Sun, Jul 20, 2025
Whatsapp

CDS ਬਿਪਿਨ ਰਾਵਤ ਦਾ ਆਖਰੀ ਵੀਡੀਓ ਸੰਦੇਸ਼- 'ਸਾਨੂੰ ਆਪਣੀਆਂ ਫੌਜਾਂ 'ਤੇ ਮਾਣ ਹੈ, ਆਓ ਮਿਲ ਕੇ ਜਸ਼ਨ ਮਨਾਈਏ'

Reported by:  PTC News Desk  Edited by:  Riya Bawa -- December 12th 2021 04:24 PM -- Updated: December 12th 2021 04:27 PM
CDS ਬਿਪਿਨ ਰਾਵਤ ਦਾ ਆਖਰੀ ਵੀਡੀਓ ਸੰਦੇਸ਼- 'ਸਾਨੂੰ ਆਪਣੀਆਂ ਫੌਜਾਂ 'ਤੇ ਮਾਣ ਹੈ, ਆਓ ਮਿਲ ਕੇ ਜਸ਼ਨ ਮਨਾਈਏ'

CDS ਬਿਪਿਨ ਰਾਵਤ ਦਾ ਆਖਰੀ ਵੀਡੀਓ ਸੰਦੇਸ਼- 'ਸਾਨੂੰ ਆਪਣੀਆਂ ਫੌਜਾਂ 'ਤੇ ਮਾਣ ਹੈ, ਆਓ ਮਿਲ ਕੇ ਜਸ਼ਨ ਮਨਾਈਏ'

CDS General Bipin Rawat: ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਹੁਣ ਇਸ ਦੁਨੀਆ 'ਚ ਨਹੀਂ ਰਹੇ। 8 ਦਸੰਬਰ ਨੂੰ, ਜਨਰਲ ਰਾਵਤ ਦੀ ਤਾਮਿਲਨਾਡੂ ਦੇ ਕੂਨੂਰ ਵਿੱਚ ਆਈਏਐਫ ਹੈਲੀਕਾਪਟਰ ਹਾਦਸੇ ਵਿੱਚ ਮੌਤ ਹੋ ਗਈ ਸੀ। ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਜਨਰਲ ਰਾਵਤ ਨੇ ਇੱਕ ਵੀਡੀਓ ਸੰਦੇਸ਼ ਰਿਕਾਰਡ ਕੀਤਾ ਸੀ, ਜਿਸ ਵਿੱਚ ਉਨ੍ਹਾਂ ਨੇ 1971 ਦੀ ਜੰਗ ਵਿੱਚ ਜਿੱਤ ਦੀ ਵਧਾਈ ਦਿੱਤੀ ਸੀ। ਇਸ ਦੇ ਨਾਲ ਹੀ ਇਸ ਜੰਗ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਵੀ ਸ਼ਰਧਾਂਜਲੀ ਭੇਂਟ ਕੀਤੀ ਗਈ। IAF helicopter crash: Video shows final moments of chopper carrying CDS Bipin Rawat ਉਨ੍ਹਾਂ ਦਾ ਆਖਰੀ ਵੀਡੀਓ ਸੰਦੇਸ਼ 1971 ਦੀ ਜੰਗ ਦੇ 50 ਸਾਲ ਪੂਰੇ ਹੋਣ 'ਤੇ ਮਨਾਏ ਜਾ ਰਹੇ 'ਸਵਰਨੀਮ ਵਿਜੇ ਪਰਵ' 'ਚ ਦਿਖਾਇਆ ਗਿਆ। ਉਸ ਦੀ ਇਹ ਵੀਡੀਓ 7 ਦਸੰਬਰ ਨੂੰ ਇਸੇ ਪ੍ਰੋਗਰਾਮ ਲਈ ਰਿਕਾਰਡ ਕੀਤੀ ਗਈ ਸੀ, ਜਦੋਂ ਕਿ 8 ਦਸੰਬਰ ਨੂੰ ਇੱਕ ਦਰਦਨਾਕ ਹਾਦਸੇ ਵਿੱਚ ਉਸਦੀ ਮੌਤ ਹੋ ਗਈ ਸੀ।

ਇਸ ਵੀਡੀਓ 'ਚ ਜਨਰਲ ਰਾਵਤ ਨੇ ਕਿਹਾ ਸੀ, 'ਸੁਨਹਿਰੀ ਜਿੱਤ ਦੇ ਮੌਕੇ 'ਤੇ ਮੈਂ ਭਾਰਤੀ ਫੌਜ ਦੇ ਸਾਰੇ ਬਹਾਦਰ ਜਵਾਨਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ। ਅਸੀਂ 1971 ਦੀ ਜੰਗ ਵਿੱਚ ਭਾਰਤੀ ਫੌਜ ਦੀ ਜਿੱਤ ਦੀ 50ਵੀਂ ਵਰ੍ਹੇਗੰਢ ਨੂੰ ਵਿਜੇ ਪਰਵ ਵਜੋਂ ਮਨਾ ਰਹੇ ਹਾਂ। ਇਸ ਪਵਿੱਤਰ ਤਿਉਹਾਰ 'ਤੇ ਹਥਿਆਰਬੰਦ ਸੈਨਾਵਾਂ ਦੇ ਬਹਾਦਰ ਜਵਾਨਾਂ ਨੂੰ ਯਾਦ ਕਰਦੇ ਹੋਏ, ਮੈਂ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਸ਼ਰਧਾਂਜਲੀ ਭੇਟ ਕਰਦਾ ਹਾਂ। -PTC News

Top News view more...

Latest News view more...

PTC NETWORK
PTC NETWORK