ਉਤਰਾਖੰਡ ਦੇ ਚਮੋਲੀ 'ਚ ਬਰਫ਼ਬਾਰੀ, ਬਦਰੀਨਾਥ ਕੌਮੀ ਹਾਈਵੇਅ ਬੰਦ
ਉਤਰਾਖੰਡ ਦੇ ਚਮੋਲੀ 'ਚ ਬਰਫ਼ਬਾਰੀ, ਬਦਰੀਨਾਥ ਕੌਮੀ ਹਾਈਵੇਅ ਬੰਦ,ਨਵੀਂ ਦਿੱਲੀ: ਪਹਾੜਾਂ 'ਤੇ ਬਾਰਸ਼ ਅਤੇ ਬਰਫ਼ਬਾਰੀ ਦਾ ਦੌਰ ਫਿਰ ਤੋਂ ਸ਼ੁਰੂ ਹੋ ਗਿਆ ਹੈ। ਪਹਾੜਾਂ ਦੇ ਨਾਲ ਹੀ ਮੈਦਾਨੀ ਇਲਾਕਿਆਂ 'ਚ ਫਿਰ ਤੋਂ ਠੰਡ ਵਧ ਗਈ ਹੈ। ਉਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਅੱਜ ਤਾਜ਼ਾ ਬਰਫ਼ਬਾਰੀ ਹੋਈ। ਇਸ ਕਾਰਨ ਹਰ ਪਾਸੇ ਬਰਫ਼ ਦੀ ਚਿੱਟੀ ਚਾਦਰ ਵਿਛ ਗਈ। ਬਰਫ਼ਬਾਰੀ ਦੇ ਚੱਲਦਿਆਂ ਬਦਰੀਨਾਥ ਕੌਮੀ ਹਾਈਵੇਅ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਹੋਰ ਪੜ੍ਹੋ: ਚੀਨ : ਹਾਈਵੇਅ 'ਤੇ 53 ਵਾਹਨ ਆਪਸ 'ਚ ਟਕਰਾਉਣ ਨਾਲ 4 ਲੋਕਾਂ ਦੀ ਮੌਤ https://twitter.com/ANI/status/1214425523712954368?s=20 ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਵੀ ਨਵੇਂ ਸਾਲ 'ਤੇ ਪਹਿਲੀ ਵਾਰ ਸਫੇਦ ਚਾਦਰ ਵਿਛੀ। ਘਾਟੀ ਦੇ ਜ਼ਿਆਦਾਤਰ ਹਿੱਸਿਆਂ 'ਚ ਬਰਫ਼ਬਾਰੀ ਨਾਲ ਤਾਪਮਾਨ 'ਚ ਭਾਰੀ ਗਿਰਾਵਟ ਆਈ ਹੈ। -PTC News