ਮੁੱਖ ਖਬਰਾਂ

ਕੈਪਟਨ ਅਮਰਿੰਦਰ ਸਿੰਘ ਨੇ ਵੀਆਈਪੀ ਕਲਚਰ ’ਤੇ ਲਿਆ ਯੂ-ਟਰਨ : ਦੁਸ਼ਯੰਤ ਗੌਤਮ

By Shanker Badra -- March 03, 2021 5:56 pm

ਕੈਪਟਨ ਅਮਰਿੰਦਰ ਸਿੰਘ ਨੇ ਵੀਆਈਪੀ ਕਲਚਰ ’ਤੇ ਲਿਆ ਯੂ-ਟਰਨ : ਦੁਸ਼ਯੰਤ ਗੌਤਮ:ਚੰਡੀਗੜ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਯੂ-ਟਰਨ ਸੀਐਮ ਬਣ ਗਏ ਹਨ, ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਪੰਜਾਬ ਦੇ ਇੰਚਾਰਜ ਦੁਸ਼ਯੰਤ ਗੌਤਮ ਦਾ। ਮੁੱਖ ਮੰਤਰੀ ਬਨਣ ਮਗਰੋਂ ਚੋਣ ਵਾਅਦਿਆਂ ’ਤੇ ਬੇਸ਼ਰਮੀ ਨਾਲ ਯੂ-ਟਰਨ ਲੈਣ ਵਾਲੇ ਕੈਪਟਨ ਅਮਰਿੰਦਰ ਸਿੰਘ ਹੁਣ ਮੁੱਖ ਮੰਤਰੀ ਹੋਣ ਦੇ ਨਾਤੇ ਕੀਤੇ ਗਏ ਫੈਸਲਿਆਂ ’ਤੇ ਵੀ ਯੂ-ਟਰਨ ਲੈ ਰਹੇ ਹਨ।

Captain Amarinder Singh takes U-turn on VIP culture in Punjab : Dushyant Kumar Gautam ਕੈਪਟਨ ਅਮਰਿੰਦਰ ਸਿੰਘ ਨੇ ਵੀਆਈਪੀ ਕਲਚਰ ’ਤੇ ਲਿਆ ਯੂ-ਟਰਨ : ਦੁਸ਼ਯੰਤ ਗੌਤਮ

ਦੁਸ਼ਯੰਤ ਗੌਤਮ ਨੇ ਮੁੱਖ ਮੰਤਰੀ ਨੂੰ ਯਾਦ ਕਰਵਾਉਂਦੇ ਹੋਏ ਕਿਹਾ ਕਿ 14 ਅਪ੍ਰੈਲ 2017 ਨੂੰ ਮੁੱਖ ਮੰਤਰੀ ਦਫ਼ਤਰ ਪੰਜਾਬ ਵੱਲੋਂ ਜਾਰੀ ਪ੍ਰੈਸ ਨੋਟ ਦੇ ਮੁਤਾਬਿਕ ‘ਪੰਜਾਬ  ਦੇ ਮੁੱਖ ਮੰਤਰੀ ਕੈਪਟਨ ਅਮੇਰੰਦਰ ਸਿੰਘ ਨੇ ਸੂਬੇ ਵਿੱਚ ਵੀਆਈਪੀ ਕਲਚਰ ਨੂੰ ਖਤਮ ਕਰਨ ਵੱਲ ਇੱਕ ਹੋਰ ਕਦਮ ਚੁੱਕਦੇ ਹੋਏ ਨੀਂਹ ਅਤੇ ਉਦਘਾਟਨ ਪੱਟੀ ’ਤੇ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਕਿਸੇ ਵੀ ਸਰਕਾਰੀ ਆਹੁਦੇਦਾਰ ਦਾ ਨਾਮ ਲਿਖਣ ’ਤੇ ਰੋਕ ਲਗਾ ਦਿੱਤੀ ਸੀ। ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਨੇ ਆਪ ਨੂੰ ਵੀ ਇਨਾਂ ਆਦੇਸ਼ਾਂ ਦੇ ਘੇਰੇ ਤੋਂ ਬਾਹਰ ਨਹੀਂ ਰੱਖਿਆ, ਜਿਸਦਾ ਮੰਤਵ ਵੀਆਈਪੀ ਕਲਚਰ ਦੀ ਰੂਕਾਵਟ ਨੂੰ ਹਟਾ ਕੇ ਸਰਕਾਰ ਅਤੇ ਲੋਕਾਂ ਦੇ ਵਿੱਚ ਮਜਬੂਤ ਸੰਪਰਕ ਕਾਇਮ ਕਰਨਾ ਹੈ’।

Captain Amarinder Singh takes U-turn on VIP culture in Punjab : Dushyant Kumar Gautam ਕੈਪਟਨ ਅਮਰਿੰਦਰ ਸਿੰਘ ਨੇ ਵੀਆਈਪੀ ਕਲਚਰ ’ਤੇ ਲਿਆ ਯੂ-ਟਰਨ : ਦੁਸ਼ਯੰਤ ਗੌਤਮ

