Sat, Apr 27, 2024
Whatsapp

ਹਰ ਵਾਅਦੇ ਤੋਂ ਮੁੱਕਰੀ ਕੈਪਟਨ ਸਰਕਾਰ ਨੂੰ ਮਿਲਣਾ ਚਾਹੀਦਾ ਹੈ "ਬਾਗੀ ਪੁਰਸਕਾਰ" : ਚਰਨਜੀਤ ਬਰਾੜ

Written by  Shanker Badra -- June 28th 2019 06:14 PM -- Updated: June 28th 2019 06:18 PM
ਹਰ ਵਾਅਦੇ ਤੋਂ ਮੁੱਕਰੀ ਕੈਪਟਨ ਸਰਕਾਰ ਨੂੰ ਮਿਲਣਾ ਚਾਹੀਦਾ ਹੈ

ਹਰ ਵਾਅਦੇ ਤੋਂ ਮੁੱਕਰੀ ਕੈਪਟਨ ਸਰਕਾਰ ਨੂੰ ਮਿਲਣਾ ਚਾਹੀਦਾ ਹੈ "ਬਾਗੀ ਪੁਰਸਕਾਰ" : ਚਰਨਜੀਤ ਬਰਾੜ

ਹਰ ਵਾਅਦੇ ਤੋਂ ਮੁੱਕਰੀ ਕੈਪਟਨ ਸਰਕਾਰ ਨੂੰ ਮਿਲਣਾ ਚਾਹੀਦਾ ਹੈ "ਬਾਗੀ ਪੁਰਸਕਾਰ" : ਚਰਨਜੀਤ ਬਰਾੜ:ਚੰਡੀਗੜ੍ਹ :ਜਿਸ ਸਰਕਾਰ ਦੇ ਕੈਬਨਿਟ ਮੰਤਰੀ, ਮੁੱਖ ਮੰਤਰੀ ਤੋ ਬਾਗੀ ਹੋਣ,ਸਰਕਾਰੀ ਮੁਲਾਜਮ ਦਫਤਰਾਂ 'ਚੋ ਉੱਠ ਧਰਨਿਆ 'ਤੇ ਬੈਠਣ ,ਕਿਸਾਨ ਤੇ ਮਜ਼ਦੂਰ ਸੜਕਾਂ 'ਤੇ ਗਰਮੀ ਦੀ ਕੜਕਦੀ ਧੁੱਪ 'ਚ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਹੋਣ ,ਨਸ਼ੇ ,ਚੋਰੀ ਤੇ ਗੁੰਡਾਗਰਦੀ ਨੇ ਆਮ ਲੋਕਾਂ ਦਾ ਜਿਉਣਾ ਹਰਾਮ ਕੀਤਾ ਹੋਵੇ ਤੇ ਜੇਲਾਂ 'ਚ ਬੇਠੈ ਕੈਦੀਂ ਬਗਾਵਤ 'ਤੇ ਹੋਣ ਤਾਂ ਐਸੀ ਸਰਕਾਰ ਖਿਲਾਫ਼ ਹਰ ਵਰਗ ਦੀ ਬਗਾਵਤ ਨੂੰ ਵੇਖਦਿਆਂ ਮਾਨਯੋਗ ਰਾਜਪਾਲ ਜੀ ਨੂੰ ਚਾਹੀਦਾ ਹੈ ਕਿ "ਬਾਗੀ ਪੁਰਸਕਾਰ "ਦੇ ਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਨਿਵਾਜਿਆ ਜਾਵੇ। [caption id="attachment_312566" align="aligncenter" width="300"]Captain Government Should Meet ਹਰ ਵਾਅਦੇ ਤੋਂ ਮੁੱਕਰੀ ਕੈਪਟਨ ਸਰਕਾਰ ਨੂੰ ਮਿਲਣਾ ਚਾਹੀਦਾ ਹੈ "ਬਾਗੀ ਪੁਰਸਕਾਰ" : ਚਰਨਜੀਤ ਬਰਾੜ[/caption] ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਸਿਆਸੀ ਸਕੱਤਰ ਸੁਖਬੀਰ ਸਿੰਘ ਬਾਦਲ ਨੇ ਜਾਰੀ ਇੱਕ ਪ੍ਰੈਸ ਬਿਆਨ 'ਚ ਕੀਤਾ ,ਉਨ੍ਹਾਂ ਕਿਹਾ ਇਸ ਗੱਲ ਦੀ ਪੂਰੇ ਪੰਜਾਬ 'ਚ ਹਾਹਾਕਾਰ ਮੱਚੀ ਹੈ ਕਿ ਜਿਥੇ ਅਕਾਲੀ ਭਾਜਪਾ ਸਰਕਾਰ ਨੇ ਸੂਬੇ ਨੂੰ ਬਿਜਲੀ ਸਰਪਲੱਸ ਸੂਬਾ ਬਣਾਇਆ ਹੈ , ਉਥੇ ਕਾਂਗਰਸ ਨੇ ਘਰੈਲੂ ਬਿਜਲੀ ਸਭ ਤੋਂ ਮਹਿੰਗੀ ਪ੍ਰਤੀ ਯੁਨਿਟ ਕਰ ਦਿਤੀ ਤੇ ਹੁਣ ਮੀਟਰ ਰਿਪੈਅਰ ਤੇ ਹੋਰ ਖਰਚੇ ਪਾ ਕੇ ਖਪਤਕਾਰਾ ਦਾ ਕਚੂੰਮਰ ਕੱਢ ਦਿੱਤਾ ਹੈ। ਉਹਨਾ ਕਿਹਾ ਇਸ ਸਰਕਾਰ ਵੱਲੋਂ ਗਰੀਬ ਲੋਕਾਂ ਦੇ ਮੂੰਹ 'ਚੋ ਰੋਟੀ ਖੋਹਣ ਲਈ ਪਹਿਲਾਂ ਢਾਈ ਸਾਲ ਤੋਂ ਸਕੀਮ ਬੰਦ ਕਰ ਛੱਡੀ ਹੁਣ ਸਮਰਾਟ ਕਾਰਡ ਬਣਾਉਣ ਦੇ ਬਹਾਨੇ ਨਾਲ ਸਾਰੇ ਨੀਲੇ ਕਾਰਡ ਰੱਦ ਕਰ ਦਿੱਤੇ ਹਨ,ਜੋ ਅਤਿ ਨਿੰਦਣਯੋਗ ਹੈ। [caption id="attachment_312565" align="aligncenter" width="300"]Captain Government Should Meet ਹਰ ਵਾਅਦੇ ਤੋਂ ਮੁੱਕਰੀ ਕੈਪਟਨ ਸਰਕਾਰ ਨੂੰ ਮਿਲਣਾ ਚਾਹੀਦਾ ਹੈ "ਬਾਗੀ ਪੁਰਸਕਾਰ" : ਚਰਨਜੀਤ ਬਰਾੜ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਨੇ ਸਿੱਖਿਆ ਮੰਤਰੀ ਦੀ ਕੋਠੀ ਦਾ ਘਿਰਾਓ ਕਰਕੇ ਕੀਤਾ ਰੋਸ ਪ੍ਰਦਰਸ਼ਨ ਬਰਾੜ ਨੇ ਕਨੂੰਨ ਵਿਵਸਥਾ ਦੀ ਗੱਲ ਕਰਦਿਆਂ ਕਿਹਾ ਪੰਜਾਬ 'ਚ ਦਿਨ -ਬ- ਦਿਨ ਨਸ਼ੇ ਨਾਲ ਹੋ ਰਹੀਆਂ ਮੌਤਾਂ ,ਦਿਨ ਦਿਹਾੜੇ ਕਤਲ ਡਕੈਤੀਆਂ ਨਾਲ ਪੰਜਾਬ ਦੇ ਲੋਕ ਸਹਿਮ ਭਰੇ ਮਹੌਲ 'ਚ ਜ਼ਿੰਦਗੀ ਬਤੀਤ ਕਰ ਰਹੇ ਹਨ ,ਸਰਕਾਰ ਦੇ ਮੰਤਰੀ ਆਪਣੀਆਂ ਕੁਰਸੀਆ ਪਿੱਛੇ ਪੰਜਾਬ 'ਚ ਘੱਟ ਤੇ ਦਿੱਲੀ ਜ਼ਿਆਦਾ ਚੱਕਰ ਲਾ ਰਹੇ ਹਨ, ਜੇਲਾਂ 'ਚ ਵਾਪਰ ਰਹੇ ਦੰਗਿਆ ਬਾਰੇ ਉਨ੍ਹਾਂ ਕਿਹਾ ਕਿ ਜੇਲ੍ਹ ਮੰਤਰੀ ਰੰਧਾਵਾਂ ਨੂੰ ਆਪਣੀ ਨਿਲਾਇਕੀ ਦੀ ਸ਼ਰਮ ਕਰਦਿਆਂ ਤਰੁੰਤ ਅਸਤੀਫਾ ਦੇਣਾ ਚਾਹੀਦਾ ਹੈ। -PTCNews


Top News view more...

Latest News view more...