Sat, Apr 27, 2024
Whatsapp

ਹਜ਼ਾਰਾਂ ਸਿੱਖਾਂ ਦੇ ਕਤਲ ਦੇ ਦੋਸ਼ੀ ਰਾਜੀਵ ਗਾਂਧੀ ਦਾ ਕੈਪਟਨ ਸਰਕਾਰ ਮਨਾ ਰਹੀ ਹੈ ਜਨਮ ਦਿਨ : ਸੁਖਬੀਰ ਸਿੰਘ ਬਾਦਲ

Written by  Shanker Badra -- August 20th 2019 03:20 PM
ਹਜ਼ਾਰਾਂ ਸਿੱਖਾਂ ਦੇ ਕਤਲ ਦੇ ਦੋਸ਼ੀ ਰਾਜੀਵ ਗਾਂਧੀ ਦਾ ਕੈਪਟਨ ਸਰਕਾਰ ਮਨਾ ਰਹੀ ਹੈ ਜਨਮ ਦਿਨ : ਸੁਖਬੀਰ ਸਿੰਘ ਬਾਦਲ

ਹਜ਼ਾਰਾਂ ਸਿੱਖਾਂ ਦੇ ਕਤਲ ਦੇ ਦੋਸ਼ੀ ਰਾਜੀਵ ਗਾਂਧੀ ਦਾ ਕੈਪਟਨ ਸਰਕਾਰ ਮਨਾ ਰਹੀ ਹੈ ਜਨਮ ਦਿਨ : ਸੁਖਬੀਰ ਸਿੰਘ ਬਾਦਲ