ਮੁੱਖ ਮੰਤਰੀ ਦੇ ਇਸ ਫੈਸਲੇ ਦੀਆਂ ਧੱਜੀਆਂ ਕੈਬਨਿਟ ਮੰਤਰੀ, ਕਾਂਗਰਸ ਦੇ ਸੰਸਦ ਅਤੇ ਵਿਧਾਇਕ ਦੇ ਨਾਲ-ਨਾਲ ਆਈਏਐਸ ਅਤੇ ਆਈਪੀਐਸ ਅਫਸਰਾਂ ਨੇ ਉਡਾਈ, ਇਸ ’ਤੇ ਅੱਜ ਅਸੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਆਪ ਆਦੇਸ਼ਾਂ ਦੀਆਂ ਧੱਜੀਆਂ ਕਿਵੇਂ ਉਡਾਈ, ਉਸਦਾ ਪਰੂਫ਼ ਪੰਜਾਬ ਸਰਕਾਰ ਵੱਲੋਂ ਜਾਰੀ ਪ੍ਰੈਸ ਬਿਆਨਾਂ ਦੇ ਹਵਾਲੇ ਤੋਂ ਦੇਵਾਂਗੇ। 25 ਅਕਤੂਬਰ 2020 ਨੂੰ ਮੁੱਖ ਮੰਤਰੀ ਦਫ਼ਤਰ ਪੰਜਾਬ ਵੱਲੋਂ ਜਾਰੀ ਪ੍ਰੈਸ ਨੋਟ ਦੇ ਮੁਤਾਬਿਕ ‘ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁਸ਼ਹਿਰੇ ਮੌਕੇ ਪਟਿਆਲਾ ਵਿੱਚ ਖੇਡਾਂ ਨੂੰ ਸਮਰਪਿਤ ਪੰਜਾਬ ਦੀ ਪਹਿਲੀ ਖੇਡ ਯੂਨੀਵਰਸਿਟੀ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਅਤੇ ਨਵੇਂ ਬੱਸ ਅੱਡੇ ਸਮੇਤ ਹੋਰ ਕਈ ਅਹਿਮ ਵਿਕਾਸ ਪ੍ਰੋਜੈਕਟਾਂ ਦੇ ਵੀ ਨੀਂਹ ਪੱਥਰ ਰੱਖੇ।

Captain Amarinder Singh takes U-turn on VIP culture in Punjab : Dushyant Kumar Gautam ਕੈਪਟਨ ਅਮਰਿੰਦਰ ਸਿੰਘ ਨੇ ਵੀਆਈਪੀ ਕਲਚਰ ’ਤੇ ਲਿਆ ਯੂ-ਟਰਨ : ਦੁਸ਼ਯੰਤ ਗੌਤਮ

30 ਮਈ 2019 ਨੂੰ ਜਾਰੀ ਪ੍ਰੈਸ ਨੋਟ ਦੇ ਮੁਤਾਬਕ ‘ਸਮਰਾਲਾ/ ਮਾਛੀਵਾੜਾ ਵਿੱਚ ਉਦਯੋਗਕ ਵਿਕਾਸ ਅਤੇ ਰੁਜ਼ਗਾਰ ਉਤਪੱਤੀ ਨੂੰ ਅਤੇ ਉਤਸ਼ਾਹਿਤ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਲਾਕੇ ਵਿੱਚ ਸਬਜ਼ੀਆਂ ਦੇ ਪ੍ਰੋਸੇਸਿੰਗ ਪਲਾਂਟ ਦਾ ਨੀਂਹ ਪੱਥਰ ਰੱਖਿਆ। 3 ਫਰਵਰੀ 2021 ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੁਸ਼ਿਆਰਪੁਰ ਜ਼ਿਲੇ ਵਿੱਚ ਬਜਵਾੜਾ ਵਿੱਚ ਬਣਨ ਵਾਲੇ ਸਰਦਾਰ ਬਹਾਦੁਰ ਅਮੀਂ ਚੰਦ ਸੋਨੀ ਆਰਮਡ ਫੋਰਸਿਜ ਪ੍ਰੈਪਰੇਟਰੀ ਇੰਸਟੀਚਿਊਟ ਦਾ ਨੀਂਹ ਪੱਥਰ ਰੱਖਿਆ, ਜਿਸਦੇ ਨਾਲ ਸੂਬੇ ਦੇ ਅਤੇ ਜਿਆਦਾ ਨੌਜਵਾਨਾਂ ਨੂੰ ਰੱਖਿਆ ਸੇਵਾਵਾਂ ਵਿੱਚ ਆਪਣਾ ਭਵਿੱਖ ਬਣਾਉਣ ਲਈ ਵੱਡੇ ਮੌਕੇ ਹਾਸਲ ਹੋਣਗੇ।
-PTCNews

  • Share