Fri, Apr 26, 2024
Whatsapp

ਰੱਖੜੀ ਦੇ ਤਿਉਹਾਰ ’ਤੇ ਪੰਜ ਲੜਕੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਗੁੱਟ ’ਤੇ ਬੰਨੀ ਰੱਖੜੀ

Written by  Shanker Badra -- August 15th 2019 01:55 PM
ਰੱਖੜੀ ਦੇ ਤਿਉਹਾਰ ’ਤੇ ਪੰਜ ਲੜਕੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਗੁੱਟ ’ਤੇ ਬੰਨੀ ਰੱਖੜੀ

ਰੱਖੜੀ ਦੇ ਤਿਉਹਾਰ ’ਤੇ ਪੰਜ ਲੜਕੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਗੁੱਟ ’ਤੇ ਬੰਨੀ ਰੱਖੜੀ

ਰੱਖੜੀ ਦੇ ਤਿਉਹਾਰ ’ਤੇ ਪੰਜ ਲੜਕੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਗੁੱਟ ’ਤੇ ਬੰਨੀ ਰੱਖੜੀ:ਜਲੰਧਰ :ਰੱਖੜੀ ਦੇ ਤਿਉਹਾਰ ਦੇ ਪਿਆਰ ਤੇ ਸਤਿਕਾਰ ਵਜੋਂ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਸਬੰਧਤ ਪੰਜ ਲੜਕੀਆਂ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੁੱਟ ’ਤੇ ਰੱਖੜੀ ਬੰਨੀ। [caption id="attachment_329282" align="aligncenter" width="300"]CAPT AMARINDER SINGH To 5 GIRLS TIE RAKHIS AS TOKEN OF RAKSHA BANDHAN CELEBRATION ਰੱਖੜੀ ਦੇ ਤਿਉਹਾਰ ’ਤੇ ਪੰਜ ਲੜਕੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਗੁੱਟ ’ਤੇ ਬੰਨੀ ਰੱਖੜੀ[/caption] ਮੁੱਖ ਮੰਤਰੀ ਨੇ ਇਸ ਤਿਉਹਾਰ ਅਤੇ ਪਵਿੱਤਰ ਮੌਕੇ ’ਤੇ ਸਨੇਹ ਦਿਖਾਉਂਦਿਆਂ ਪਿਆਰ ਵਜੋਂ ਲੜਕੀਆਂ ਨੂੰ ਮਠਿਆਈਆਂ ਅਤੇ ਤੋਹਫਿਆਂ ਦੀ ਪੇਸ਼ਕਸ਼ ਕੀਤੀ ਅਤੇ ਉਨਾਂ ਦੇ ਖੁਸ਼ਹਾਲ ਤੇ ਰੌਸ਼ਨ ਭਵਿੱਖ ਦੀ ਕਾਮਨਾ ਵੀ ਕੀਤੀ। [caption id="attachment_329281" align="aligncenter" width="300"]CAPT AMARINDER SINGH To 5 GIRLS TIE RAKHIS AS TOKEN OF RAKSHA BANDHAN CELEBRATION ਰੱਖੜੀ ਦੇ ਤਿਉਹਾਰ ’ਤੇ ਪੰਜ ਲੜਕੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਗੁੱਟ ’ਤੇ ਬੰਨੀ ਰੱਖੜੀ[/caption] ਮੁੱਖ ਮੰਤਰੀ ਨੂੰ ਮਠਿਆਈ ਦੇਣ ਅਤੇ ਉਨਾਂ ਦੇ ਮੱਥੇ ’ਤੇ ਤਿਲਕ ਲਾਉਣ ਵਾਲੀਆਂ ਲੜਕੀਆਂ ਵਿੱਚੋਂ ਦੋ ਲੜਕੀਆਂ ਸ਼ਹੀਦ ਸੈਨਿਕਾਂ ਦੀਆਂ ਸਨ। ਇਕ ਲੜਕੀ ਸੋਨੀਆ ਜੰਮੂ ਕਸ਼ਮੀਰ ਦੇ ਰਕਸ਼ਕ ਓਪਰੇਸ਼ਨ ਦੇ ਸ਼ਹੀਦ ਕਾਂਸਟੇਬਲ ਰਾਜ ਕੁਮਾਰ ਦੀ ਧੀ ਸੀ ,ਜਦਕਿ ਦੂਜੀ ਲੜਕੀ ਭਾਵਨਾ ਰਕਸ਼ਕ ਓਪਰੇਸ਼ਨ ਦੇ ਹੀ ਸ਼ਹੀਦ ਲਾਂਸ ਨਾਇਕ ਕੁਲਵਿੰਦਰ ਸਿੰਘ ਦੀ ਧੀ ਸੀ। [caption id="attachment_329280" align="aligncenter" width="300"]CAPT AMARINDER SINGH To 5 GIRLS TIE RAKHIS AS TOKEN OF RAKSHA BANDHAN CELEBRATION ਰੱਖੜੀ ਦੇ ਤਿਉਹਾਰ ’ਤੇ ਪੰਜ ਲੜਕੀਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਗੁੱਟ ’ਤੇ ਬੰਨੀ ਰੱਖੜੀ[/caption] ਬਾਕੀ ਲੜਕੀਆਂ ਵਿੱਚ ਗੁਰਦਾਸਪੁਰ ਤੋਂ ਕਿਸਾਨ ਦੀ ਧੀ ਸੁਲੇਖਾ ਜੋ ਸਥਾਨਕ ਰੈੱਡ ਕਰਾਸ ਸਕੂਲ ਫਾਰ ਡੈੱਫ ਵਿੱਚ ਤੀਜੀ ਜਮਾਤ ਦੀ ਵਿਦਿਆਰਥਣ ਹੈ ਅਤੇ ਇਕ ਹੋਰ ਲੜਕੀ ਮੁਸਕਾਨ ਆਰਥਿਕ ਤੌਰ ’ਤੇ ਕਮਜ਼ੋਰ ਵਰਗ ਨਾਲ ਸਬੰਧਤ ਹੈ ,ਜੋ ਇੱਥੋਂ ਦੇ ਨਹਿਰੂ ਗਾਰਡਨ ਸਥਿਤ ਲੜਕੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹੈ ਅਤੇ ਕੋਮਲਪ੍ਰੀਤ ਕੌਰ ਪਿੰਡ ਸਲੇਮਪੁਰ ਤੋਂ ਇਕ ਕਿਸਾਨ ਪਰਿਵਾਰ ਨਾਲ ਸਬੰਧਤ ਹੈ। -PTCNews


Top News view more...

Latest News view more...