ਚੰਡੀਗੜ੍ਹ 'ਚ ਸਕਾਰਪਿਓ ਨੇ ਮੋਟਰਸਾਇਕਲ ਨੂੰ ਮਾਰੀ ਟੱਕਰ, ਇੱਕ ਦੀ ਮੌਤ
Chandigarh accident: Hit by Scorpio car biker dies, wife injured ਇੱਕ ਹਾਦਸੇ ਵਿਚ 28 ਸਾਲਾ, ਯੂ ਟੀ ਪੁਲਿਸ ਦੇ ਏਐਸਆਈ ਦੇ ਪੁੱਤਰ ਦੀ ਮੌਤ ਹੋ ਗਈ, ਜਦੋਂ ਕਿ ਉਸ ਦੀ ਪਤਨੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਇਸ ਹਾਦਸੇ ਵਿੱਚ ਇੱਕ ਤੇਜ਼ ਰਫਤਾਰ 'ਤੇ ਆ ਰਹੀ ਸਕਾਰਪੀਓ ਜਿਸਨੁੰ ਕਿ ਪੀਯੂ ਦਾ ਇੱਕ ਵਿਦਿਆਰਥੀ ਚਲਾ ਰਿਹਾ ਸੀ, ਨੇ ਮੋਟਰਸਾਈਕਲ ਵਿੱਚ ਆਪਣੀ ਗੱਡੀ ਮਾਰ ਦਿੱਤਾ ਸੀ, ਜਿਸ ਨਾਲ ਇਕ ਵਿਅਕਤੀ ਨੂੰ ਆਪਣੀ ਜਾਨ ਗਵਾਉਣੀ ਪਈ। ਮ੍ਰਿਤਕ ਦੀ ਪਛਾਣ ਸੁਮਿਤ ਵਜੋਂ ਕੀਤੀ ਗਈ ਹੈ ਜਦੋਂ ਕਿ ਉਸਦੀ ਪਤਨੀ ਜ਼ਖਮੀ ਹੈ, ਜਿਸ ਦੀ ਪਛਾਣ ਕੁਸਮ ਵਜੋਂ ਹੋਈ ਹੈ। ਸੂਤਰਾਂ ਨੇ ਦੱਸਿਆ ਕਿ ਕੁਸਮ ਦੇ ਭਰਾ ਦੇ ਜਨਮ ਦਿਨ ਦਾ ਜਸ਼ਨ ਮਨਾਉਣ ਤੋਂ ਬਾਅਦ ਉਹ ਜੋੜਾ ਮਨੀ ਮਾਜਰਾ ਤੋਂ ਵਾਪਸ ਆ ਰਿਹਾ ਸਨ ਅਤੇ ਉਹ ਮਾਲੋਆ ਵਿਚ ਆਪਣੇ ਘਰ ਵੱਲ ਜਾ ਰਹੇ ਸਨ। ਇਹ ਜੋੜਾ ਦੁਰਘਟਨਾ ਸਮੇਂ ਸੈਕਟਰ ੮ ਦੀ ਅੰਦਰੂਨੀ ਸੜਕ 'ਤੇਂ ਗੱਡੀ ਚਲਾ ਰਿਹਾ ਸੀ। ਸਕਾਰਪੀਓ ਨੇ ਪਹਿਲਾਂ ਮੋਟਰਸਾਈਕਲ ਮਾਰਿਆ ਅਤੇ ਫਿਰ ਇੱਕ ਖੰਭੇ ਵਿੱਚ ਟਕਰਾਇਆ ਅਤੇ ਫਿਰ ਇੱਕ ਦੀਵਾਰ ਵਿੱਚ ਜਾ ਟਕਰਾਇਆ। ਪੁਲਸ ਅਨੁਸਾਰ, ਸਕਾਰਪੀਓ ਹਿਮਾਚਲ ਪ੍ਰਦੇਸ਼ ਦੇ ਜੱਦੀ ਅਨੀਸ਼ ਦੀਵਾਨ ਦੁਆਰਾ ਚਲਾਈ ਜਾ ਰਿਹਾ ਸੀ। ਉਹ ਪੰਜਾਬ ਯੂਨੀਵਰਸਿਟੀ 'ਚ ਦੂਜੇ ਸਾਲ ਦੇ ਐਮ.ਏ. ਵਿਦਿਆਰਥੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅਨੀਸ਼ ਨਾਲ ਉਨ੍ਹਾਂ ਦੇ ਇਕ ਦੋਸਤ ਵੀ ਸੀ ਅਤੇ ਦੋਵੇਂ ਹਾਦਸੇ ਵਿਚ ਜ਼ਖ਼ਮੀ ਹੋਏ ਸਨ। ਮੁਲਜ਼ਮ ਕਾਂਸਲ ਵਿਚ ਆਪਣੇ ਕਮਰੇ ਵੱਲ ਜਾ ਰਿਹਾ ਸੀ ਜਦੋਂ ਦੁਰਘਟਨਾ ਹੋਈ। ਪੁਲੀਸ ਨੂੰ ਦੁਰਘਟਨਾ ਬਾਰੇ ਸੂਚਿਤ ਕੀਤਾ ਗਿਆ ਅਤੇ ਜ਼ਖ਼ਮੀਆਂ ਨੂੰ ਪੀਜੀਆਈ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਨੇ ਸੁਮੀਤ ਨੂੰ ਮ੍ਰਿਤਕ ਐਲਾਨ ਦਿੱਤਾ। ਪੀੜਤ ਦੀ ਪਤਨੀ ਪੀਜੀਆਈ ਵਿਖੇ ਜ਼ੇਰ-ਏ-ਇਲਾਜ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੀੜਤ ਨੂੰ ਹਾਲ ਹੀ ਵਿਚ ਇਕ ਪ੍ਰਾਈਵੇਟ ਬੈਂਕ ਵਿਚ ਨੌਕਰੀ ਮਿਲੀ ਸੀ। —PTC News