮਰਜੇਂਸੀ ਲਗਉਣ ਦੀ ਕੋਸ਼ਿਸ਼ ਕੀਤੀ ਹੈ। ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਲੋਕਾਂ ਦੇ ਸਾਰੇ ਕੰਮ ਰੁੱਕ ਗਏ ਹਨ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਰਾਜ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 77 ਸਰੂਪਾਂ ਦੀ ਬੇਅਦਬੀ ਹੋ ਗਈ ਹੈ ਪਰ ਕਾਂਗਰਸ ਇੱਕ ਝੂਠੇ ਕਮਿਸ਼ਨ ਦੇ ਜ਼ਰੀਏ ਪੰਜਾਬ ਦਾ ਮਾਹੌਲ ਖਰਾਬ ਕਰਨ 'ਚ ਲੱਗਾ ਹੋਇਆ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੇ ਗੁੰਡਿਆਂ ਵੱਲੋਂ ਦਲਿਤਾਂ ਦਾ ਅਪਮਾਨ ,ਗੁਰਸਿੱਖਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ ਅਤੇ ਅਕਾਲੀ ਦਲ ਦੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਮਜੀਠੀਆ ਨੇ ਕਿਹਾ ਕਿ ਜੇਕਰ ਅਕਾਲੀ ਦਲ ਦੇ ਵਰਕਰਾਂ ਨਾਲ ਧੱਕੇਸ਼ਾਹੀ ਹੋਈ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ।ਕਾਂਗਰਸ ਦੀ ਇਸ ਧੱਕੇਸ਼ਾਹੀ ਤੇ ਜਬਰ ਜ਼ੁਲਮ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇਗਾ। ਇਸ ਦੌਰਾਨ ਬਿਕਰਮ ਮਜੀਠੀਆ ਨੇ ਨਵਜੋਤ ਸਿੱਧੂ 'ਤੇ ਵਾਰ ਕਰਦੇ ਹੋਏ ਕਿਹਾ ਹੈ ਕਿ ਰਾਧੇ ਮਾਂ ਅਤੇ ਆਸ਼ਾਰਾਮ ਦਾ ਚੇਲਾ ਹੈ। -PTCNews


Top News view more...

Latest News view more...