ਹਜ਼ਾਰਾਂ ਸਿੱਖਾਂ ਦੇ ਕਤਲ ਦੇ ਦੋਸ਼ੀ ਰਾਜੀਵ ਗਾਂਧੀ ਦਾ ਕੈਪਟਨ ਸਰਕਾਰ ਮਨਾ ਰਹੀ ਹੈ ਜਨਮ ਦਿਨ : ਸੁਖਬੀਰ ਸਿੰਘ ਬਾਦਲ:ਲੌਂਗੋਵਾਲ : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਸੰਗਰੂਰ ਜ਼ਿਲ੍ਹੇ ਦੇ ਕਸਬਾ ਲੌਂਗੋਵਾਲ ਵਿਖੇ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਦੀ 34 ਵੀਂ ਸਾਲਾਨਾ ਬਰਸੀ ਮਨਾਈ ਜਾ ਰਹੀ ਹੈ। ਇਸ ਬਰਸੀ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਮਾਗਮ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ ,ਜਿਥੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਵੀ ਹਾਜ਼ਰੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਸਮਾਗਮ 'ਚ ਸ਼ਿਰਕਤ ਕੀਤੀ ਹੈ। [caption id="attachment_330726" align="aligncenter" width="300"]Captain government celebrating 1984 Guilty Rajiv Gandhi Birthday : Sukhbir Singh Badal ਹਜ਼ਾਰਾਂ ਸਿੱਖਾਂ ਦੇ ਕਤਲ ਦੇ ਦੋਸ਼ੀ ਰਾਜੀਵ ਗਾਂਧੀ ਦਾ ਕੈਪਟਨ ਸਰਕਾਰ ਮਨਾ ਰਹੀ ਹੈ ਜਨਮ ਦਿਨ : ਸੁਖਬੀਰ ਸਿੰਘ ਬਾਦਲ[/caption] ਇਸ ਮੌਕੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਹਨ। ਇਸ ਮੌਕੇ ਜੁੜੇ ਇੱਕਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹਜ਼ਾਰਾਂ ਸਿੱਖਾਂ ਦੇ ਕਤਲ ਦੇ ਦੋਸ਼ੀ ਰਾਜੀਵ ਗਾਂਧੀ ਦਾ ਕੈਪਟਨ ਸਰਕਾਰ ਜਨਮ ਦਿਨ ਮਨਾ ਰਹੀ ਹੈ। ਰਾਜੀਵ ਗਾਂਧੀ ਦੀ ਮਾਂ ਇੰਦਰਾ ਗਾਂਧੀ ਦੇ ਇਸ਼ਾਰੇ 'ਤੇ ਸ੍ਰੀ ਅਕਾਲੀ ਤਖ਼ਤ ਸਾਹਿਬ 'ਤੇ ਹਮਲਾ ਹੋਇਆ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾਂ ਆਪਣੇ ਅਧਿਕਾਰਤ ਹੱਕਾਂ ਲਈ ਲੜਾਈ ਲੜੀ ਹੈ ਅਤੇ ਅੱਗੇ ਵੀ ਲੜੇਗਾ। ਉਨ੍ਹਾਂ ਕਿਹਾ ਕਿ ਐਮਰਜੈਂਸੀ ਵੇਲੇ ਸਭ ਤੋਂ ਵੱਧ ਗ੍ਰਿਫ਼ਤਾਰੀਆਂ ਸ਼੍ਰੋਮਣੀ ਅਕਾਲੀ ਦਲ ਨੇ ਦਿੱਤੀਆਂ ਹਨ। [caption id="attachment_330717" align="aligncenter" width="300"]Captain government celebrating 1984 Guilty Rajiv Gandhi Birthday : Sukhbir Singh Badal ਹਜ਼ਾਰਾਂ ਸਿੱਖਾਂ ਦੇ ਕਤਲ ਦੇ ਦੋਸ਼ੀ ਰਾਜੀਵ ਗਾਂਧੀ ਦਾ ਕੈਪਟਨ ਸਰਕਾਰ ਮਨਾ ਰਹੀ ਹੈ ਜਨਮ ਦਿਨ : ਸੁਖਬੀਰ ਸਿੰਘ ਬਾਦਲ[/caption] ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜਥੇਬੰਦੀ ਹੈ ਅਤੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਕਾਲੀ ਦਲ ਸਿੱਖਾਂ ਦੀ ਸਿਰਮੌਰ ਜਥੇਬੰਦੀ ਹੈ। ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਕਮਜ਼ੋਰ ਕਰਨ ਲਈ ਬਾਹਰੀ ਤਾਕਤਾਂ ਨੇ ਬਹੁਤ ਜ਼ੋਰ ਲਾਇਆ ਕਿ ਪੰਥ ਦੀ ਨੁਮਾਇੰਦਾ ਜਥੇਬੰਦੀ ਨੂੰ ਤੋੜਿਆ ਜਾਵੇਂ। ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚੇ ਦੇ ਨਾਂਅ 'ਤੇ ਕਾਂਗਰਸ ਨੇ ਅਕਾਲੀ ਦਲ ਨੂੰ ਬਦਨਾਮ ਕੀਤਾ ਹੈ। [caption id="attachment_330725" align="aligncenter" width="300"]Captain government celebrating 1984 Guilty Rajiv Gandhi Birthday : Sukhbir Singh Badal ਹਜ਼ਾਰਾਂ ਸਿੱਖਾਂ ਦੇ ਕਤਲ ਦੇ ਦੋਸ਼ੀ ਰਾਜੀਵ ਗਾਂਧੀ ਦਾ ਕੈਪਟਨ ਸਰਕਾਰ ਮਨਾ ਰਹੀ ਹੈ ਜਨਮ ਦਿਨ : ਸੁਖਬੀਰ ਸਿੰਘ ਬਾਦਲ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਲੌਂਗੋਵਾਲ : ਰਾਜਧਾਨੀ ਅਤੇ ਪਾਣੀ ਦੇ ਮਾਮਲੇ ਨੂੰ ਲੈ ਕੇ ਪੰਜਾਬ ਨਾਲ ਹੋਈ ਧੱਕੇਸ਼ਾਹੀ : ਸੁਖਬੀਰ ਸਿੰਘ ਬਾਦਲ ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚਾ ਲਾਉਣ ਵਾਲੇ ਸਾਰੇ ਆਗੂ ਕਾਂਗਰਸ ਦੇ ਏਜੰਟ ਹਨ। ਰਾਜਧਾਨੀ ਅਤੇ ਪਾਣੀ ਦੇ ਮਾਮਲਾ ਨੂੰ ਲੈ ਕੇ ਪੰਜਾਬ ਨਾਲ ਧੱਕੇਸ਼ਾਹੀ ਹੋਈ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਅੰਦਰ ਅਕਾਲੀ -ਭਾਜਪਾ ਸਰਕਾਰ ਦੀ ਸਰਕਾਰ ਸਮੇਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰਿਕਾਰਡ ਤੋੜ ਕੰਮ ਕੀਤੇ ਹਨ ,ਪੰਜਾਬ ਦੀ ਤਰੱਕੀ ਹੋਈ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗਰੀਬਾਂ ਨੂੰ ਆਟਾ -ਦਾਲ ਅਤੇ ਸ਼ਗਨ ਸਕੀਮ ਵਰਗੀਆਂ ਕਈ ਸਹੂਲਤਾਂ ਦਿੱਤੀਆਂ ਪਾਰ ਕਾਂਗਰਸ ਨੇ ਸਭ ਬੰਦ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਕੈਪਟਨ ਨੇ ਕੇਂਦਰ ਵੱਲੋਂ ਮਿਲਦੀਆਂ ਸਹੂਲਤਾਂ ਨੂੰ ਬੰਦ ਕੀਤਾ ਹੈ। ਉਨ੍ਹਾਂ ਨੇ ਪੰਜਾਬ ਅੰਦਰ ਵੱਡੀਆਂ -ਵੱਡੀਆਂ ਸੜਕਾਂ ਬਣਾਈਆਂ ਹਨ। -PTCNews


Top News view more...

Latest News view more...