Fri, Apr 19, 2024
Whatsapp

CBI ਦੀ ਵੱਡੀ ਕਾਰਵਾਈ, 20 ਸੂਬਿਆਂ 'ਚ 56 ਥਾਵਾਂ 'ਤੇ ਛਾਪੇਮਾਰੀ

Written by  Jasmeet Singh -- September 24th 2022 12:54 PM -- Updated: September 24th 2022 12:59 PM
CBI ਦੀ ਵੱਡੀ ਕਾਰਵਾਈ, 20 ਸੂਬਿਆਂ 'ਚ 56 ਥਾਵਾਂ 'ਤੇ ਛਾਪੇਮਾਰੀ

CBI ਦੀ ਵੱਡੀ ਕਾਰਵਾਈ, 20 ਸੂਬਿਆਂ 'ਚ 56 ਥਾਵਾਂ 'ਤੇ ਛਾਪੇਮਾਰੀ

Child Sexual Exploitation: ਚਾਈਲਡ ਸੈਕਸੁਅਲ ਐਕਸਪਲੋਏਟੇਸ਼ਨ ਦੇ ਮਾਮਲੇ ਵਿੱਚ ਸੀਬੀਆਈ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ। ਸੀਬੀਆਈ ਵੱਲੋਂ 20 ਸੂਬਿਆਂ ਵਿੱਚ 56 ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਸੀਬੀਆਈ ਨੇ ਇਸ ਕਾਰਵਾਈ ਨੂੰ 'ਆਪ੍ਰੇਸ਼ਨ ਮੇਘਦੂਤ' ਦਾ ਨਾਂ ਦਿੱਤਾ ਹੈ। ਸੀਬੀਆਈ ਮੁਤਾਬਕ ਅਜਿਹੇ ਕਈ ਗਿਰੋਹਾਂ ਦੀ ਪਛਾਣ ਕੀਤੀ ਗਈ ਹੈ ਜੋ ਨਾ ਸਿਰਫ਼ ਚਾਈਲਡ ਸੈਕਸੁਅਲ ਪ੍ਰੋਨੋਗ੍ਰਾਫੀ ਨਾਲ ਸਬੰਧਤ ਸਮੱਗਰੀ ਦੀ ਵਰਤੋਂ ਕਰਦੇ ਹਨ ਬਲਕਿ ਬੱਚਿਆਂ ਦਾ ਫਿਜ਼ੀਕਲ ਬਲੈਕਮੇਲ ਵੀ ਕਰਿਆ ਜਾਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਗੈਂਗ ਸਮੂਹ ਬਣਾ ਕੇ ਅਤੇ ਵਿਅਕਤੀਗਤ ਤੌਰ 'ਤੇ ਕੰਮ ਕਰਦੇ ਹਨ।

ਸੀਬੀਆਈ ਨੂੰ ਇਸ ਮਾਮਲੇ 'ਤੇ ਇਨਪੁਟ ਸਿੰਘਾਪੁਰ ਤੋਂ ਇੰਟਰਪੋਲ ਰਾਹੀਂ ਮਿਲੇ ਸਨ ਜਿਸ ਤੋਂ ਬਾਅਦ ਹੁਣ ਸੀਬੀਆਈ ਹਰਕਤ ਵਿੱਚ ਆਈ ਹੈ। ਸੀਬੀਆਈ ਦੇ ਇਹ ਛਾਪੇ ਦਿੱਲੀ, ਮੁੰਬਈ, ਬੈਂਗਲੁਰੂ, ਪਟਨਾ ਸਮੇਤ 20 ਸੂਬਿਆਂ 'ਚ ਚੱਲ ਰਹੇ ਹਨ। ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ਇਸ ਬਾਬਤ ਆਪਰੇਸ਼ਨ ਚਲਾਇਆ ਗਿਆ ਸੀ ਜਿਸ ਨੂੰ 'ਆਪਰੇਸ਼ਨ ਕਾਰਬਨ' ਦਾ ਨਾਮ ਦਿੱਤਾ ਗਿਆ ਸੀ। ਕਾਬਲੇਗੌਰ ਹੈ ਕਿ ਦੇਸ਼ ਵਿੱਚ ਚਾਈਲਡ ਪੋਰਨੋਗ੍ਰਾਫੀ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਚਾਈਲਡ ਪੋਰਨੋਗ੍ਰਾਫੀ ਦੇਸ਼ ਵਿੱਚ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ 'ਤੇ ਲਗਾਤਾਰ ਅਪਲੋਡ ਕੀਤੇ ਜਾ ਰਹੇ ਚਾਈਲਡ ਪੋਰਨੋਗ੍ਰਾਫੀ ਦੇ ਵੀਡੀਓ 'ਤੇ ਵੀ ਚਿੰਤਾ ਪ੍ਰਗਟਾਈ ਹੈ। -PTC News

Top News view more...

Latest News view more...