10 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਮਾਮਲੇ ‘ਚ ਆਇਆ ਫੈਸਲਾ

10 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਮਾਮਲੇ 'ਚ ਆਇਆ ਫੈਸਲਾ
10 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਮਾਮਲੇ 'ਚ ਆਇਆ ਫੈਸਲਾ

ਚੰਡੀਗੜ੍ਹ ‘ਚ ਵਾਪਰੀ ਇੱਕ ਸ਼ਰਮਨਾਕ ਘਟਨਾ, ਜਿਸ ‘ਚ 10 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਕੀਤਾ ਗਿਆ ਸੀ। ਇਸ ਮਾਮਲੇ ‘ਤੇ ਬਹਿਸ ਪੂਰੀ ਹੋ ਚੁੱਕੀ ਹੈ ਅਤੇ ਅਦਾਲਤ ਨੇ ਮਾਮੇ ਨੂੰ ਦੋਸ਼ੀ ਕਰਾਰ ਕਰ ਦਿੱਤਾ ਹੈ।
10 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਮਾਮਲੇ 'ਚ ਆਇਆ ਫੈਸਲਾਮਾਸੂਮ ਨਾਲ ਉਸਦੇ ਮਾਮੇ ਸ਼ੰਕਰ ਅਤੇ ਕੁਲ ਬਹਾਦੁਰ ‘ਤੇ ਦੋਸ਼ ਲੱਗੇ ਸਨ। ਇਸ ਬਲਾਤਕਾਰ ਕਾਰਨ ਬੱਚੀ ਗਰਭਵਤੀ ਵੀ ਹੋ ਗਈ ਸੀ ਅਤੇ ਸਿਹਤ ਦੇ ਮੱਦੇਨਜ਼ਰ ਉਸਨੂੰ ਗਰਭਪਾਤ ਕਰਵਾਉਣ ਦੀ ਇਜਾਜ਼ਤ ਨਹੀਂ ਮਿਲੀ ਸੀ। ਅਗਸਤ ‘ਚ ਉਸ ਨੇ ਇਕ ਬੇਟੀ ਨੂੰ ਜਨਮ ਦਿੱਤਾ। ਬਾਅਦ ‘ਚ ਪਤਾ ਲੱਗਾ ਸੀ ਕਿ ਕੁਲ ਬਹਾਦੁਰ ਵੀ ਬੱਚੀ ਨਾਲ ਬਲਾਤਕਾਰ ਕਰਦਾ ਸੀ।
10 ਸਾਲਾ ਮਾਸੂਮ ਬੱਚੀ ਨਾਲ ਬਲਾਤਕਾਰ ਮਾਮਲੇ 'ਚ ਆਇਆ ਫੈਸਲਾਮੰਗਲਵਾਰ ਨੂੰ ਫੈਸਲੇ ਦੌਰਾਨ ਅਦਾਲਤ ਨੇ ਦੋਹਾਂ ਮਾਮਿਆਂ ਨੂੰ ਦੋਸ਼ੀ ਠਹਿਰਾਈ ਹੈ। ਪੀੜਤ ਬੱਚੀ ਦੀ ਕੁੱਖ ਤੋਂ ਪੈਦਾ ਹੋਈ ਨਵਜੰਮੀ ਬੱਚੀ ਦਾ ਡੀ. ਐੱਨ. ਏ. ਸ਼ੰਕਰ ਨਾਲ ਮੈਚ ਹੋ ਚੁੱਕਾ ਹੈ। ਪੀੜਤ ਬੱਚੀ ਨੇ ਪਹਿਲਾਂ ਸਿਰਫ ਮਾਮੇ ਕੁਲ ਬਹਾਦੁਰ ਵੱਲੋਂ ਬਲਾਤਕਾਰ ਕੀਤੇ ਜਾਣ ਦਾ ਬਿਆਨ ਦਿੱਤਾ ਸੀ।

ਪੁਲਿਸ ਵੱਲੋਂ ਕੁਲ ਬਹਾਦੁਰ ਨੂੰ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਫਿਰ ਬੱਚੀ ਦੇ ਘਰ ਪੈਦਾ ਹੋਈ ਬੱਚੀ ਦਾ ਡੀ. ਐੱਨ. ਏ. ਮੈਚ ਨਾਂ ਹੋਣ ‘ਤੇ ਮਾਮਲਾ ਉਲਝ ਗਿਆ ਸੀ।

—PTC News